ਮਸਤੀ ਕਰਦੇ ਨਜ਼ਰ ਆਏ ਜੱਸੀ ਗਿੱਲ-ਬੱਬਲ,ਵੇਖੋ ਵੀਡਿਓ 

Written by  Shaminder   |  October 03rd 2018 04:47 AM  |  Updated: October 03rd 2018 04:47 AM

ਮਸਤੀ ਕਰਦੇ ਨਜ਼ਰ ਆਏ ਜੱਸੀ ਗਿੱਲ-ਬੱਬਲ,ਵੇਖੋ ਵੀਡਿਓ 

ਜੱਸੀ ਗਿੱਲ ਅਤੇ ਬੱਬਲ ਰਾਏ ਨੇ 'ਮੈਂ ਤੇਰਾ ਅਕਸ਼ੇ' 'ਤੇ ਪਰਫਾਰਮ ਕੀਤਾ । ਜੱਸੀ ਗਿੱਲ ਨੇ ਇਸ ਪਰਫਾਰਮੈਂਸ ਦਾ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਉਨ੍ਹਾਂ ਦੀ ਇਸ ਪਰਫਾਰਮੈਂਸ ਦੇ ਵੀਡਿਓ ਨੂੰ ਉਨ੍ਹਾਂ ਦੇ ਚਾਹੁਣ ਵਾਲਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਬੱਬਲ ਰਾਏ ਦਾ ਇਹ ਗੀਤ ਪਿਛਲੇ ਦਿਨੀਂ ਹੀ ਰਿਲੀਜ਼ ਹੋਇਆ ਸੀ । ਇਸ ਗੀਤ ਨੂੰ ਸਰੋਤਿਆਂ ਵੱਲੋਂ ਵੀ ਲਗਾਤਾਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਇਹ ਦੋਵੇਂ ਕਲਾਕਾਰ ਅਕਸਰ ਆਪਣੇ ਨਵੇਂ ਗੀਤਾਂ ਦੇ ਵੀਡਿਓ ਸਾਂਝੇ ਕਰਦੇ ਰਹਿੰਦੇ ਨੇ ।

ਹੋਰ ਵੇਖੋ : ‘ਮਹਾਰਾਣੀ’ ਬਣ ਕੇ ਸਰੋਤਿਆਂ ਦਰਮਿਆਨ ਆ ਰਹੀ ਹੈ ਕੌਰ ਬੀ

https://www.instagram.com/p/BoZuZ-9HRhl/?taken-by=jassie.gill

ਇਹੀ ਨਹੀਂ ਆਪਣੇ ਨਿੱਜੀ ਜ਼ਿੰਦਗੀ ਨਾਲ ਸਬੰਧਤ ਵੀ ਇਹ ਆਪਣੇ ਵੀਡਿਓ ਸਾਂਝੇ ਕਰਦੇ ਰਹਿੰਦੇ ਨੇ । ਬੱਬਲ ਰਾਏ ਅਤੇ ਜੱਸੀ ਗਿੱਲ ਦੋਵੇਂ ਹੀ ਲੁਧਿਆਣਾ ਦੇ ਰਹਿਣ ਵਾਲੇ ਹਨ। ਦੋਵਾਂ ਨੇ ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਵੀ ਆਪਣਾ ਜਲਵਾ ਵਿਖਾਇਆ ਹੈ ।

ਜੱਸੀ ਗਿੱਲ ਜਲਦ ਹੀ 'ਹੈਪੀ ਫਿਰ ਸੇ ਭਾਗ ਜਾਏਗੀ' 'ਚ ਨਜ਼ਰ ਆaੁਣਗੇ । ਦੱਸ ਦਈਏ ਕਿ ਇਹ ਦੋਵੇਂ ਮਿਸਟਰ ਐਂਡ ਮਿਸਿਜ਼ ੪੨੦ 'ਚ ਵੀ ਨਜ਼ਰ ਆ ਚੁੱਕੇ ਨੇ ਅਤੇ ਇਸ ਫਿਲਮ 'ਚ ਇਨ੍ਹਾਂ ਦੋਨਾਂ ਕਲਾਕਾਰਾਂ ਨੇ ਆਪਣੇ ਕਿਰਦਾਰਾਂ ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਸੀ ।

babbal rai

ਇਹ ਦੋਵੇਂ ਕਲਾਕਾਰ ਲਗਾਤਾਰ ਪੰਜਾਬੀ ਫਿਲਮ ਇੰਡਸਟਰੀ ਅਤੇ ਮਿਊੁਜ਼ਿਕ ਇੰਡਸਟਰੀ ਨੂੰ ਕੁਝ ਨਵਾਂ ਦੇਣ ਦੀ ਕੋਸ਼ਿਸ਼ ਕਰਦੇ ਰਹਿੰਦੇ ਨੇ । ਜੱਸੀ ਗਿੱਲ ਅਤੇ ਬੱਬਲ ਰਾਏ ਨੇ ਬਹੁਤ ਹੀ ਘੱਟ ਸਮੇਂ 'ਚ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣੀ ਥਾਂ ਸਥਾਪਿਤ ਕੀਤੀ ਹੈ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network