ਆਮਿਰ ਖ਼ਾਨ ਦਾ ਇਹ ਵੀਡਿਓ ਬਾਲੀਵੁੱਡ ਦੇ ਖੋਲਦਾ ਹੈ ਕਈ ਭੇਦ, ਦੇਖੋ ਵੀਡਿਓ 

Written by  Rupinder Kaler   |  March 22nd 2019 04:22 PM  |  Updated: March 22nd 2019 04:22 PM

ਆਮਿਰ ਖ਼ਾਨ ਦਾ ਇਹ ਵੀਡਿਓ ਬਾਲੀਵੁੱਡ ਦੇ ਖੋਲਦਾ ਹੈ ਕਈ ਭੇਦ, ਦੇਖੋ ਵੀਡਿਓ 

ਅਦਾਕਾਰ ਆਮਿਰ ਖ਼ਾਨ ਨਵੇਂ ਨਵੇਂ ਤਜ਼ਰਬਿਆਂ ਲਈ ਜਾਣੇ ਜਾਂਦੇ ਹਨ । ਫ਼ਿਲਮ ਦੰਗਲ ਲਈ ਆਮਿਰ ਖ਼ਾਨ ਨੇ 95 ਕਿਲੋ ਵਜ਼ਨ ਵਧਾਇਆ ਸੀ । ਜਦੋਂ ਕਿ ਗਜ਼ਨੀ ਫ਼ਿਲਮ ਵਿੱਚ ਉਹਨਾਂ ਨੇ ਆਪਣੇ ਸਿਕਸ ਪੈਕ ਬਣਾਏ ਸਨ । ਆਮਿਰ ਖਾਨ ਟੀਵੀ ਦੀ ਐਡ ਲਈ ਵੀ ਵੱਖਰੇ ਵੱਖਰੇ ਰੂਪ ਵਿੱਚ ਨਜ਼ਰ ਆ ਚੁੱਕੇ ਹਨ । ਇਸ ਵਾਰ ਵੀ ਆਮਿਰ ਖਾਨ ਨਵੇਂ ਰੂਪ ਵਿੱਚ ਦਿਖਾਈ ਦੇਣਗੇ ।

https://www.youtube.com/watch?v=1aVw1gZ9Ncg

ਦਰਅਸਲ ਆਮਿਰ ਖ਼ਾਨ ਨੇ ਆਪਣੇ ਟਵੀਟ ਤੇ ਇੱਕ ਵੀਡਿਓ ਸ਼ੇਅਰ ਕੀਤਾ ਹੈ ਜਿਸ ਵਿੱਚ aੁਹ ਬਜ਼ੁਰਗ ਦਾ ਭੇਸ ਬਦਲ ਰਹੇ ਹਨ । ਇਸ ਵੀਡਿਓ ਵਿੱਚ ਦਿਖਾਇਆ ਗਿਆ ਹੈ ਕਿ ਕਿਸ ਤਰ੍ਹਾ ਮੈਕਅੱਪ ਕਿਸੇ ਜਵਾਨ ਵਿਅਕਤੀ ਨੂੰ ਬਜ਼ੁਰਗ ਬਣਾ ਸਕਦਾ ਹੈ । ਇਸ ਵੀਡਿਓ ਨੂੰ ਲੈ ਕੇ ਆਮਿਰ ਖ਼ਾਨ ਨੇ ਹਾਲੇ ਕੁਝ ਵੀ ਖੁਲਾਸਾ ਨਹੀਂ ਕੀਤਾ ।

https://twitter.com/aamir_khan/status/1108588001809043457

ਇਹ ਵੀਡਿਓ ਕਿਸੇ ਫ਼ਿਲਮ ਦਾ ਹੈ ਜਾ ਫਿਰ ਵਿਗਿਆਪਨ ਦਾ ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗੀ । ਉਹਨਾਂ ਦੇ ਕੰਮ ਦੀ ਗੱਲ ਕੀਤੀ ਜਾਵੇ ਤਾਂ ਆਮਿਰ ਖ਼ਾਨ ਦੀ ਅਗਲੀ ਫ਼ਿਲਮ ਲਾਲ ਸਿੰਘ ਚੱਡਾ ਹੋਵੇਗੀ । ਜਿਸ ਦਾ ਐਲਾਨ ਉਹਨਾਂ ਨੇ ਆਪਣੇ ਜਨਮ ਦਿਨ ਤੇ ਕੀਤਾ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network