
Actress Rakhi Sawant’s Dubai Home: ਬਾਲੀਵੁੱਡ ਡਰਾਮਾ ਕੁਈਨ ਰਾਖੀ ਸਾਵੰਤ ਇਨ੍ਹੀਂ ਦਿਨੀਂ ਬੈਂਗਲੁਰੂ ਦੇ ਬਿਜ਼ਨੈੱਸਮੈਨ ਆਦਿਲ ਦੁਰਾਨੀ ਨੂੰ ਡੇਟ ਕਰ ਰਹੀ ਹੈ। ਕੁਝ ਦਿਨ ਪਹਿਲਾਂ ਖਬਰਾਂ ਆਈਆਂ ਸਨ ਕਿ ਆਦਿਲ ਨੇ ਰਾਖੀ ਨੂੰ ਦੁਬਈ 'ਚ ਇੱਕ ਆਲੀਸ਼ਾਨ ਘਰ ਗਿਫਟ ਕੀਤਾ ਹੈ। ਇਸ ਦੇ ਨਾਲ ਹੀ ਰਾਖੀ ਸਾਵੰਤ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਰਾਖੀ ਆਪਣੇ ਦੁਬਈ ਵਾਲੇ ਘਰ 'ਚ ਸੈਰ ਕਰਦੀ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਬ੍ਰਿਟਿਸ਼ ਮਿਊਜ਼ਿਕ ਪ੍ਰੋਡਿਊਸਰ ‘Steel Banglez’ ਪਹੁੰਚੇ ਸਿੱਧੂ ਮੂਸੇਵਾਲਾ ਦੇ ਘਰ, ਮਾਪਿਆਂ ਦੇ ਨਾਲ ਦੁੱਖ ਵੰਡਾਉਂਦੇ ਹੋਏ ਭਾਵੁਕ

ਇਸ ਵੀਡੀਓ 'ਚ ਰਾਖੀ ਸਾਵੰਤ ਆਪਣੇ ਆਲੀਸ਼ਾਨ ਘਰ ਦਾ ਹਰ ਕੋਨਾ ਪ੍ਰਸ਼ੰਸਕਾਂ ਨੂੰ ਦਿਖਾਉਂਦੀ ਨਜ਼ਰ ਆ ਰਹੀ ਹੈ। ਵੀਡੀਓ 'ਚ ਰਾਖੀ ਨੇ ਪਿੰਕ ਕਲਰ ਦੀ ਸਾੜ੍ਹੀ ਪਾਈ ਹੋਈ ਹੈ। ਜਿਸ ‘ਚ ਉਹ ਬਹੁਤ ਹੀ ਖ਼ੂਬਸੂਰਤ ਲੱਗ ਰਹੀ ਹੈ। ਅਦਾਕਾਰਾ ਆਪਣੀ ਵੀਡੀਓ ਦੀ ਸ਼ੁਰੂਆਤ ਆਪਣੇ ਘਰ ਦੀ ਰਸੋਈ ਤੋਂ ਕਰਦੀ ਹੈ। ਉਹ ਵੀਡੀਓ ‘ਚ ਹਿੰਦੀ ਗੀਤ ਵੀ ਗਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਤੋਂ ਬਾਅਦ ਉਹ ਲਿਵਿੰਗ ਰੂਮ, ਬੈੱਡਰੂਮ ਅਤੇ ਵਾਸ਼ਰੂਮ ਦਿਖਾਉਂਦੀ ਨਜ਼ਰ ਆ ਰਹੀ ਹੈ।

ਘਰ ਨੂੰ ਆਲੀਸ਼ਾਨ ਅਤੇ ਲਗਜ਼ਰੀ ਬਣਾਉਣ ਲਈ ਲੋੜੀਂਦੀਆਂ ਸਾਰੀਆਂ ਚੀਜ਼ਾਂ ਇਸ ਘਰ ਵਿੱਚ ਮੌਜੂਦ ਹਨ। ਇਸ ਦੇ ਨਾਲ ਹੀ ਰਾਖੀ ਖੁਦ ਇਸ ਵੀਡੀਓ 'ਚ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਤੁਸੀਂ ਬਸ ਬੈਗ ਚੁੱਕਣਾ ਹੈ ਅਤੇ ਇੱਥੇ ਰਹਿਣ ਲਈ ਆ ਸਕਦੇ ਹੋ, ਕਿਉਂਕਿ ਇਸ ਘਰ ‘ਚ ਸਾਰੀਆਂ ਸੁੱਖ ਸੁਵਿਧਾਵਾਂ ਹਨ। ਰਾਖੀ ਦੇ ਪ੍ਰਸ਼ੰਸਕ ਲਗਾਤਾਰ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਹਨ ਅਤੇ ਉਸ ਨੂੰ ਨਵੇਂ ਘਰ ਦੀ ਵਧਾਈ ਦੇ ਰਹੇ ਹਨ।

ਇਸ ਤੋਂ ਪਹਿਲਾਂ ਆਦਿਲ ਦੁਰਾਨੀ ਰਾਖੀ ਨੂੰ BMW ਕਾਰ ਗਿਫਟ ਕਰ ਚੁੱਕੇ ਹਨ। ਰਾਖੀ ਇਸ ਸਮੇਂ ਆਦਿਲ ਨਾਲ ਦੁਬਈ 'ਚ ਹੈ ਅਤੇ ਉੱਥੇ ਉਸ ਨਾਲ ਕੁਆਲਿਟੀ ਟਾਈਮ ਬਤੀਤ ਕਰ ਰਹੀ ਹੈ। ਰਾਖੀ ਨੇ ਇਕ ਇੰਟਰਵਿਊ 'ਚ ਖੁਲਾਸਾ ਕੀਤਾ ਸੀ ਕਿ ਆਦਿਲ ਉਸ ਨੂੰ ਆਪਣੇ ਪਰਿਵਾਰ ਨਾਲ ਮਿਲਣ ਲਈ ਦੁਬਈ ਲੈ ਕੇ ਆਏ ਹਨ।
View this post on Instagram