ਪੀਟੀਸੀ ਪੰਜਾਬੀ ’ਤੇ ਅੱਜ ਰਾਤ ਤੋਂ ਦੇਖੋ ‘ਅਸਲ ਜ਼ਿੰਦਗੀ ਦੀਆਂ ਅਸਲ ਕਹਾਣੀਆਂ’

written by Rupinder Kaler | September 06, 2021

ਪੀਟੀਸੀ ਨੈੱਟਵਰਕ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਪਿਛਲੇ ਲੰਮੇ ਸਮੇਂ ਤੋਂ ਸੇਵਾ ਕਰਦਾ ਆ ਰਿਹਾ ਹੈ । ਪੀਟੀਸੀ ਨੈੱਟਵਰਕ ਦੇ ਵੱਖ ਵੱਖ ਚੈਨਲਾਂ ਤੇ ਲੋਕਾਂ ਦਾ ਨਾ ਸਿਰਫ ਮੰਨੋਰੰਜਨ ਕੀਤਾ ਜਾਂਦਾ ਹੈ ਬਲਕਿ ਪੰਜਾਬ ਦੇ ਛਿਪੇ ਹੋਏ ਟੈਲੈਂਟ ਨੂੰ ਵੀ ਦੁਨੀਆਂ ਦੇ ਸਾਹਮਣੇ ਲੈ ਕੇ ਆ ਰਿਹਾ ਹੈ । ਪੀਟੀਸੀ ਪੰਜਾਬੀ ਤੇ ਅੱਜ ਯਾਨੀ 6 ਸਤੰਬਰ ਦਿਨ ਸੋਮਵਾਰ ਤੋਂ ਨਵਾਂ ਸ਼ੋਅ (Asal Zindagi Diyaan Asal Kahaaniyaan) ਸ਼ੁਰੂ ਹੋਣ ਜਾ ਰਿਹਾ ਹੈ ।

ਹੋਰ ਪੜ੍ਹੋ :

ਵਾਇਸ ਆਫ਼ ਪੰਜਾਬ ਛੋਟਾ ਚੈਂਪ ਸੀਜ਼ਨ-7 ਦੇ ਸਟੂਡੀਓ ਰਾਊਂਡ ‘ਚ ਵੇਖੋ ਛੋਟੇ ਚੈਂਪਸ ਦੀ ਪ੍ਰਤਿਭਾ

 

ਅੱਜ ਰਾਤ 9 ਵਜੇ ਤੋਂ ਸ਼ੁਰੂ ਹੋਣ ਵਾਲੇ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਉਹਨਾਂ ਲੋਕਾਂ ਦੀਆਂ ਅਸਲ ਕਹਾਣੀਆਂ ਨੂੰ ਦਿਖਾਇਆ ਜਾਵੇਗਾ ਜੋ ਲੋਕਾਂ ਤੋਂ ਹੱਟ ਕੇ ਸੋਚਦੇ ਹਨ, ਤੇ ਉਹਨਾਂ ਦਾ ਟੈਲੇਂਟ ਹੋਰਾਂ ਤੋਂ ਵੱਖਰਾ ਹੈ । ਇਹ ਪ੍ਰੋਗਰਾਮ ਉਹਨਾਂ ਲੋਕਾਂ ਦੀਆਂ ਕਹਾਣੀਆਂ ਨੂੰ ਦਿਖਾਏਗਾ ਜਿਹੜੇ ਤਮਾਮ ਮੁਸ਼ਕਿਲਾਂ ਦੇ ਬਾਵਜੂਦ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਮਾਣਦੇ ਹਨ ।

 

View this post on Instagram

 

A post shared by PTC Punjabi (@ptcpunjabi)

ਸੋ ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਤੇ ਅੱਜ ਰਾਤ 9 ਵਜੇ ਰੂਹ ਨੂੰ ਛੂਹਣ ਵਾਲੀ ਅਸਲ ਜ਼ਿੰਦਗੀ ਨਾਲ ਜੁੜੀਆਂ ਇਹ ਕਹਾਣੀਆਂ, (Asal Zindagi Diyaan Asal Kahaaniyaan)  ਵੇਖੋ ਮੁੱਹਬਤਨਾਮਾ, ਰੰਗ ਜ਼ਿੰਦਗੀ , ਗੱਲ ਤੇ ਗੱਲ ਕੁਝ ਖ਼ਾਸ ਕਹਾਣੀਆਂ ।

0 Comments
0

You may also like