Advertisment

ਮਾਸਟਰ ਸਲੀਮ ਨੇ ਬਚਪਨ 'ਚ ਛੋਟੇ ਸਾਹਿਬਜ਼ਾਦਿਆਂ ਨੂੰ ਕੁਝ ਇਸ ਤਰ੍ਹਾਂ ਦਿੱਤੀ ਸੀ ਸ਼ਰਧਾਂਜਲੀ ,ਵੇਖੋ ਵੀਡਿਓ 

author-image
By Shaminder
New Update
ਮਾਸਟਰ ਸਲੀਮ ਨੇ ਬਚਪਨ 'ਚ ਛੋਟੇ ਸਾਹਿਬਜ਼ਾਦਿਆਂ ਨੂੰ ਕੁਝ ਇਸ ਤਰ੍ਹਾਂ ਦਿੱਤੀ ਸੀ ਸ਼ਰਧਾਂਜਲੀ ,ਵੇਖੋ ਵੀਡਿਓ 
Advertisment
ਮਾਸਟਰ ਸਲੀਮ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੂੰ ਗਾਇਕੀ ਦੀ ਗੁੜ੍ਹਤੀ ਆਪਣੇ ਪਰਿਵਾਰ ਚੋਂ ਹੀ ਮਿਲੀ । ਕਿਉਂਕਿ ਮਾਸਟਰ ਸਲੀਮ ਦੇ ਪਿਤਾ ਖੁਦ ਸੂਫੀ ਗਾਇਕ ਨੇ ਅਤੇ ਗਾਇਕੀ ਦੇ ਖੇਤਰ 'ਚ ਉਨ੍ਹਾਂ ਨੂੰ ਤਾਲੀਮ ਖੁਦ ਉਨ੍ਹਾਂ ਨੇ ਹੀ ਦਿੱਤੀ । ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਜਿਨ੍ਹਾਂ ਵਿੱਚੋਂ ਕਈ ਸੈਡ ਸੌਂਗ ,ਧਾਰਮਿਕ ਗੀਤ ਅਤੇ ਕਈ ਡਾਂਸ ਸੌਂਗ ਵੀ ਹਨ । ਹੋਰ ਵੇਖੋ : ਪੀਟੀਸੀ ਪੰਜਾਬੀ ਦੀ ਨਿਵੇਕਲੀ ਪਹਿਲ ,ਪੀਟੀਸੀ ਸਟੂਡਿਓ ‘ਚ ਹਰ ਹਫਤੇ ਦੋ ਗੀਤ ਹੋਣਗੇ ਰਿਲੀਜ਼ , ਹੋਰ ਕੀ ਹੋਵੇਗਾ ਖਾਸ, ਵੇਖੋ ਵੀਡਿਓ ਉਨ੍ਹਾਂ ਨੇ ਬਾਲੀਵੁੱਡ ਲਈ ਵੀ ਕਈ ਗੀਤ ਗਾਏ । ਜਿਨ੍ਹਾਂ 'ਚ 'ਦਿਲ ਦਾ ਮਾਮਲਾ ਹੈ ਦਿਲਬਰ' ,ਢੋਲ ਜਗੀਰੋ ਦਾ , ਸਾਰਾ ਸਾਰਾ ਦਿਨ ਤੇਰੇ ਬਿਨ ਸਣੇ ਕਈ ਅਣਗਿਣਤ ਗੀਤ ਨੇ ਜੋ ਯਾਦਗਾਰ ਹੋ ਨਿੱਬੜੇ ਨੇ । ਪਰ ਅੱਜ ਅਸੀਂ ਤੁਹਾਨੂੰ ਮਾਸਟਰ ਸਲੀਮ ਦਾ ਬਾਲਪਣ ਦਾ ਰੂਪ ਵਿਖਾਵਾਂਗੇ । ਜਿਸ 'ਚ ਤੁਸੀਂ ਵੇਖ ਸਕਦੇ ਹੋ ਕਿ ਬਚਪਨ 'ਚ ਛੋਟੇ ਸਾਹਿਬਜ਼ਾਦਿਆਂ ਨੂੰ ਆਪਣੀ ਸ਼ਰਧਾਂਜਲੀ ਗੀਤ ਗਾ ਕੇ ਦਿੱਤੀ ਸੀ । master saleem master saleem ਮਾਸਟਰ ਸਲੀਮ ਦੇ ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਮਾਸਟਰ ਸਲੀਮ ਦੇ ਨਾਲ ਉਨ੍ਹਾਂ ਦਾ ਇੱਕ ਸਾਥੀ ਵੀ ਨਜ਼ਰ ਆ ਰਿਹਾ ਹੈ ।ਉਨ੍ਹਾਂ ਨੂੰ ਸੁਣਨ ਲਈ ਵੱਡੀ ਗਿਣਤੀ 'ਚ ਸ਼ਰਧਾਲੂ ਵੀ ਮੌਜੂਦ ਹਨ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment