ਵੀਡੀਓ 'ਚ ਵੇਖੋ ਬੱਬੂ ਮਾਨ ਦੇ ਗੀਤ "ਮਹਿੰਦੀ" ਦੇ ਕੁਝ ਅਣਦੇਖੇ ਸੀਨ

Written by  Gourav Kochhar   |  May 17th 2018 07:17 AM  |  Updated: May 17th 2018 07:17 AM

ਵੀਡੀਓ 'ਚ ਵੇਖੋ ਬੱਬੂ ਮਾਨ ਦੇ ਗੀਤ "ਮਹਿੰਦੀ" ਦੇ ਕੁਝ ਅਣਦੇਖੇ ਸੀਨ

ਬੱਬੂ ਮਾਨ ਪੰਜਾਬੀ ਇੰਡਸਟਰੀ ਦਾ ਅਜਿਹਾ ਗਾਇਕ ਹੈ ਜਿਸਨੇ ਸਾਡੀ ਪੰਜਾਬੀ ਮਿਊਜ਼ਿਕ ਨੂੰ ਕਈ ਸਦਾਬਹਾਰ ਗੀਤ ਦਿੱਤੇ ਹਨ | ਉਨ੍ਹਾਂ ਦੇ ‘ਮਿੱਤਰਾਂ ਦੀ ਛਤਰੀ’, ‘ਜੋਗੀਆ’, ‘ਸਮੰਦਰ’ ਵਰਗੇ ਕਈ ਹਿੱਟ ਗੀਤ ਹਨ। ਇਸ ਤੋਂ ਇਲਾਵਾ ਬੱਬੂ ਮਾਨ Babbu Maan ਇੱਕ ਐਕਟਰ, ਪ੍ਰੋਡਿਊਸਰ ਤੇ ਲੇਖਕ ਵੀ ਹਨ । ਆਪਣੇ ਕੰਮ ਕਰਕੇ ਜੇਕਰ ਉਨ੍ਹਾਂ ਨੂੰ ਵਨ-ਮੈਨ ਆਰਮੀ ਕਿਹਾ ਜਾਵੇ ਤਾਂ ਕੁਝ ਗ਼ਲਤ ਨਹੀਂ ਹੋਵੇਗਾ।

babbu maan live show

ਬੇਪ੍ਰਵਾਹ ਅੰਦਾਜ਼ ਦੇ ਮਾਲਿਕ ਬੱਬੂ ਮਾਨ ਆਪਣੇ ਫੈਨਸ ਦੇ ਲਈ ਸਮੇਂ ਸਮੇਂ ਤੇ ਕੁਝ ਵੱਖਰਾ ਲੈ ਕੇ ਆਉਂਦੇ ਰਹਿੰਦੇ ਹਨ | ਹਰ ਵਾਰ ਦੀ ਤਰਾਂ ਇਸ ਵਾਰ ਵੀ ਬੱਬੂ “ਇਕ ਸੀ ਪਾਗਲ” ਨਾਂ ਦੀ ਐਲਬਮ ਲੈ ਕੇ ਆਏ ਹਨ | ਇਸ ਐਲਬਮ ਵਿਚ ੧੧ ਗੀਤ ਹਨ ਜਿਸ ਵਿੱਚੋ ਪਹਿਲਾ ਹੀ ੧੦ ਟਰੈਕ ਰਿਲੀਜ਼ ਹੋ ਚੁਕੇ ਹਨ | ਹੁਣ ਉਨ੍ਹਾਂ ਨੇ ਇਕ ਗਾਣੇ ਦੀ ਵੀਡੀਓ “ਮਹਿੰਦੀ” ਰਿਲੀਜ਼ ਕਿੱਤੀ ਹੈ |

babbu maan

ਬੱਬੂ ਮਾਨ Babbu Maan ਦੀ ਹਾਲ ਹੀ ‘ਚ ਰਿਲੀਜ਼ ਵੀਡੀਓ ਸੌਂਗ ‘ਮਹਿੰਦੀ’ ਯੂ-ਟਿਊਬ ‘ਤੇ ਲਗਾਤਾਰ ਟ੍ਰੈਂਡ ਕਰ ਰਿਹਾ ਹੈ। ਇਸ ਗਾਣੇ ਦੇ ਬੋਲ ਵੀ ਮਾਨ ਨੇ ਖੁਦ ਲਿਖੇ ਨੇ ਤੇ ਇਸ ਨੂੰ ਕੰਮਪੋਜ਼ ਵੀ ਮਾਨ ਨੇ ਹੀ ਕੀਤਾ ਹੈ। ਹਾਲ ਹੀ ਵਿਚ ਸੋਸ਼ਲ ਨੈੱਟਵਰਕਿੰਗ ਸਿੱਟ ਤੇ ਇਸ ਗੀਤ ਨੂੰ ਬਣਾਉਣ ਵਿਚ ਬੱਬੂ ਮਾਨ ਨੂੰ ਜੋ ਮੇਹਨਤ ਕਰਨੀ ਪਈ ਉਹ ਵੀਡੀਓ ਸਾਹਮਣੇ ਆਈ ਹੈ |

https://www.youtube.com/watch?v=bV3V84dPQgo

ਬੱਬੂ ਮਾਨ Babbu Maan ਦਾ ਇਸ ਤੋਂ ਪਹਿਲਾ ਗਾਣਾ ‘ਜ਼ੁਮਬਾ Zumba’ ਆਇਆ ਸੀ। ਮਾਨ ਨੇ ਗਾਇਕੀ ਦੀ ਸ਼ੁਰੂਆਤ 1999 ‘ਚ ਕੀਤੀ ਸੀ। ਉਨ੍ਹਾਂਨੇ ਨੇ ਹੁਣ ਤੱਕ 14 ਮਿਊਜ਼ਿਕ ਐਲਬਮਾਂ ਆਪਣੇ ਨਾਂ ਕੀਤੀਆਂ ਹਨ। ਮਾਨ ਦੀ ਪਹਿਲੀ ਐਲਬਮ ‘ਤੂੰ ਮੇਰੀ ਮਿਸ ਇੰਡੀਆ’ ਸੀ। ਇਸ ਤੋਂ ਇਲਾਵਾ ਮਾਨ ਨੇ ਕੁਝ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ।

babbu maan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network