ਪੀਟੀਸੀ ਪੰਜਾਬੀ ‘ਤੇ ਵੇਖੋ ਕਾਮੇਡੀ ਸੀਰੀਜ਼ ‘ਜੀ ਜਨਾਬ’

written by Shaminder | February 22, 2021

ਪੀਟੀਸੀ ਪੰਜਾਬੀ ‘ਤੇ ਦਰਸ਼ਕਾਂ ਦੇ ਮਨੋਰੰਜਨ ਲਈ ਨਵੇਂ ਨਵੇਂ ਸ਼ੋਅ ਸ਼ੁਰੂ ਕੀਤੇ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਤੁਹਾਡੇ ਮਨੋਰੰਜਨ ਦੇ ਲਈ ਕਾਮੇਡੀ ਸ਼ੋਅ ਸੋਮਵਾਰ ਤੋਂ ਵੀਰਵਾਰ ਤੱਕ ਵਿਖਾਇਆ ਜਾਂਦਾ ਹੈ । ਕਾਮੇਡੀ ਸੀਰੀਜ਼ ‘ਜੀ ਜਨਾਬ’ ‘ਚ ਹਰ ਵਾਰ ਕਾਮੇਡੀ ਦੇ ਨਵੇਂ ਨਵੇਂ ਰੰਗ ਤੁਹਾਨੂੰ ਵੇਖਣ ਨੂੰ ਮਿਲਦੇ ਹਨ। ji janaab ਹੋਰ ਪੜ੍ਹੋ : ਭਾਈ ਸਤਿੰਦਰਪਾਲ ਸਿੰਘ ਜੀ ਦੀ ਆਵਾਜ਼ ‘ਚ ਸਰਵਣ ਕਰੋ ਸ਼ਬਦ
ji janaab ਹਾਸਿਆਂ ਦੇ ਇਸ ਸਫ਼ਰ ‘ਚ ਸ਼ਾਮਿਲ ਹੋਣ ਲਈ ਤੁਸੀਂ ਵੀ ਰਹੋ ਤਿਆਰ। ਕਿਉਂਕਿ ਪੀਟੀਸੀ ਪੰਜਾਬੀ ‘ਤੇ ਰਾਤ 8:30 ਵਜੇ ਵੇਖਣ ਨੂੰ ਮਿਲੇਗਾ ਹਾਸੇ ਤੇ ਠਹਾਕਿਆਂ ਦਾ ਡਬਲ ਡੋਜ਼ ਜੀ ਜਨਾਬ।ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਕੀਤਾ ਜਾ ਰਿਹਾ ਹੈ । ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ‘ਤੇ ਹੋਰ ਵੀ ਕਈ ਨਵੇਂ ਸ਼ੋਅ ਸ਼ੁਰੂ ਕੀਤੇ ਗਏ ਹਨ । ji janaab ਜਿਸ ‘ਚ ‘ਫੈਮਿਲੀ ਗੈਸਟ ਹਾਊਸ’ ਵੀ ਹੈ । ਇਸ ਕਾਮੇਡੀ ਸ਼ੋਅ ‘ਚ ਵੀ ਹਾਸਿਆਂ ਅਤੇ ਠਹਾਕਿਆਂ ਦੇ ਨਾਲ ਤੁਹਾਡੇ ਢਿੱਡੀਂ ਪੀੜਾਂ ਪੈਣਗੀਆਂ ।ਤੁਸੀਂ ਵੀ ਇਨ੍ਹਾਂ ਸ਼ੋਅਜ਼ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

 
View this post on Instagram
 

A post shared by PTC Punjabi (@ptc.network)

0 Comments
0

You may also like