ਗੱਭਰੂਆਂ ਦਾ ਹੁਨਰ ਦੇਖ ਕੇ ਬੱਬਲ ਰਾਏ ਵੀ ਰਹਿ ਗਏ ਦੰਗ, ਦੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਸ਼ੋਅ ‘ਹੁਨਰ ਪੰਜਾਬ ਦਾ’

written by Lajwinder kaur | September 01, 2020

ਪੀਟੀਸੀ ਨੈੱਟਵਰਕ ਹਰ ਵਾਰ ਪੰਜਾਬੀਅਤ ਤੇ ਪੰਜਾਬੀਆਂ ਨੂੰ ਅੱਗੇ ਵਧਾਉਣ ਦੇ ਲਈ ਨਵੇਂ ਤੇ ਵੱਖਰੇ ਉਪਰਾਲੇ ਕਰਦਾ ਰਹਿੰਦਾ ਹੈ । ਜਿਸ ਦੇ ਚੱਲਦੇ ਰਿਆਲਟੀ ਸ਼ੋਅ ਹੁਨਰ ਪੰਜਾਬ ਦਾ ਚੱਲ ਰਿਹਾ ਹੈ । ਇਸ ਸ਼ੋਅ ‘ਚ ਪ੍ਰਤੀਭਾਗੀ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੇ ਨੇ । ਇਸ ਸ਼ੋਅ ‘ਚ ਹਰ ਰੋਜ਼ ਪ੍ਰਤੀਭਾਗੀ ਇੱਕ ਤੋਂ ਇੱਕ ਟੈਲੇਂਟ ਦਾ ਪ੍ਰਦਰਸ਼ਨ ਕਰ ਰਹੇ ਨੇ ਅਤੇ ਇਨ੍ਹਾਂ ਦਾ ਟੈਲੇਂਟ ਸਭ ਨੂੰ ਹੈਰਾਨ ਕਰ ਰਿਹਾ ਹੈ ।

ਸ਼ੋਅ ਦੇ ਪ੍ਰੋਮੋ ‘ਚ ਦੇਖ ਸਕਦੇ ਹੋ ਬੱਬਲ ਰਾਏ ਪੰਜਾਬੀ ਗੱਭਰੂਆਂ ਦਾ ਹੁਨਰ ਦੇਖਕੇ ਹੈਰਾਨ ਰਹਿ ਗਏ । ਇਸ ਹਫ਼ਤੇ ਸ਼ੋਅ ਦੇ ਜੱਜ ਸਾਰਾ ਗੁਰਪਾਲ, ਜਸਵਿੰਦਰ ਭੱਲਾ ਅਤੇ ਬੱਬਲ ਰਾਏ ਇਨ੍ਹਾਂ ਦੇ ਟੈਲੇਂਟ ਨੂੰ ਪਰਖਦੇ ਹੋਏ ਦਿਖਾਈ ਦੇਣਗੇ । ਇਸ ਸ਼ੋਅ ਨੂੰ ਜਿੱਤਣ ਵਾਲੇ ਪ੍ਰਤੀਭਾਗੀ ਨੂੰ ਇਨਾਮ ‘ਚ 10 ਲੱਖ ਰੁਪਏ ਦੀ ਰਾਸ਼ੀ ਮਿਲੇਗੀ । ਇਸ ਸ਼ੋਅ ਦਾ ਪ੍ਰਸਾਰਣ ਹਰ ਸੋਮਵਾਰ ਤੋਂ ਵੀਰਵਾਰ ਤੱਕ ਪੀਟੀਸੀ ਪੰਜਾਬੀ ‘ਤੇ ਕੀਤਾ ਜਾ ਰਿਹਾ ਹੈ । ਤੁਸੀਂ ਵੀ ਪੰਜਾਬ ਦੇ ਇਨ੍ਹਾਂ ਹੁਨਰਬਾਜ਼ਾਂ ਦਾ ਹੁਨਰ ਵੇਖਣਾ ਚਾਹੁੰਦੇ ਹੋ ਤਾਂ ਵੇਖਣਾ ਨਾ ਭੁੱਲਣਾ ‘ਹੁਨਰ ਪੰਜਾਬ ਦਾ’ ਅੱਜ ਰਾਤ 8:15 ਵਜੇ । ਇਸ ਸ਼ੋਅ ਨੂੰ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਵੇਖ ਸਕਦੇ ਹੋ । hunar punjab da

0 Comments
0

You may also like