ਕੀ ਤੁਸੀਂ ਮਨਾਉਣਾ ਚਾਹੁੰਦੇ ਹੋ ਫਨ ਡੇ ਤਾਂ ਵੇਖੋ ਪੀਟੀਸੀ ਪੰਜਾਬੀ 'ਤੇ ਫ਼ਿਲਮ 'ਦੂਰਬੀਨ'

written by Shaminder | January 18, 2020

'ਦੂਰਬੀਨ' ਫ਼ਿਲਮ ਪੀਟੀਸੀ ਪੰਜਾਬੀ 'ਤੇ ਦਿਨ ਐਤਵਾਰ,ਸ਼ਾਮ 7:30 ਵਜੇ ਵਿਖਾਈ ਜਾਵੇਗੀ । ਸੋ ਤੁਸੀਂ ਵੀ ਐਤਵਾਰ ਨੂੰ ਹੋ ਰਹੇ ਹੋ ਬੋਰੀਅਤ ਮਹਿਸੂਸ ਕਰ ਰਹੇ ਹੋ ਅਤੇ ਕਰਨਾ ਚਾਹੁੰਦੇ ਹੋ ਮਨੋਰੰਜਨ ਤਾਂ ਤਿਆਰ ਹੋ ਜਾਓ ਇਸ ਫ਼ਿਲਮ ਨੂੰ ਵੇਖਣ ਲਈ । ਫ਼ਿਲਮ 'ਚ ਮੁੱਖ ਅਦਾਕਾਰ ਦਾ ਕਿਰਦਾਰ ਨਿੰਜਾ ਨੇ ਨਿਭਾਇਆ ਹੈ ਜਦੋਂਕਿ ਵਾਮਿਕਾ ਗੱਬੀ ਵੀ ਇਸ ਫ਼ਿਲਮ 'ਚ ਤੁਹਾਡਾ ਮਨੋਰੰਜਨ ਕਰੇਗੀ । ਹੋਰ ਵੇਖੋ:ਨਿੰਜਾ ਅਤੇ ਵਾਮਿਕਾ ਗੱਬੀ ਦੀ ਫ਼ਿਲਮ ‘ਦੂਰਬੀਨ’ ਦਾ ਪੀਟੀਸੀ ਪੰਜਾਬੀ ‘ਤੇ ਹੋਵੇਗਾ ਵਰਲਡ ਪ੍ਰੀਮੀਅਰ https://www.facebook.com/ptcpunjabi/photos/a.371270756350513/1884907524986821/?type=3&theater ਇਸ਼ਾਨ ਚੋਪੜਾ ਦੇ ਨਿਰਦੇਸ਼ਨ 'ਚ ਫ਼ਿਲਮਾਈ ਗਈ ਇਹ ਫ਼ਿਲਮ ਉਸ ਪਿੰਡ ਦੇ ਲੋਕਾਂ ਦੀ ਕਹਾਣੀ ਹੈ ਜਿੱਥੇ ਜ਼ਿਆਦਾਤਰ ਲੋਕ ਸ਼ਰਾਬ ਵੇਚਣ ਦਾ ਕੰਮ ਕਰਦੇ ਹਨ।ਇਹ ਫਿਲਮ ਆਜ਼ਾਦ ਪਰਿੰਦੇ ਫ਼ਿਲਮਜ਼ ਦੇ ਬੈਨਰ ਹੇਠ ਬਣਾਈ ਗਈ ਹੈ ਜਿਸ ਦੀ ਕਹਾਣੀ ਸੁਖਰਾਜ ਸਿੰਘ ਨੇ ਲਿਖੀ ਹੈ।ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਹਰ ਐਤਵਾਰ ਨੂੰ ਤੁਹਾਡੇ ਮਨੋਰੰਜਨ ਲਈ ਨਵੀਆਂ-ਨਵੀਆਂ ਫ਼ਿਲਮਾਂ ਪ੍ਰਸਾਰਿਤ ਕੀਤੀਆਂ ਜਾਂਦੀਆਂ ਹਨ । https://www.instagram.com/p/Bv9AdQ3AjQr/ ਇਸ ਤੋਂ ਇਲਾਵਾ ਪੀਟੀਸੀ ਬਾਕਸ ਆਫ਼ਿਸ ਵੱਲੋਂ ਵੀ ਫ਼ਿਲਮਾਂ ਬਣਾਈਆਂ ਜਾ ਰਹੀਆਂ ਹਨ ਜਿਸ ਦਾ ਪ੍ਰਸਾਰਣ ਹਰ ਸ਼ੁੱਕਰਵਾਰ ਨੂੰ ਕੀਤਾ ਜਾਂਦਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਦਾ ਅਕਤੂਬਰ 'ਚ ਦੂਰਬੀਨ ਫ਼ਿਲਮ ਦਾ ਵਰਲਡ ਪ੍ਰੀਮੀਅਰ ਵੀ ਕੀਤਾ ਗਿਆ ਸੀ ।

0 Comments
0

You may also like