ਵਾਇਸ ਆਫ਼ ਪੰਜਾਬ -11 ਦੇ ਗ੍ਰੈਂਡ ਫਿਨਾਲੇ ‘ਚ ਵੇਖੋ ਫਿਰੋਜ਼ ਖ਼ਾਨ ਦੀ ਪਰਫਾਰਮੈਂਸ

Written by  Shaminder   |  December 19th 2020 05:32 PM  |  Updated: December 19th 2020 05:32 PM

ਵਾਇਸ ਆਫ਼ ਪੰਜਾਬ -11 ਦੇ ਗ੍ਰੈਂਡ ਫਿਨਾਲੇ ‘ਚ ਵੇਖੋ ਫਿਰੋਜ਼ ਖ਼ਾਨ ਦੀ ਪਰਫਾਰਮੈਂਸ

ਵਾਇਸ ਆਫ਼ ਪੰਜਾਬ -11 ਦਾ ਅੱਜ ਗ੍ਰੈਂਡ ਫਿਨਾਲੇ ਹੋਣ ਜਾ ਰਿਹਾ ਹੈ । ਗ੍ਰੈਂਡ ਫਿਨਾਲੇ ‘ਚ ਪੰਜਾਬੀ ਇੰਡਸਟਰੀ ਦਾ ਮਸ਼ਹੂਰ ਗਾਇਕ ਫਿਰੋਜ਼ ਖ਼ਾਨ ਵੀ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨੇਗਾ । ਸੁਰਾਂ ਨਾਲ ਸੱਜੀ ਇਸ ਸ਼ਾਮ ਨੂੰ ਫਿਰੋਜ਼ ਖ਼ਾਨ ਆਪਣੀ ਸੁਰੀਲੀ ਆਵਾਜ਼ ਦੇ ਨਾਲ ਹੋਰ ਵੀ ਸੁਰਮਈ ਬਨਾਉਣਗੇ ।

vop -11

ਇਸ ਦੇ ਨਾਲ ਅੱਜ ਉਸ ਖੁਸ਼ਕਿਸਮਤ ਪ੍ਰਤੀਭਾਗੀ ਨੂੰ ਵੀ ਚੁਣਿਆ ਜਾਵੇਗਾ ਜਿਸ ਦੇ ਸਿਰ ਵਾਇਸ ਆਫ਼ ਪੰਜਾਬ ਸੀਜ਼ਨ 11 ਦਾ ਤਾਜ ਸੱਜੇਗਾ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਇਹ ਪ੍ਰਤੀਭਾਗੀ ਕਰੜੇ ਰਾਊਂਡਸ ਪਾਰ ਕਰਦੇ ਹੋਏ ਇਸ ਮੁਕਾਮ ‘ਤੇ ਪਹੁੰਚੇ ਹਨ ।

ਹੋਰ ਪੜ੍ਹੋ : ਵਾਇਸ ਆਫ਼ ਪੰਜਾਬ 6 ਦੀ ਜੇਤੂ ਤੇ ਪੰਜਾਬੀ ਗਾਇਕਾ ਸੋਨਾਲੀ ਡੋਗਰਾ ਬਹੁਤ ਜਲਦ ਆਪਣੇ ਨਵੇਂ ਗੀਤ ‘Yara Teri Kamli’ ਨਾਲ ਹੋਣਗੇ ਦਰਸ਼ਕਾਂ ਦੇ ਰੁਬਰੂ

vop11

ਤੁਸੀਂ ਵੀ ਆਪਣੇ ਪਸੰਦ ਦੇ ਕਲਾਕਾਰ ਫਿਰੋਜ਼ ਖ਼ਾਨ ਦੀ ਪਰਫਾਰਮੈਂਸ ਵੇਖਣਾ ਚਾਹੁੰਦੇ ਹੋ ਤੇ ਸੁਰਾਂ ਨਾਲ ਸੱਜੀ ਸੁਰੀਲੀ ਸ਼ਾਮ ਦੇ ਨਾਲ ਜੁੜਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

vop 11

ਅੱਜ ਯਾਨੀ ਦਿਨ ਸ਼ਨਿੱਚਰਵਾਰ, ਸ਼ਾਮ 6:45 ਮਿੰਟ ‘ਤੇ ਗ੍ਰੈਂਡ ਫਿਨਾਲੇ ਵਿਖਾਇਆ ਜਾਵੇਗਾ। ਸਿਰਫ ਪੀਟੀਸੀ ਪੰਜਾਬੀ ‘ਤੇ ਵੇਖਣਾ ਨਾਂ ਭੁੱਲਣਾ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network