ਪੀਟੀਸੀ ਪੰਜਾਬੀ ’ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਅੰਮ੍ਰਿਤਸਰ ਆਡੀਸ਼ਨ

Written by  Rupinder Kaler   |  September 11th 2019 12:27 PM  |  Updated: September 11th 2019 12:27 PM

ਪੀਟੀਸੀ ਪੰਜਾਬੀ ’ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਅੰਮ੍ਰਿਤਸਰ ਆਡੀਸ਼ਨ

ਪੀਟੀਸੀ ਪੰਜਾਬੀ ਦੇ ਟੈਲੇਂਟ ਹੰਟ ਸ਼ੋਅ ‘ਮਿਸ ਪੀਟੀਸੀ ਪੰਜਾਬੀ-2019’ ਦੇ ਹੁਣ ਤੱਕ ਤੁਸੀਂ ਚੰਡੀਗੜ੍ਹ ਤੇ ਲੁਧਿਆਣਾ ਦਾ ਆਡੀਸ਼ਨ ਦੇਖਿਆ ਹੈ । ਇਹਨਾਂ ਆਡੀਸ਼ਨਾਂ ਨੂੰ ਲੈ ਕੇ ਤੁਸੀਂ ਪੰਜਾਬੀ ਮੁਟਿਆਰਾਂ ਦਾ ਜੋਸ਼ ਤੇ ਜਨੂੰਨ ਦੇਖ ਹੀ ਲਿਆ ਹੈ । ਪਰ ਸਿਫ਼ਤੀ ਦੇ ਸ਼ਹਿਰ ਅੰਮ੍ਰਿਤਸਰ ਵਿੱਚ ਇਸ ਸ਼ੋਅ ਲਈ ਲਏ ਗਏ ਆਡੀਸ਼ਨ ਨੂੰ ਲੈ ਕੇ ਕੁੜੀਆਂ ਵਿੱਚ ਕੁਝ ਜ਼ਿਆਦਾ ਹੀ ਜੋਸ਼ ਸੀ ।

https://www.instagram.com/p/BzpUcIvFeQH/

ਆਡੀਸ਼ਨ ਦੇਣ ਲਈ ਸਵੇਰ ਤੋਂ ਹੀ ਪੰਜਾਬੀ ਮੁਟਿਆਰਾਂ ਲੰਮੀਆਂ ਲਾਈਨਾਂ ਵਿੱਚ ਲੱਗ ਗਈਆਂ ਸਨ ।ਪਰ ਆਡੀਸ਼ਨ ਲੈਣ ਪਹੁੰਚੇ ਜੱਜਾਂ ਨੇ ਉਹਨਾਂ ਮੁਟਿਆਰਾਂ ਨੂੰ ਹੀ ਚੁਣਿਆ ਹੈ ਜਿਹੜੀਆਂ ਹੁਸਨ ਤੇ ਹੁਨਰ ਦੀਆਂ ਮਾਲਕ ਹਨ ।‘ਮਿਸ ਪੀਟੀਸੀ ਪੰਜਾਬੀ-2019’ ਦੇ ਜੱਜਾਂ ਦੀ ਕਸੌਟੀ ਤੇ ਅੰਮ੍ਰਿਤਸਰ ਦੀ ਕਿਹੜੀ ਮੁਟਿਆਰ ਖਰੀ ਉਤਰੀ ਤੇ ਕਿਹੜੀ ਇਸ ਆਡੀਸ਼ਨ ਤੋਂ ਬਾਹਰ ਹੋਈ ਇਹ ਸਭ ਜਾਨਣ ਲਈ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਅੱਜ ਰਾਤ ਯਾਨੀ ਬੁੱਧਵਾਰ ਰਾਤ 8 ਵਜੇ ਯਾਨੀ ਸਿਰਫ਼ ਪੀਟੀਸੀ ਪੰਜਾਬੀ ’ਤੇ ।

https://www.facebook.com/missptcpunjabi/photos/a.581461601930417/2435323879877504/?type=3&theater

ਤੁਹਾਨੂੰ ਦੱਸ ਦਿੰਦੇ ਹਾਂ ਕਿ ਇਹਨਾਂ ਆਡੀਸ਼ਨਾਂ ਵਿੱਚ ਚੁਣੀਆਂ ਗਈਆਂ ਕੁੜੀਆਂ ਹੀ ‘ਮਿਸ ਪੀਟੀਸੀ ਪੰਜਾਬੀ-2019’ ਦੇ ਅਗਲੇ ਮੁਕਾਬਲਿਆਂ ਵਿੱਚ ਹਿੱਸਾ ਲੈਣਗੀਆਂ ਤੇ ਕੋਈ ਇੱਕ ਮੁਟਿਆਰ ‘ਮਿਸ ਪੀਟੀਸੀ ਪੰਜਾਬੀ-2019’ ਦਾ ਤਾਜ਼ ਪਹਿਨੇਗੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network