ਪੀਟੀਸੀ ਦੇ ਸ਼ੋਅ ਫ੍ਰਸਟ ਲੁੱਕ ‘ਚ ਇਸ ਵਾਰ ਹੁਕਮ ਡੀ ਕਰਨਗੇ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ

written by Shaminder | September 06, 2019 02:00pm

ਪੀਟੀਸੀ ਪੰਜਾਬੀ ਦੇ ਚੈਨਲ ਪੀਟੀਸੀ ਚੱਕ ਦੇ ਸ਼ੋਅ ਫ੍ਰਸਟ ਲੁੱਕ ‘ਚ ਇਸ ਵਾਰ ਅਸੀਂ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਹੁਕਮ ਡੀ ਦੇ ਨਾਲ । ਇਸ ਸ਼ੋਅ ‘ਚ ਉਹ ਆਪਣੇ ਨਵੇਂ ਟ੍ਰੈਕ ‘ਰੀਅਲ ਸਟੋਰੀ’ ਬਾਰੇ ਗੱਲਬਾਤ ਕਰਨਗੇ । ਇਸ ਸ਼ੋਅ ਦਾ ਪ੍ਰਸਾਰਣ 8 ਸਤੰਬਰ,ਦਿਨ ਐਤਵਾਰ ਨੂੂੰ ਸ਼ਾਮ 8 ਵਜੇ ਕੀਤਾ ਜਾਵੇਗਾ ।

ਹੋਰ ਵੇਖੋ:ਪਿਆਰ ‘ਚ ਪਏ ਵਿਛੋੜੇ ਨੂੰ ਪੇਸ਼ ਕਰ ਰਿਹਾ ਹੈ ‘ਹੁਕਮ ਡੀ’ ਤੇ ‘ਅਫਸਾਨਾ ਖ਼ਾਨ’ ਦਾ ਨਵਾਂ ਗੀਤ ‘ਰੀਅਲ ਸਟੋਰੀ’, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਇਸ ਦੇ ਨਾਲ ਹੀ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਸਬੰਧਤ ਕੁਝ ਗੱਲਾਂ ਵੀ ਸਾਂਝੀਆਂ ਕਰਨਗੇ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਲੜ ਕੇ ਗਾਇਕੀ ਦੇ ਖੇਤਰ ‘ਚ ਕਦਮ ਰੱਖਿਆ ।ਇਸ ਤੋਂ ਪਹਿਲਾਂ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਲੀਡਰ,ਵਿਲੇਜਰ ਸਟਾਈਲ ਸਣੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਸੋ ਤੁਸੀਂ ਵੀ ਹੁਕਮ ਡੀ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਚੱਕ ਦੇ ‘ਤੇ ਸਾਡਾ ਸ਼ੋਅ ਫ੍ਰਸਟ ਲੁੱਕ ।

 

You may also like