Advertisment

ਇਸ ਬੱਚੀ ਨੇ ਦਿੱਤੀ 'ਲੌਂਗ ਲਾਚੀ' ਗੀਤ 'ਤੇ ਪਰਫਾਰਮੈਂਸ,ਗਾਣਾ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਦੰਗ,ਸ਼ੋਅ ਦੇ ਜੱਜਾਂ ਨੇ ਵੀ ਕੀਤੀ ਤਾਰੀਫ਼  

author-image
By Shaminder
New Update
ਇਸ ਬੱਚੀ ਨੇ ਦਿੱਤੀ 'ਲੌਂਗ ਲਾਚੀ' ਗੀਤ 'ਤੇ ਪਰਫਾਰਮੈਂਸ,ਗਾਣਾ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਦੰਗ,ਸ਼ੋਅ ਦੇ ਜੱਜਾਂ ਨੇ ਵੀ ਕੀਤੀ ਤਾਰੀਫ਼  
Advertisment
ਲੌਂਗ ਲਾਚੀ ਗੀਤ ਇੱਕ ਅਜਿਹਾ ਗੀਤ ਬਣ ਚੁੱਕਿਆ ਹੈ । ਜਿਸ ਨੇ ਵਰਲਡ ਵਾਈਡ ਮਕਬੂਲੀਅਤ ਹਾਸਲ ਕੀਤੀ ਹੈ । ਇਸ ਗੀਤ ਨੂੰ ਹੁਣ ਤੱਕ ਕਈ ਮਿਲੀਅਨ ਵਿਊਜ਼ ਮਿਲ ਚੁੱਕੇ ਨੇ । ਇਹ ਗੀਤ ਨੀਰੂ ਬਾਜਵਾ ਅੰਬਰਦੀਪ  ਦੀ ਫ਼ਿਲਮ 'ਲੌਂਗ ਲਾਚੀ' ਦਾ ਗੀਤ ਹੈ । ਜਿਸ ਨੂੰ ਨੀਰੂ ਬਾਜਵਾ 'ਤੇ ਫ਼ਿਲਮਾਇਆ ਗਿਆ ਸੀ । ਇਸ ਗੀਤ ਨੂੰ ਗਾਇਕਾ ਮੰਨਤ ਨੂਰ ਨੇ ਆਪਣੀ ਆਵਾਜ਼ ਨਾਲ ਸ਼ਿੰਗਾਰਿਆ  ਸੀ ।ਗਾਇਕ ਕੁਲਵਿੰਦਰ ਬਿੱਲਾ ਛੇਤੀ ਹੀ ਲੈ ਕੇ ਆਉਣਗੇ ਮਿਕਸ ਸਿੰਘ ਨਾਲ ਇੱਕ ਹੋਰ ਹਿੱਟ ਗਾਣਾ…! ਹੋਰ ਵੇਖੋ:ਗਾਇਕ ਕੁਲਵਿੰਦਰ ਬਿੱਲਾ ਛੇਤੀ ਹੀ ਲੈ ਕੇ ਆਉਣਗੇ ਮਿਕਸ ਸਿੰਘ ਨਾਲ ਇੱਕ ਹੋਰ ਹਿੱਟ ਗਾਣਾ ਇਸ ਗੀਤ 'ਤੇ ਵਾਇਸ ਆਫ਼ ਪੰਜਾਬ ਛੋਟਾ ਚੈਂਪ 'ਚ  ਤਸ਼ਮੀਨ ਕੌਰ ਨੇ ਪਰਫਾਰਮੈਂਸ ਦਿੱਤੀ । ਇਸ ਬੱਚੀ ਦੀ ਆਵਾਜ਼ ਨੂੰ ਤੁਸੀਂ ਵੀ ਸੁਣ ਕੇ ਹੈਰਾਨ ਰਹਿ ਜਾਓਗੇ ।ਇਸ ਬੱਚੀ ਨੇ ਇਸ ਗੀਤ ਨੂੰ ਏਨਾਂ ਸੋਹਣਾ ਗਾਇਆ ਕਿ ਜੱਜ ਵੀ ਝੂਮਣ ਲਈ ਮਜਬੂਰ ਹੋ ਗਏ । ਜੱਜ ਤਸ਼ਮੀਨ ਦੀ ਪਰਫਾਰਮੈਂਸ ਤੋਂ ਏਨਾਂ ਖ਼ੁਸ਼ ਨਜ਼ਰ ਆਏ ਕਿ ਉਨ੍ਹਾਂ ਨੇ ਖੜੇ ਹੋ ਕੇ ਤਸ਼ਮੀਨ ਦੀ ਹੌਸਲਾ ਅਫਜ਼ਾਈ ਕੀਤੀ । ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ 'ਚ ਛਿਪੀਆਂ ਪ੍ਰਤਿਭਾਵਾਂ ਨੂੰ ਇੱਕ ਨਵਾਂ ਮੰਚ ਦੇਣ ਦੇ ਮਕਸਦ ਨਾਲ ਕਈ ਪ੍ਰੋਗਰਾਮ ਸ਼ੁਰੂ ਕੀਤੇ ਗਏ ਹਨ ਅਤੇ ਇਨ੍ਹਾਂ ਸ਼ੋਅਜ਼ ਦੇ ਜ਼ਰੀਏ ਕਈ ਪ੍ਰਤਿਭਾਵਾਂ ਅੱਜ ਆਪਣੀ ਪਛਾਣ ਪੰਜਾਬੀ ਮਿਊਜ਼ਿਕ ਅਤੇ ਫ਼ਿਲਮ ਇੰਡਸਟਰੀ 'ਚ ਬਣਾ ਚੁੱਕੀਆਂ ਹਨ ।  
Advertisment

Stay updated with the latest news headlines.

Follow us:
Advertisment
Advertisment
Latest Stories
Advertisment