ਬੱਚੇ ਦੀ ਸਿਆਣਪ ਦਾ ਵੀਡਿਓ ਵਾਇਰਲ 

Written by  Shaminder   |  October 04th 2018 09:39 AM  |  Updated: October 04th 2018 09:39 AM

ਬੱਚੇ ਦੀ ਸਿਆਣਪ ਦਾ ਵੀਡਿਓ ਵਾਇਰਲ 

ਬੱਚਿਆਂ ਨੂੰ ਰੱਬ ਦਾ ਰੂਪ ਮੰਨਿਆ ਗਿਆ ਹੈ ਅਤੇ ਇਹ ਬੱਚੇ ਬੜੇ ਹੀ  ਅਭੋਲ ਹੁੰਦੇ ਹਨ । ਪਹਿਲਾਂ ਜਿੱਥੇ ਬੱਚੇ ਬੜੇ ਹੀ ਸਾਉ ਅਤੇ ਅਭੋਲ ਹੁੰਦੇ ਸਨ । ਪਰ ਸਮੇਂ ਦੇ ਨਾਲ –ਨਾਲ ਜਿੱਥੇ ਟੈਕਨਾਲੋਜੀ ਨੇ ਵਿਕਾਸ ਕੀਤਾ ਹੈ । ਉੱਥੇ ਹੀ ਇਹ ਬੱਚੇ ਬਾਲਪਣ ਤੋਂ ਹੀ ਮੋਬਾਇਲ ,ਟੀਵੀ ਅਤੇ ਇੰਟਰਨੈੱਟ ਦਾ ਇਸਤੇਮਾਲ ਕਰਨਾ ਸਿੱਖ ਚੁੱਕੇ ਨੇ । ਇਹੀ ਕਾਰਨ ਹੈ ਕਿ ਅੱਜ ਬੱਚੇ ਵੀਡਿਓ ਗੇਮਜ਼ ਅਤੇ ਕੰਪਿਊਟਰ 'ਤੇ ਹੀ ਗੇਮਜ਼ ਖੇਡ ਕੇ ਆਪਣਾ ਜ਼ਿਆਦਾਤਰ ਸਮਾਂ ਬਤੀਤ ਕਰਦੇ ਨੇ । ਅੱਜ ਬੱਚੇ ਏਨੇ ਤੇਜ਼ ਤਰਾਰ ਹੋ ਚੁੱਕੇ ਨੇ ਇਸ ਦਾ ਇੱਕ ਵੀਡਿਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ।

ਹੋਰ ਵੇਖੋ : ਕਾਂ ਨੂੰ ਪਰੋਸੇ ਜਾ ਰਹੇ ਵੰਨ ਸੁਵੰਨੇ ਪਕਵਾਨ,ਵੀਡਿਓ ਵਾਇਰਲ

https://www.instagram.com/p/BogX2ecgKG0/?hl=en&taken-by=pollywoodista

ਇਸ ਵੀਡਿਓ 'ਚ ਤੁਸੀਂ ਇਸ ਬੱਚੇ ਦੀ ਤੇਜ਼ ਤਰਾਰ ਸੁਭਾਅ ਨੂੰ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਇਹ ਬੱਚਾ ਬੈੱਡ 'ਤੇ ਬੈਠਾ ਹੋਇਆ ਹੈ ।ਉਸਦੇ ਮਾਤਾ ਪਿਤਾ ਕੋਈ ਵੀ ਉਸ ਦੇ ਕੋਲ ਮੌਜੂਦ ਨਹੀਂ ਹੈ।ਪਰ eਹ ਬੱਚਾ ਥੱਲੇ ਉਤਰਨ ਲਈ ਉਤਾਵਲਾ ਨਜ਼ਰ ਆ ਰਿਹਾ ਹੈ। ਪਰ ਹੁਣ ਬੱਚੇ ਦੇ ਸਾਹਮਣੇ ਇਹੀ ਸਭ ਤੋਂ ਵੱਡੀ ਚੁਣੌਤੀ ਹੈ ਕਿ ਉਹ ਥੱਲੇ ਉਤਰੇ ਤਾਂ ਕਿਵੇਂ। ਇੱਥੇ ਤੁਸੀਂ ਬੱਚੇ ਦੇ ਦਿਮਾਗ ਦੀ ਦਾਦ ਦੇ ਸਕਦੇ ਹੋ ।

ਬੱਚੇ ਨੇ ਆਪਣੇ ਆਪ ਨੂੰ ਬੈੱਡ ਤੋਂ ਸੁਰੱਖਿਅਤ ਥੱਲੇ ਉਤਰਨ ਲਈ ਇੱਕ ਸਕੀਮ ਲਗਾਈ ਉਸ ਨੇ  ਬੈੱਡ 'ਤੇ ਪਏ ਸਰਾਣੇ ਅਤੇ ਕੰਬਲਾਂ ਨੂੰ ਥੱਲੇ ਸੁੱਟਿਆ ,ਫਿਰ ਵੀ ਜਦੋਂ ਗੱਲ ਨਹੀਂ ਬਣੀ ਤਾਂ ਉਸ ਨੇ ਬੈੱਡ 'ਤੇ ਪਏ ਸਰਾਣੇ ਨੂੰ ਥੱਲੇ ਸੁੱਟਿਆ ਅਤੇ ਸੁਰੱਖਿਅਤ ਉਹ ਬੈੱਡ ਤੋਂ ਥੱਲੇ ਉਤਰ ਆਇਆ ਅਤੇ ਥੱਲੇ ਆ ਕੇ ਆਪਣੀ ਸਿਆਣਪ 'ਤੇ ਮੁਸਕਰਾਇਆ । ਸੋਸ਼ਲ ਮੀਡੀਆ 'ਤੇ ਇਹ ਵੀਡਿਓ ਖੂਬ ਵਾ ਿeਰਲ ਹੋ ਰਿਹਾ ਹੈ ।ਲੋਕ ਬੱਚੇ ਦੇ ਦਿਮਾਗ ਅਤੇ ਉਸ ਦੀ ਸਿਆਣਪ ਦੀ ਤਾਰੀਫ ਕਰ ਰਹੇ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network