ਮਿਸ ਪੀਟੀਸੀ ਪੰਜਾਬੀ 2018 'ਚ ਵੇਖੋ ਪੰਜਾਬੀ ਮੁਟਿਆਰਾਂ ਦੇ ਵੱਖ-ਵੱਖ ਰਾਊਂਡ ਦੌਰਾਨ ਦੀ ਪਰਫਾਰਮੈਂਸ 

written by Shaminder | December 05, 2018

ਮਿਸ ਪੀਟੀਸੀ ਪੰਜਾਬੀ ਦੇ ਸਟੂਡਿਓ ਰਾਊਂਡ 'ਚ ਅੱਜ ਤੁਸੀਂ ਵੇਖੋਗੇ ਉਨ੍ਹਾਂ ਮੁਟਿਆਰਾਂ ਦੀ ਸੂਰਤ ਅਤੇ ਸੀਰਤ ਦਾ ਮੁਕਾਬਲਾ । ਇਨ੍ਹਾਂ ਚੁਣੀਆਂ ਗਈਆਂ ਚੋਵੀ ਮੁਟਿਆਰਾਂ ਵਿੱਚੋਂ ਪਿਛਲੇ ਐਪੀਸੋਡ 'ਚ ਤੁਸੀਂ ਸਟੂਡਿਓ ਰਾਊਂਡ 'ਚ ਵੇਖਿਆ ਸੀ ਪਾਰਲੀਮਾਨੀ ਰਾਊਂਡ । ਇਸ ਰਾਊਂਡ 'ਚ ਤੁਸੀਂ ਅੱਠ ਮੁਟਿਆਰਾਂ ਦਾ ਮੁਕਾਬਲਾ ਵੇਖਿਆ ਸੀ ਅਤੇ ਇਸੇ ਰਾਊਂਡ ਦਾ ਦੂਜਾ ਐਪੀਸੋਡ ਹੈ । ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਦਿਖਾਵਾਂਗੇ ਅਗਲੀਆਂ ਅੱਠ ਮੁਟਿਆਰਾਂ ਅਤੇ ਇਨ੍ਹਾਂ ਅੱਠ ਮੁਟਿਆਰਾਂ ਦੇ ਇਸ ਟੈਲੇਂਟ ਨੂੰ ਪਰਖਣ ਲਈ ਤਿਆਰ ਨੇ ਸਟੂਡਿਓ 'ਚ ਮੌਜੂਦ ਸਾਡੇ ਆਦਰਯੋਗ ਜੱਜ ਸਤਿੰਦਰ ਸੱਤੀ ,ਕਮਲਜੀਤ ਨੀਰੂ,ਜਪਜੀ ਖਹਿਰਾ ਅਤੇ ਗੁਰਵਿੰਦਰ ਚੱਡਾ । ਹੋਰ ਵੇਖੋ :  ਪੀਟੀਸੀ ਬਾਕਸ ਆਫਿਸ ‘ਚ ਇਸ ਸ਼ੁੱਕਰਵਾਰ ਸ਼ਾਮ ਨੂੰ ਸੱਤ ਵਜੇ ਵੇਖੋ ‘ਚਿੱਠੀ’ ਫਿਲਮ

