
ਵਿਆਹ ਦੀਆਂ ਵੀਡੀਓਜ਼ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾਂਦਾ ਹੈ। ਵਿਆਹ 'ਚ ਕਈ ਰੰਗ ਦੇਖਣ ਨੂੰ ਮਿਲਦੇ ਹਨ। ਖੁਸ਼ੀ, ਮਸਤੀ, ਹਾਸਾ ਅਤੇ ਜਜ਼ਬਾਤ ਅਤੇ ਕਈ ਵਾਰ ਕੁਝ ਮਜ਼ਾਕੀਆ ਗੱਲਾਂ ਵਾਪਰਦੀਆਂ ਹਨ। ਏਨੀਂ ਦਿਨੀਂ ਸੋਸ਼ਲ ਮੀਡੀਆ ਉੱਤੇ ਵਿਆਹ ਦੇ ਪ੍ਰੋਗਰਾਮ ਤੋਂ ਕਈ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

ਭਾਰਤੀ ਵਿਆਹਾਂ ਦੇ ਮਜ਼ੇਦਾਰ ਅਤੇ ਦਿਲ ਨੂੰ ਛੂਹ ਲੈਣ ਵਾਲੇ ਵੀਡੀਓ ਹਰ ਰੋਜ਼ ਵਾਇਰਲ ਹੁੰਦੇ ਰਹਿੰਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਪਿਉ-ਧੀ ਦੀ ਜੋੜੀ ਡਾਂਸ ਕਰਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਨਜ਼ਰ ਆ ਰਹੀ ਲੜਕੀ ਦੁਲਹਨ ਹੈ ਅਤੇ ਆਪਣੇ ਪਿਤਾ ਨਾਲ ਡਾਂਸ ਕਰ ਰਹੀ ਹੈ।

ਵੀਡੀਓ ਵਿੱਚ, ਲਾੜੀ ਅਤੇ ਉਸਦੇ ਪਿਤਾ ਨੇ ਜਸਟਿਨ ਬੀਬਰ ਦੇ ਬੇਬੀ ਅਤੇ ਨੋਰਾ ਫਤੇਹੀ ਦੇ ਓ ਸਾਕੀ ਸਾਕੀ ਵਰਗੇ ਗੀਤਾਂ 'ਤੇ ਡਾਂਸ ਕੀਤਾ। ਦੋਵੇਂ ਟ੍ਰੈਂਡ ਡਾਂਸਰਾਂ ਵਾਂਗ ਡਾਂਸ ਕਰ ਰਹੇ ਹਨ। ਮਹਿਮਾਨ ਵੀ ਤਾੜੀਆਂ ਵਜਾਉਂਦੇ ਅਤੇ ਉਨ੍ਹਾਂ ਦਾ ਉਤਸ਼ਾਹ ਵਧਾਉਂਦੇ ਨਜ਼ਰ ਆ ਰਹੇ ਹਨ। ਦੋਵੇਂ ਪੂਰੀ ਊਰਜਾ ਨਾਲ ਡਾਂਸ ਕਰਦੇ ਨਜ਼ਰ ਆ ਰਹੇ ਹਨ। ਦੋਵਾਂ ਦੇ ਡਾਂਸ ਮੂਵ ਵੀ ਬਾਕਮਾਲ ਹਨ। ਲਾੜੀ ਨੇ ਆਫ-ਵਾਈਟ ਕਢਾਈ ਵਾਲਾ ਲਹਿੰਗਾ ਪਾਇਆ ਹੋਇਆ ਹੈ, ਜਦੋਂ ਕਿ ਉਸਦੇ ਪਿਤਾ ਨੇ ਕਾਲੇ ਰੰਗ ਦਾ ਟਕਸੀਡੋ ਪਾਇਆ ਹੋਇਆ ਹੈ।

ਇਸ ਵੀਡੀਓ ਨੂੰ ਵੱਖ-ਵੱਖ ਇੰਸਟਾਗ੍ਰਾਮ ਪੇਜ਼ਾਂ ਉੱਤੇ ਸਾਂਝਾ ਕੀਤਾ ਜਾ ਰਿਹਾ ਹੈ। ਪ੍ਰਸ਼ੰਸਕ ਵੀ ਪਿਉ-ਧੀ ਦੀ ਜੋੜੀ ਦੀ ਖੂਬ ਤਾਰੀਫ ਕਰ ਰਹੇ ਹਨ। ਇਸ ਵੀਡੀਓ ਉੱਤੇ ਵੱਡੀ ਗਿਣਤੀ ‘ਚ ਵਿਊਜ਼ ਆ ਚੁੱਕੇ ਹਨ।
View this post on Instagram