
ਨਿਮਰਤ ਖਹਿਰਾ ਤੇ ਸਰਗੁਣ ਮਹਿਤਾ ਏਨੀਂ ਦਿਨੀਂ ਆਪਣੇ ਆਉਣ ਵਾਲੀ ਫ਼ਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਨੇ। ਬੀਤੇ ਦਿਨੀਂ ਹੀ ਫ਼ਿਲਮ ਸੌਂਕਣ ਸੌਂਕਣੇ ਦਾ ਟਾਈਟਲ ਟਰੈਕ ਰਿਲੀਜ਼ ਹੋਇਆ ਹੈ। ਇਸ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ। ਅਜਿਹੇ ‘ਚ ਨਿਮਰਤ ਖਹਿਰਾ ਤੇ ਸਰਗੁਣ ਮਹਿਤਾ ਦੀ ਨੋਕ-ਝੋਕ ਵਾਲੀ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ।
ਹੋਰ ਪੜ੍ਹੋ : ਦੋ ਔਰਤਾਂ ਦੀ ਲੜਾਈ ‘ਚ ਪਿਸਿਆ ਨਜ਼ਰ ਆ ਰਿਹਾ ਹੈ ਐਮੀ ਵਿਰਕ, ਲਓ ਅਨੰਦ ‘ਸੌਂਕਣ ਸੌਂਕਣੇ’ ਫ਼ਿਲਮ ਦੇ ਟਾਈਟਲ ਟਰੈਕ ਦਾ
ਜੀ ਹਾਂ ਇਹ ਨੋਕ-ਝੋਕ ਵਾਲੀ ਵੀਡੀਓ ਦੋਵਾਂ ਹੀਰੋਇਨਾਂ ਨੇ ਹਾਸੀ-ਮਜ਼ਾਕ ‘ਚ ਬਣਾਈ ਹੈ। ਸੋ ਦਰਸ਼ਕਾਂ ਨੂੰ ਘਬਰਾਉਣ ਦੀ ਕੋਈ ਜ਼ਰੂਰਤ ਨਹੀਂ ਹੈ। ਇਹ ਵੀਡੀਓ ਦੋਵਾਂ ਅਦਾਕਾਰਾਂ ਨੇ ਦਰਸ਼ਕਾਂ ਦੇ ਮਨੋਰੰਜਨ ਅਤੇ ਆਪਣੇ ਗੀਤ ਦੀ ਪ੍ਰਮੋਸ਼ਨ ਦੇ ਲਈ ਤਿਆਰ ਕੀਤਾ ਹੈ। ਵੀਡੀਓ ‘ਚ ਦੇਖ ਸਕਦੇ ਹੋ ਖੂਬ ਇੱਕ-ਦੂਜੇ ਦੀ ਲੱਤਾਂ ਖਿੱਚ ਰਹੀਆਂ ਹਨ। ਦੱਸ ਦਈਏ ਇਸ ਫ਼ਿਲਮ ਦੀ ਸ਼ੂਟਿੰਗ ਦੌਰਾਨ ਵੀ ਸਰਗੁਣ ਅਤੇ ਨਿਮਰਤ ਦਾ ਦੇਸੀ ਅੰਦਾਜ਼ ਦੇ ਬੋਲੀਆਂ ਪਾਉਣ ਵਾਲਾ ਵੀਡੀਓ ਵੀ ਖੂਬ ਵਾਇਰਲ ਹੋਇਆ ਸੀ। ਇਸ ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਇਹ ਵੀਡੀਓ ਖੁਦ ਸਰਗੁਣ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਮਜ਼ੇਦਾਰ ਕਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਮੇਰਾ ਤਾਂ ਹਾਸਾ ਹੀ ਨਹੀਂ ਰੁੱਕ ਰਿਹਾ ਹੈ । ਇੱਕ ਹੋਰ ਯੂਜ਼ਰ ਨੇ ਕਿਹਾ-ਕਿਊਟ।

ਇਹ ਇਕ ਰੋਮਾਂਟਿਕ ਕਾਮੇਡੀ-ਪਰਿਵਾਰਕ ਡਰਾਮਾ ਫ਼ਿਲਮ ਹੈ, ਜਿਸ ਦੀ ਕਹਾਣੀ ਅੰਬਰਦੀਪ ਸਿੰਘ ਨੇ ਲਿਖੀ ਹੈ। ‘ਸੌਂਕਣ ਸੌਂਕਣੇ’ ਫ਼ਿਲਮ ਨੂੰ ਅਮਰਜੀਤ ਸਿੰਘ ਸਰਾਓਂ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਐਮੀ ਵਿਰਕ ਸਰਗੁਣ ਮਹਿਤਾ ਤੇ ਨਿਮਰਤ ਖਹਿਰਾ ਦੇ ਪਤੀ ਦੇ ਰੋਲ ਚ ਨਜ਼ਰ ਆ ਰਹੇ ਹਨ। ਵੱਖਰੇ ਵਿਸ਼ੇ ਉੱਤੇ ਬਣੀ ਇਹ ਫ਼ਿਲਮ 13 ਮਈ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਵੀ ਬਹੁਤ ਉਤਸੁਕ ਹਨ। ਪ੍ਰਸ਼ੰਸਕ ਵੀ ਇਸ ਫ਼ਿਲਮ ਨੂੰ ਦੇਖਣ ਲਈ ਬਹੁਤ ਹੀ ਉਤਸੁਕ ਹਨ।
ਹੋਰ ਪੜ੍ਹੋ : ਕਨਿਕਾ ਕਪੂਰ ਨੇ ਬੁਆਏਫ੍ਰੈਂਡ ਨਾਲ ਸ਼ੇਅਰ ਕੀਤੀ ਫੋਟੋ, ਵਿਆਹ ਤੋਂ ਪਹਿਲਾਂ ਰੋਮਾਂਟਿਕ ਪਲਾਂ ਦਾ ਲੁਤਫ ਲੈਂਦੀ ਨਜ਼ਰ ਆਈ ਗਾਇਕਾ
View this post on Instagram