ਜੈਸਮੀਨ ਦੀ ਇਹ ਗੱਲ ਸੁਣ ਕੇ ਕਿਤੇ ਟੁੱਟ ਨਾ ਜਾਵੇ ਗੈਰੀ ਸੰਧੂ ਦਾ ਦਿਲ ! ਵੀਡੀਓ ਵਾਇਰਲ

Written by  Shaminder   |  May 06th 2019 12:03 PM  |  Updated: May 06th 2019 12:03 PM

ਜੈਸਮੀਨ ਦੀ ਇਹ ਗੱਲ ਸੁਣ ਕੇ ਕਿਤੇ ਟੁੱਟ ਨਾ ਜਾਵੇ ਗੈਰੀ ਸੰਧੂ ਦਾ ਦਿਲ ! ਵੀਡੀਓ ਵਾਇਰਲ

ਜੈਸਮੀਨ ਸੈਂਡਲਾਸ ਅਤੇ ਗੈਰੀ ਸੰਧੂ ਨੇ ਇੱਕਠਿਆਂ ਕਈ ਗੀਤ ਗਾਏ ਅਤੇ ਦੋਨ੍ਹਾਂ ਦੇ ਗਾਏ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ ।ਦੋਨਾਂ ਦੀ ਦੋਸਤੀ ਦੇ ਚਰਚੇ ਵੀ ਅਕਸਰ ਮੀਡੀਆ ਦੀਆਂ ਸੁਰਖੀਆਂ ਬਣਦੇ ਰਹੇ ਹਨ । ਪਰ  ਅੱਜ ਅਸੀਂ ਤੁਹਾਨੂੰ ਜੈਸਮੀਨ ਸੈਂਡਲਾਸ ਦਾ ਇੱਕ ਅਜਿਹਾ ਹੀ ਵਾਇਰਲ ਵੀਡੀਓ ਵਿਖਾਉਣ ਜਾ ਰਹੇ ਹਾਂ ਜਿਸ 'ਚ ਜੈਸਮੀਨ ਨੂੰ ਗੈਰੀ ਸੰਧੂ ਦਾ ਨਾਂਅ ਲੈ ਕੇ ਸਰੋਤੇ ਛੇੜ ਰਹੇ ਸਨ ।

ਹੋਰ ਵੇਖੋ :‘ਤਰਜ਼ਾਂ ਫਿਰੋਜ਼ ਦੀਆਂ ਜੀ ਖ਼ਾਨ ਗਾਉਂਦਾ ਹੈ ਲਿਖਣਾ ਨੀਂ ਆਉਂਦਾ ਗੈਰੀ ਤੋਂ ਲਿਖਾਉਂਦਾ ਹੈ’ਵੇਖੋ ਕਿਹੜਾ ਗੀਤ ਲਿਖਵਾਇਆ ਜੀ ਖ਼ਾਨ ਨੇ ਗੈਰੀ ਸੰਧੂ ਤੋਂ

Garry Sandhu Jasmine Sandlas Garry Sandhu Jasmine Sandlas

ਸਰੋਤੇ ਗੈਰੀ ਦਾ ਨਾਂਅ ਲੈ –ਲੈ ਕੇ ਹੁਟਿੰਗ ਕਰ ਰਹੇ ਨੇ । ਜਿਸ 'ਤੇ ਜੈਸਮੀਨ ਕਹਿੰਦੀ ਹੈ ਕਿ "ਕੀ ਕਰਾਂ ਗੈਰੀ ਦਾ ਮੈਂ, ਗੈਰੀ ਕੌਣ ਮੈਂ ਨਹੀਂ ਨਹੀ ਜਾਣਦੀ ਕਿਸੇ ਗੈਰੀ ਨੂੰ , ਜੈਸਮੀਨ ਇਹ ਵੀ ਕਹਿੰਦੀ ਹੈ ਜੋੜੀ ਪਸੰਦ ਹੈ ਸਾਡੀ ਤੁਹਾਨੂੰ ਸਭ ਨੂੰ"।ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । ਦੱਸ ਦਈਏ ਕਿ ਗੈਰੀ ਸੰਧੂ ਅਤੇ ਜੈਸਮੀਨ ਸੈਂਡਲਾਸ ਦੀ ਦੋਸਤੀ ਦੀਆਂ ਖ਼ਬਰਾਂ ਅਕਸਰ ਆਉਂਦੀਆਂ ਰਹਿੰਦੀਆਂ ਨੇ ।

ਹੋਰ ਵੇਖੋ:ਗਾਇਕ ਗੈਰੀ ਸੰਧੂ ਦੀ ਬਾਲੀਵੁੱਡ ‘ਚ ਹੋਈ ਐਂਟਰੀ, ਅਜੇ ਦੇਵਗਨ ਦੀ ਫ਼ਿਲਮ ‘ਚ ਇਹ ਗਾਣਾ ਕੀਤਾ ਗਿਆ ਸ਼ਾਮਿਲ

Garry Sandhu Hugs His 'Ex-Gf' Jasmine Sandlas During Live Show, Fans Go Crazy - WATCH Garry Sandhu Hugs His 'Ex-Gf' Jasmine Sandlas During Live Show, Fans Go Crazy - WATCH

ਦੱਸਿਆ ਜਾਂਦਾ ਹੈ ਕਿ ਦੋਨਾਂ ਦੀ ਦੋਸਤੀ ਕਾਫੀ ਗਹਿਰੀ ਹੈ ।ਮੀਡੀਆ ਰਿਪੋਰਟਸ ਦੀ ਮੰਨੀਏ ਤਾਂ ਦੋਨਾਂ ਦੀ ਦੋਸਤੀ 'ਚ ਇੱਕ ਵਾਰ ਤਲਖੀ ਵੀ ਆਈ ਸੀ । ਪਰ ਮੁੜ ਤੋਂ ਦੋਨਾਂ ਨੇ ਆਪਸੀ ਨਰਾਜ਼ਗੀ ਨੂੰ ਦੂਰ ਕਰਕੇ ਸਭ ਗਿਲੇ ਸ਼ਿਕਵੇ ਭੁਲਾ ਦਿੱਤੇ ਸਨ ।

ਹੋਰ ਵੇਖੋ :ਜੈਸਮੀਨ ਸੈਂਡਲਸ ਨੂੰ ਫੈਨਜ਼ ਦੀ ਇਸ ਹਰਕਤ ਉੱਤੇ ਕਿਉਂ ਆਇਆ ਗੁੱਸਾ, ਦੇਖੋ ਵਾਇਰਲ ਵੀਡੀਓ

https://www.instagram.com/p/BxB-gIklBwc/

ਪਰ ਹੁਣ ਮੁੜ ਤੋਂ ਜੈਸਮੀਨ ਦੇ ਇਸ ਵਾਇਰਲ ਹੋਏ ਵੀਡੀਓ ਨੇ ਨਵੀਂ ਚਰਚਾ ਛੇੜ ਕੇ ਰੱਖ ਦਿੱਤੀ ਹੈ ਕਿ ਇਨ੍ਹਾਂ ਦੋਨਾਂ ਦੀ ਦੋਸਤੀ 'ਚ ਮੁੜ ਤੋਂ ਕੋਈ ਦਰਾਰ ਪੈ ਗਈ ਹੈ । ਇਹ ਤਾਂ ਦੋਵੇਂ ਹੀ ਦੱਸ ਸਕਦੇ ਨੇ ਪਰ ਮੀਡੀਆ 'ਚ  ਦੋਨਾਂ ਦੀ ਇਸ ਵੀਡੀਓ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾਏ ਜਾ ਰਹੇ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network