ਵੇਖੋ ਸਿਮਰ ਗਿੱਲ ਦੇ ਆਉਣ ਵਾਲੇ ਗੀਤ ਦੀ ਪਹਿਲੀ ਝਲਕ

Written by  Gourav Kochhar   |  April 09th 2018 07:57 AM  |  Updated: April 09th 2018 01:41 PM

ਵੇਖੋ ਸਿਮਰ ਗਿੱਲ ਦੇ ਆਉਣ ਵਾਲੇ ਗੀਤ ਦੀ ਪਹਿਲੀ ਝਲਕ

ਪੈੱਗ ਪੌਣ ਵੇਲੇ', 'ਨਾ ਭੁੱਕੀ ਨਾ ਸਮੈਕ' ਤੇ 'ਡਾਲਰ' ਵਰਗੇ ਪੰਜਾਬੀ ਗੀਤਾਂ ਨਾਲ ਚਰਚਾ 'ਚ ਆਏ ਗਾਇਕ ਸਿਮਰ ਗਿੱਲ ਜਲਦ ਹੀ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਸਿਮਰ ਗਿੱਲ Simar Gill ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤ ਦਾ ਨਾਂ 'ਰੋਟੀ Roti' ਹੈ, ਜਿਹੜਾ ਕਿ ਇਕ ਇਮੋਸ਼ਨਲ ਤੇ ਸੋਸ਼ਲ ਟਰੈਕ ਹੈ। ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ, 'ਜੇ ਢਿੱਡ ਨਾ ਹੋਵੇ ਕੋਈ ਨਾ ਰੋਵੇ, ਮਸਲਾ ਸਾਰਾ ਰੋਟੀ ਦਾ'।

ਗੀਤ ਦੇ ਬੋਲ ਆਕਾਸ਼ ਬਲ ਨੇ ਲਿਖੇ ਹਨ ਤੇ ਇਸ ਨੂੰ ਸੰਗੀਤ ਕਿਲ ਬੰਦਾ ਨੇ ਦਿੱਤਾ ਹੈ। ਗੀਤ ਨੂੰ ਡਾਇਰੈਕਟ ਸ਼ੁਭਮ ਕੁਮਾਰ ਤੇ ਹੈਰੀ ਪਨੇਸਰ ਕਰ ਰਹੇ ਹਨ, ਜਿਹੜੀ ਟੀਮ ਲਾਸਟ ਪੇਜ ਵਲੋਂ ਬਣਾਈ ਜਾ ਰਹੀ ਹੈ। 'ਰੋਟੀ' ਗੀਤ 17 ਅਪ੍ਰੈਲ ਨੂੰ ਯੂਟਿਊਬ ਚੈਨਲ ਮਿਊਜ਼ਿਕ ਟਾਈਮ 'ਤੇ ਰਿਲੀਜ਼ ਹੋਵੇਗਾ।

Simar Gill - Roti

ਇਸ ਤੋਂ ਪਹਿਲਾਂ ਵੀ ਸਿਮਰ ਗਿੱਲ ਦੇ ਗੀਤ ਮਿਊਜ਼ਿਕ ਟਾਈਮ ਦੇ ਬੈਨਰ ਹੇਠ ਹੀ ਰਿਲੀਜ਼ ਹੋਏ ਹਨ, ਜਿਨ੍ਹਾਂ ਨੂੰ ਸਰੋਤਿਆਂ ਵਲੋਂ ਕਾਫੀ ਪਸੰਦ ਕੀਤਾ ਗਿਆ ਸੀ। ਉਮੀਦ ਕਰਦੇ ਹਾਂ ਪਹਿਲਾਂ ਰਿਲੀਜ਼ ਹੋਏ ਗੀਤਾਂ ਵਾਂਗ 'ਰੋਟੀ' ਗੀਤ Latest Punjabi Song ਨੂੰ ਵੀ ਸਰੋਤੇ ਬੇਹੱਦ ਪਿਆਰ ਦੇਣਗੇ। ਸਿਮਰ ਆਪਣੇ ਹਰ ਗੀਤ 'ਚ ਕੁਝ ਵੱਖਰਾ ਕਰਦੇ ਆਏ ਹਨ ਤੇ 'ਰੋਟੀ' ਗੀਤ 'ਚ ਵੀ ਉਨ੍ਹਾਂ ਨੇ ਕੁਝ ਵੱਖਰਾ ਕਰਨ ਦੀ ਕੋਸ਼ਿਸ਼ ਕੀਤੀ ਹੈ।

ਪੈੱਗ ਪੌਣ ਵੇਲੇ', 'ਨਾ ਭੁੱਕੀ ਨਾ ਸਮੈਕ' ਤੇ 'ਡਾਲਰ' ਵਰਗੇ ਪੰਜਾਬੀ ਗੀਤਾਂ ਨਾਲ ਚਰਚਾ 'ਚ ਆਏ ਗਾਇਕ ਸਿਮਰ ਗਿੱਲ ਜਲਦ ਹੀ ਆਪਣਾ ਨਵਾਂ ਗੀਤ ਲੈ ਕੇ ਆ ਰਹੇ ਹਨ। ਸਿਮਰ ਗਿੱਲ Simar Gill ਦੇ ਨਵੇਂ ਰਿਲੀਜ਼ ਹੋਣ ਵਾਲੇ ਗੀਤ ਦਾ ਨਾਂ 'ਰੋਟੀ Roti' ਹੈ, ਜਿਹੜਾ ਕਿ ਇਕ ਇਮੋਸ਼ਨਲ ਤੇ ਸੋਸ਼ਲ ਟਰੈਕ ਹੈ। ਗੀਤ ਦੇ ਬੋਲ ਕੁਝ ਇਸ ਤਰ੍ਹਾਂ ਹਨ, 'ਜੇ ਢਿੱਡ ਨਾ ਹੋਵੇ ਕੋਈ ਨਾ ਰੋਵੇ, ਮਸਲਾ ਸਾਰਾ ਰੋਟੀ ਦਾ'।

Simar Gill - Roti


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network