ਪੀਟੀਸੀ ਪੰਜਾਬੀ ‘ਤੇ ਵੇਖੋ 15 ਫਰਵਰੀ ਤੋਂ ਕਾਮੇਡੀ ਸੀਰੀਜ਼ ‘ਜੀ ਜਨਾਬ’

Written by  Shaminder   |  February 10th 2021 12:32 PM  |  Updated: February 10th 2021 12:32 PM

ਪੀਟੀਸੀ ਪੰਜਾਬੀ ‘ਤੇ ਵੇਖੋ 15 ਫਰਵਰੀ ਤੋਂ ਕਾਮੇਡੀ ਸੀਰੀਜ਼ ‘ਜੀ ਜਨਾਬ’

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਨਵੇਂ ਨਵੇਂ ਪ੍ਰੋਗਰਾਮ ਲੈ ਕੇ ਆ ਰਿਹਾ ਹੈ । ਇਸੇ ਲੜੀ ਦੇ ਤਹਿਤ ਤੁਹਾਨੂੰ ਸਭ ਨੂੰ ਹਸਾਉਣ ਲਈ ਅਤੇ ਸਭ ਦੇ ਢਿੱਡੀਂ ਪੀੜਾਂ ਪਾਉਣ ਦੇ ਲਈ ਨਵੀਂ ਕਾਮੇਡੀ ਸੀਰੀਜ਼ ‘ਜੀ ਜਨਾਬ’ ਪੀਟੀਸੀ ਪੰਜਾਬੀ ਲੈ ਕੇ ਆ ਰਿਹਾ ਹੈ । ਇਹ ਸੀਰੀਜ਼ 15  ਫਰਵਰੀ ਤੋਂ ਸ਼ੁਰੂ ਹੋ ਰਹੀ ਹੈ ਅਤੇ ਇਸ ਨੂੰ ਤੁਸੀਂ ਪੀਟੀਸੀ ਪੰਜਾਬੀ ‘ਤੇ ਸੋਮਵਾਰ ਤੋਂ ਵੀਰਵਾਰ ਤੱਕ ਵੇਖ ਸਕਦੇ ਹੋ ।

jee janab

ਇਸ ਕਾਮੇਡੀ ਸੀਰੀਜ਼ ਦਾ ਪ੍ਰਸਾਰਣ ਸੋਮਵਾਰ ਤੋਂ ਵੀਰਵਾਰ ਤੱਕ ਰਾਤ 8:30 ਵਜੇ ਕੀਤਾ ਜਾਵੇਗਾ। ਹਾਸਿਆਂ ਅਤੇ ਠਹਾਕਿਆਂ ਦੇ ਇਸ ਸਫ਼ਰ ‘ਚ ਤੁਸੀਂ ਵੀ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਜੁੜੇ ਰਹੋ ਪੀਟੀਸੀ ਪੰਜਾਬੀ ਦੇ ਨਾਲ । ਇਨ੍ਹਾਂ ਪ੍ਰੋਗਰਾਮਾਂ ਦਾ ਆਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ ।

ਹੋਰ ਪੜ੍ਹੋ : ਅਨੀਤਾ ਹਸਨੰਦਾਨੀ ਨੂੂੰ ਮਿਲੀ ਪੁੱਤਰ ਦੀ ਦਾਤ, ਹਰ ਪਾਸਿਓਂ ਮਿਲ ਰਹੀ ਵਧਾਈ

jee janaab

ਇਸ ਤੋਂ ਇਲਾਵਾ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਲਈ ਕਈ ਹੋਰ ਪ੍ਰੋਗਰਾਮ ਅਤੇ ਸ਼ੋਅਜ਼ ਵੀ ਲੈ ਕੇ ਆ ਰਿਹਾ ਹੈ ।

jee janaab

ਜਿੱਥੇ ਕੋਰੋਨਾ ਕਾਰਨ ਪੂਰੀ ਦੁਨੀਆ ‘ਚ ਵੱਡੇ-ਵੱਡੇ ਅਵਾਰਡ ਸਮਾਰੋਹ ਰੱਦ ਕਰ ਦਿੱਤੇ ਗਏ ਸਨ । ਪਰ ਪੀਟੀਸੀ ਪੰਜਾਬੀ ਵੱਲੋਂ ਫ਼ਿਲਮ ਇੰਡਸਟਰੀ ‘ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਯੋਗਦਾਨ ਦੇਣ ਵਾਲੇ ਕਲਾਕਾਰਾਂ ਅਤੇ ਗਾਇਕਾਂ ਨੂੰ ਸਨਮਾਨਿਤ ਕਰਨ ਦੇ ਲਈ ਲਾਕਡਾਊਨ ਦੌਰਾਨ ਵੀ ਮਿਊਜ਼ਿਕ ਅਵਾਰਡ ਅਤੇ ਫ਼ਿਲਮ ਅਵਾਰਡ ਆਨਲਾਈਨ ਕਰਵਾਏ ਗਏ ।

 

View this post on Instagram

 

A post shared by PTC Punjabi (@ptc.network)

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network