miss ptc punjabi 2018 miss ptc punjabi 2018
ਸਟੂਡਿਓ ਰਾਊਂਡ 'ਚ ਚੁਣ ਕੇ ਆਈਆਂ ਇਨਾਂ ਮਲਟੀ ਟੈਲੇਂਟਡ ਮੁਟਿਆਰਾਂ ਅੱਠ-ਅੱਠ ਦੇ ਗਰੁੱਪ 'ਚ ਵੰਡਿਆ ਗਿਆ ਹੈ ।ਅੱਜ ਦੇ ਇਸ ਐਪੀਸੋਡ 'ਚ ਅਸੀਂ ਤੁਹਾਨੂੰ ਵਿਖਾਉਣ ਜਾ  ਰਹੇ ਹਾਂ ਇੰਟਰੋਡਕਸ਼ਨ ਰਾਊਂਡ, ਦੂਜਾ ਸੋਲੋ ਰਾਊਂਡ, ਸਪੀਕ ਆਨ ਟੋਪਿਕ ਰਾਊਂਡ , ਨੂੰ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਪਰਖ ਕੇ ਜੱਜ ਤੈਅ ਕਰਨਗੇ ਕਿ ਕੌਣ ਕੌਣ ਅਗਲੇ ਰਾਊਂਡ 'ਚ ਜਾਏਗਾ ਅਤੇ ਕੌਣ ਹੈ ਡੇਂਜਰ ਜੋਨ 'ਚ ।ਇਨ੍ਹਾਂ ਮੁਕਾਬਲਿਆਂ 'ਚ ਇਹ ਮੁਟਿਆਰਾਂ ਵੱਖ-ਵੱਖ ਪੜਾਅ ਪਾਰ ਕਰਕੇ ਇਹ  ਮੁਟਿਆਰਾਂ ਆਪਣੀ ਮੰਜ਼ਿਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਗੀਆਂ । ਹੋਰ ਵੇਖੋ :  2018/12/01 ਪੀਟੀਸੀ ਮਿਊਜ਼ਿਕ ਅਵਾਰਡ 2018 ਵਿੱਚ ਵੀ ਜੇ ਰੋਕੀ, ਅਤੇ ਅਰਜਨ ਬਾਜਵਾ ਐਂਕਰਿੰਗ ਦੇ ਨਾਲ ਨਾਲ ਲਾਉਣਗੇ ਕਾਮੇਡੀ ਦਾ ਤੜਕਾ ਜਿਸ 'ਚ ਸਭ ਤੋਂ ਪਹਿਲਾਂ ਆਪਣੇ ਆਪਣੇ ਡਾਂਸ 'ਤੇ ਪਰਫਾਰਮੈਂਸ ਦੇਣਗੀਆਂ । ਇਸ ਦੇ ਨਾਲ ਹੀ ਸਪੀਕ ਆਨ ਟੋਪਿਕ ਰਾਊਂਡ 'ਚ ਕਿਸੇ ਵਿਸ਼ੇ 'ਤੇ ਬੋਲ ਕੇ ਜੱਜਾਂ ਨੂੰ ਪ੍ਰਭਾਵਿਤ ਕਰਨਗੀਆਂ ਇਹ ਮੁਟਿਆਰਾਂ । ਜਿਹੜੀਆਂ ਮੁਟਿਆਰਾਂ ਡੇਂਜਰ ਜੋਨ 'ਚ ਆਉਣਗੀਆਂ ਉਨ੍ਹਾਂ ਦਰਮਿਆਨ ਪਾਰਲੀਮੈਨਰੀ ਰਾਊਂਡ ਦੇ ਚੌਥੇ ਐਪੀਸੋਡ 'ਚ ਹੋਰ ਵੀ ਕਰੜਾ ਮੁਕਾਬਲਾ ਹੋਵੇਗਾ  ਅਗਲੇ ਰਾਊਂਡ ਲਈ ਕਵਾਲੀਫਾਈ ਕਰਨ ਵਾਸਤੇ। ਅੱਜ ਦੇ ਇਸ ਐਪਸੀਸੋਡ ਅਤੇ  ਪਿਛਲੇ ਦੋ ਸ਼ੋਅ ਦੌਰਾਨ ਡੇਜ਼ਰ ਜੋਨ 'ਚ ਆਈਆਂ ਮੁਟਿਆਰਾਂ ਦਾ ਇੱਕ ਹੋਰ ਵੀ ਕਰੜਾ ਮੁਕਾਬਲਾ ਹੋਵੇਗਾ।ਅੱਜ ਸ਼ਾਮ ਨੂੰ ਸੱਤ ਵਜੇ ਤੁਸੀਂ ਵੇਖਣਾ ਨਾ ਭੁੱਲਣਾ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਸਿਰਫ ਪੀਟੀਸੀ ਪੰਜਾਬੀ 'ਤੇ ।
miss ptc punjabi 2018 miss ptc punjabi 2018
 

0 Comments
0

You may also like