ਨਸੀਬੋ ਲਾਲ ਦੀ ਰਾਹ 'ਤੇ  ਕੌਰ ਬੀ ,ਵੇਖੋ ਗੀਤ ਲੋਏ ਲੋਏ ਨੂੰ ਕਿਸ –ਕਿਸ ਅੰਦਾਜ਼ 'ਚ ਗਾਇਆ ਸੀ ਇਨ੍ਹਾਂ ਗਾਇਕਾਂ ਨੇ ,ਵੇਖੋ ਵੀਡਿਓ 

Written by  Shaminder   |  January 12th 2019 03:51 PM  |  Updated: January 12th 2019 05:43 PM

ਨਸੀਬੋ ਲਾਲ ਦੀ ਰਾਹ 'ਤੇ  ਕੌਰ ਬੀ ,ਵੇਖੋ ਗੀਤ ਲੋਏ ਲੋਏ ਨੂੰ ਕਿਸ –ਕਿਸ ਅੰਦਾਜ਼ 'ਚ ਗਾਇਆ ਸੀ ਇਨ੍ਹਾਂ ਗਾਇਕਾਂ ਨੇ ,ਵੇਖੋ ਵੀਡਿਓ 

ਕੌਰ ਬੀ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਜਿਸ 'ਚ ਉਹ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਗਾਏ ਗੀਤ ਨੂੰ ਗਾ ਰਹੇ ਨੇ । ਇਸ ਵੀਡਿਓ 'ਚ ਉਹ ਉਨ੍ਹਾਂ ਦੇ ਗੀਤ ਨੂੰ ਆਪਣੇ ਹੀ ਅੰਦਾਜ਼ ਵਿੱਚ ਗਾ ਰਹੇ ਨੇ । ਇਸ ਗੀਤ ਦੇ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਕੌਰ ਬੀ ਪੂਰੇ ਲੈਅ 'ਚ ਇਹ ਗੀਤ ਗਾ ਰਹੇ ਨੇ ।

ਹੋਰ ਵੇਖੋ : ਕੌਣ ਸੀ ਦੁੱਲਾ ਭੱਟੀ ਅਤੇ ਲੋਹੜੀ ਦੇ ਗੀਤਾਂ ‘ਚ ਕਿਉਂ ਹੁੰਦਾ ਹੈ ਦੁੱਲਾ ਭੱਟੀ ਦਾ ਜ਼ਿਕਰ ,ਜਾਣੋ ਸਾਰੀ ਕਹਾਣੀ

kaur b kaur b

ਉਨ੍ਹਾਂ ਦੇ ਇਸ ਵੀਡਿਓ ਨੂੰ ਕਾਫੀ ਲੋਕਾਂ ਵੱਲੋਂ  ਪਸੰਦ ਕੀਤਾ ਜਾ ਰਿਹਾ ਹੈ ।ਹੁਣ ਗੀਤ ਨੂੰ ਹੁਣ ਤੱਕ ਕਈ ਗਾਇਕਾਂ ਨੇ ਗਾਇਆ ਹੈ । ਫਿਲਮ ਯਾਰਾਨਾ 'ਚ ਇਸ ਗੀਤ ਨੂੰ ਮਾਧੁਰੀ ਦੀਕਸ਼ਿਤ 'ਤੇ ਫਿਲਮਾਇਆ ਗਿਆ ਸੀ ।

ਹੋਰ ਵੇਖੋ : ਮਿਸ ਪੂਜਾ ਹੋਈ ਆਪਣੇ ਦਿਲਬਰ ਤੋਂ ਦੂਰ ,ਕਹਿੰਦੀ ਲੈ ਜਾ ਕਿਤੇ ਦੂਰ ,ਵੇਖੋ ਵੀਡਿਓ

nusrat fateh ali khan nusrat fateh ali khan

ਇਸ ਤੋਂ ਇਲਾਵਾ ਨਸੀਬੋ ਲਾਲ ਨੇ ਵੀ ਆਪਣੇ ਹੀ ਅੰਦਾਜ਼ 'ਚ ਨਵੇਂ ਢੰਗ ਨਾਲ ਗਾਇਆ ਸੀ ।ਉਨ੍ਹਾਂ ਨੇ ਵੀ ਸਰੋਤਿਆਂ ਦੇ ਟੇਸਟ ਨੂੰ ਵੇਖਦੇ ਹੋਏ ਨਵੇਂ ਅੰਦਾਜ਼ 'ਚ ਗੀਤ ਨੂੰ ਗਾਇਆ ਸੀ। ਇਸ ਗੀਤ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

 

View this post on Instagram

 

AajaMahi❤️

A post shared by KaurB (@kaurbmusic) on

ਇਸ ਤੋਂ ਇਲਾਵਾ ਰਾਹਤ ਫਤਿਹ ਅਲੀ ਖਾਨ ਨੇ ਵੀ ਇਸ ਗੀਤ ਨੂੰ ਬਹੁਤ ਹੀ ਪਿਆਰੇ ਅੰਦਾਜ਼ 'ਚ ਗਾਇਆ । ਇਸ ਗੀਤ ਨੂੰ ਹੁਣ ਨਵੀਂ ਪੀੜ੍ਹੀ ਦੇ ਟੇਸਟ ਨੂੰ ਵੇਖਦਿਆਂ ਹੋਇਆਂ ਹੁਣ ਕੌਰ ਬੀ ਨੇ ਆਪਣੇ ਹੀ ਅੰਦਾਜ਼ 'ਚ ਇਸ ਗੀਤ ਨੂੰ ਗਾਉਣ ਦੀ ਕੋਸ਼ਿਸ਼ ਕੀਤੀ ਹੈ ।

https://www.youtube.com/watch?v=8P-NOYag2VE

ਪਰ ਇਸ ਗੀਤ ਨੂੰ ਕੌਰ ਬੀ ਮਹਿਜ਼ ਦਿਲ ਪਰਚਾਉਣ ਲਈ ਗਾ ਰਹੇ ਨੇ ਜਾਂ ਫਿਰ ਇਹ ਪੂਰਾ ਗੀਤ ਕੱਢਣ ਦੀ ਤਿਆਰੀ 'ਚ ਨੇ ਇਸ ਬਾਰੇ ਅਜੇ ਕੋਈ ਖੁਲਾਸਾ ਨਹੀਂ ਹੋ ਸਕਿਆ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network