ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਖੇਡੀ ਇਹ ਮਜ਼ੇਦਾਰ ਖੇਡ, ਦੇਖੋ ਕਿੰਨਾ ਜਾਣਦੇ ਨੇ ਇੱਕ-ਦੂਜੇ ਨੂੰ, ਦੇਖੋ ਵੀਡੀਓ

Written by  Lajwinder kaur   |  August 20th 2020 09:55 AM  |  Updated: August 20th 2020 09:55 AM

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਨੇ ਖੇਡੀ ਇਹ ਮਜ਼ੇਦਾਰ ਖੇਡ, ਦੇਖੋ ਕਿੰਨਾ ਜਾਣਦੇ ਨੇ ਇੱਕ-ਦੂਜੇ ਨੂੰ, ਦੇਖੋ ਵੀਡੀਓ

ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਜੋ ਕਿ ਸਭ ਦੇ ਮਨਪਸੰਦੀਦਾ ਕਪਲਸ ‘ਚੋਂ ਇੱਕ ਨੇ । ਦੋਵਾਂ ਨੂੰ ਸੋਸ਼ਲ ਮੀਡੀਆ ਉੱਤੇ ਕਾਫੀ ਪਸੰਦ ਕੀਤਾ ਜਾਂਦਾ ਹੈ । ਅਜਿਹੇ ‘ਚ ਯੁਵਰਾਜ ਹੰਸ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਮਜ਼ੇਦਾਰ ਵੀਡੀਓ ਸ਼ੇਅਰ ਕੀਤੀ ਹੈ ।

View this post on Instagram

 

And Its Out....Go And Watch On Mansi’s Youtube Channel- Blush On Mansi???

A post shared by Yuvraaj Hans (@yuvrajhansofficial) on

ਇਸ ਵੀਡੀਓ ‘ਚ ਦੋਵੇਂ ਜਣੇ ਇੱਕ ਗੇਮ ਖੇਡਦੇ ਹੋਏ ਨਜ਼ਰ ਆ ਰਹੇ ਨੇ । ਜਿਸ ‘ਚ ਯੁਵਰਾਜ ਹੰਸ ਬਾਰੇ ਪੁੱਛਿਆ ਗਿਆ ਸੀ ਉਨ੍ਹਾਂ ਨੂੰ ਕਿਹੜੇ ਰੰਗ ਦੀ ਸ਼ਰਟ ਪਾਉਣਾ ਜ਼ਿਆਦਾ ਪਸੰਦ ਹੈ । ਵੀਡੀਓ ‘ਚ ਦੇਖੋ ਕਿ ਦੋਵੇਂ ਕਿੰਨੇ ਇੱਕ ਦੂਜੇ ਨੂੰ ਜਾਣਦੇ ਨੇ । ਦੋਵੇਂ ਦੀ ਗੱਲਾਂ ਸੁਣਕੇ ਹਾਸੇ ਦੇ ਰੰਗ ਦਰਸ਼ਕਾਂ ਦੇ ਚਿਹਰੇ ਉੱਤੇ ਬਿਖਰ ਜਾਣਗੇ । ਤਾਂ ਹੀ ਇਹ ਵੀਡੀਓ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀ ਹੈ।

ਜੇ ਗੱਲ ਕਰੀਏ ਯੁਵਰਾਜ ਹੰਸ ਤੇ ਮਾਨਸੀ ਸ਼ਰਮਾ ਦੇ ਵਰਕ ਫਰੰਟ ਦੀ ਤਾਂ ਦੋਵੇਂ ਹੀ ਅਦਾਕਾਰੀ ਦੇ ਖੇਤਰ ਦੇ ਨਾਲ ਜੁੜੇ ਹੋਏ ਨੇ । ਯੁਵਰਾਜ ਹੰਸ ਪੰਜਾਬੀ ਫ਼ਿਲਮੀ ਜਗਤ ਦੇ ਨਾਲ ਤਾਲੂਕ ਰੱਖਦੇ ਨੇ । ਉਧਰ ਮਾਨਸੀ ਸ਼ਰਮਾ ਟੀਵੀ ਜਗਤ ਦੀ ਮੰਨੀ-ਪ੍ਰਮੰਨੀ ਅਦਾਕਾਰਾ ਨੇ । ਮਾਂ ਬਣਨ ਕਰਕੇ ਉਨ੍ਹਾਂ ਨੇ ਕੁਝ ਸਮੇਂ ਲਈ ਟੀਵੀ ਜਗਤ ਤੋਂ ਦੂਰੀ ਬਣਾਈ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network