ਵੇਖੋ, ਗਾਵਹੁ ਸਚੀ ਬਾਣੀ ਭਾਗ 2 ਦਾ ਗ੍ਰੈਂਡ ਫ਼ਿਨਾਲੈ

Written by  Gulshan Kumar   |  March 15th 2018 12:36 PM  |  Updated: March 15th 2018 12:36 PM

ਵੇਖੋ, ਗਾਵਹੁ ਸਚੀ ਬਾਣੀ ਭਾਗ 2 ਦਾ ਗ੍ਰੈਂਡ ਫ਼ਿਨਾਲੈ

ਗੁਰਬਾਣੀ ਦੇ ਰਾਂਹੀ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਲਈ ਇਕ ਵਾਰੀ ਫ਼ਿਰ ਸ਼ੁਰੂ ਹੋਇਆ ਸੀ ਗਾਵਹੁ ਸਚੀ ਬਾਣੀ ਭਾਗ 2 ਦਾ ਸਿਲਸਿਲਾ। ਜਿਸ ਨੂੰ ਪੂਰੇ ਪੰਜਾਬ ਚੋਂ ਅਥਾਹ ਪਿਆਰ ਤੇ ਰਿਸਪੋਂਸ ਮਿਲਿਆ। ਹਜ਼ਾਰਾਂ ਦੀ ਗਿਣਤੀ ਵਿੱਚ ਸਿਟੀ ਔਡੀਸ਼ਨਸ ਦੌਰਾਨ ਇਸ ਵਿਚ ਭਾਗ ਲਿਆ ਸੀ ਸਾਬਤ ਸੂਰਤ ਤੇ ਸੁਰੀਲੇ ਬੱਚਿਆਂ ਨੇ। ਜਿਹਨਾਂ ਵਿੱਚੋ 52 ਭਾਗਾਂ ਵਾਲਿਆਂ ਨੂੰ ਚੁਣ ਲਿਆ ਗਿਆ ਸੀ ਮੇਗਾ ਔਡੀਸ਼ਨਸ ਲਈ। ਫਿਰ ਉਹਨਾਂ ਵਿਚੋਂ 24 ਚੁਣ ਲਏ ਗਏ ਸੀ ਸਟੂਡਿਉ ਰਾਉਂਡਸ ਲਈ। ਜਿਹਨਾਂ ਵਿਚਕਾਰ ਬਹੁਤ ਸਖਤ ਮੁਕਾਬਲਾ ਹੋਇਆ ਸਟੂਡਿਉ ਰਾਉਂਡਸ ਦੌਰਾਨ।

ਜਿਸ ਦੌਰਾਨ ਗੁਰਬਾਣੀ ਦੇ ਰੁਹਾਨੀ ਮੁਕਾਬਲੇ ਵਿਚੋਂ ਇਕ ਇਕ ਕਰਕੇ ਬਹੁੱਤ ਸਾਰਿਆਂ ਦੀ ਘਰ ਵਾਪਸੀ ਹੋ ਗਈ, ਤੇ ਬਹੁਤ ਸਾਰੇ ਮੁਕਾਬਲੇ ਵਿਚ ਅੱਗੇ ਵੱਧਦੇ ਗਏ। ਹੁਣ ਗਾਵਹੁ ਸਚੀ ਬਾਣੀ ਭਾਗ 2 ਦੇ ਗ੍ਰੈਂਡ ਫ਼ਿਨਾਲੈ ਵਿਚ ਪਹੁੰਚਣ ਵਿਚ ਕਾਮਯਾਬ ਹੋਏ ਨੇ ਪੰਜ ਬੇਹੱਦ ਬੇਹੱਦ ਗੁਰਬਾਣੀ ਦੇ ਸੁਰੀਲੇ ਸੁਰਬਾਜ਼। ਜਿਹਨਾਂ ਦਰਮਿਆਨ ਹੋਏਗਾ ਹੁਣ ਆਖਰੀ ਮੁਕਾਬਲਾ। ਜਿਸ ਤੋਂ ਬਾਦ ਪਤਾ ਚਲੇਗਾ ਕਿ ਕੌਣ ਬਣੇਗਾ ਗਾਵਹੁ ਸਚੀ ਬਾਣੀ ਭਾਗ 2 ਦਾ ਵਿਨਰ, ਜਿਸ ਤੇ ਹੋਵੇਗੀ ਗੁਰੂ ਦੀ ਮਿਹਰ। ਸੋ ਦੇਖਣਾ ਨਾ ਭੁੱਲਣਾ ਗਾਵਹੁ ਸਚੀ ਬਾਣੀ ਭਾਗ 2 ਦਾ ਗ੍ਰੈਂਡ ਫ਼ਿਨਾਲੈ 17 ਮਾਰਚ ਨੂੰ ਸਵੇਰੇ 8.30 ਵਜੇ।

Edited By: Gourav Kochhar


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network