ਸ਼ੈਰੀ ਮਾਨ ਲਗਾਉਣਗੇ ਅੱਜ ਕੈਨੇਡਾ ਦੀ ਧਰਤੀ ਤੇ ਰੌਣਕਾਂ, ਵੇਖੋ ਵੀਡੀਓ

Written by  Gourav Kochhar   |  May 19th 2018 08:00 AM  |  Updated: May 19th 2018 08:02 AM

ਸ਼ੈਰੀ ਮਾਨ ਲਗਾਉਣਗੇ ਅੱਜ ਕੈਨੇਡਾ ਦੀ ਧਰਤੀ ਤੇ ਰੌਣਕਾਂ, ਵੇਖੋ ਵੀਡੀਓ

ਪੰਜਾਬੀ ਮਿਊਜ਼ਿਕ ਇੰਡਸਟਰੀ ਅੱਜ ਕਲ ਸਿਰਫ਼ ਪੰਜਾਬ ਜਾਂ ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆਂ ਉੱਤੇ ਛਾਈ ਹੋਈ ਹੈ | ਦੁਨੀਆ ਦੇ ਕੋਨੇ ਕੋਨੇ ਤੋਂ ਪੰਜਾਬੀ ਗਾਇਕਾਂ ਲਈ ਸ਼ੋਅ ਬੁਕ ਕਿੱਤੇ ਜਾਂ ਰਹੇ ਹਨ | ਪੰਜਾਬੀ ਗਾਇਕਾਂ ਦੀ ਜੇ ਗੱਲ ਕਰੀਏ ਤਾਂ ਸ਼ੈਰੀ ਮਾਨ ਦਾ ਜ਼ਿਕਰ ਲਾਜ਼ਮੀ ਹੈ | ਪਰ ਅੱਜ ਕਲ ਸ਼ੈਰੀ ਮਾਨ ਕੈਨੇਡਾ ਵਿਚ ਹਨ | ਉਹ ਨਹੀਂ ਨਹੀਂ ਉਹ ਉੱਥੇ ਦੇ ਵਸਨੀਕ ਨਹੀਂ ਬਣ ਗਏ ਬਲਕਿ ਉਨ੍ਹਾਂ ਨੂੰ ਵੀ ਉੱਥੇ ਸ਼ੋਅ ਲਈ ਬੁਲਾਇਆ ਗਿਆ ਹੈ | ਇਸ ਤੋਂ ਪਹਿਲਾਂ ਸ਼ੈਰੀ ਮਾਨ Sharry Maan ਯੂਕੇ ਵਿਚ ਆਪਣਾ ਟੂਰ ਲਗਾ ਕੇ ਹੱਟੇ ਹਨ |

Sharry Maann

ਅੱਜ ਉਹ ਆਪਣਾ ਸ਼ੋਅ ਕਰ ਰਹੇ ਹਨ ਕੈਨੇਡਾ ਦੇ ਬ੍ਰਾਮਪਟਨ ਸ਼ਹਿਰ ਵਿਖੇ ਜਿੱਥੇ ਪੰਜਾਬੀਆਂ ਦੀ ਇਕ ਵੱਡੀ ਭੀੜ ਆਈ ਹੋਈ ਹੈ | ਸ਼ੈਰੀ ਮਾਨ ਨੇ ਹੁਣ ਤੱਕ ਦੁਨੀਆ ਦੇ ਹਰ ਇਕ ਕੋਨੇ ਵਿਚ ਆਪਣੇ ਸ਼ੋਅ ਅਤੇ ਗੀਤਾਂ ਨਾਲ ਪੰਜਾਬੀਆਂ ਦੇ ਦਿਲਾਂ ਨੂੰ ਮੋਹਿਆ ਹੈ | ਅੱਜ ਸ਼ੈਰੀ ਮਾਨ Sharry Maan ਖੁਦ ਆਪਣੇ ਫੈਨਸ ਅਤੇ ਦੋਸਤਾਂ ਨੂੰ ਸੱਦਾ ਦੇ ਰਹੇ ਹਨ ਕਿ ਉਹ ਉਨ੍ਹਾਂ ਦੇ ਸ਼ੋਅ ਵਿਚ ਆਉਣ ਜਿਥੇ ਉਹ ਲਾਈਵ ਪਰਫ਼ਾਰ੍ਮ ਕਰਨਗੇ ਬ੍ਰਾਮਪਟਨ ਸ਼ਹਿਰ ਦੇ ਸ਼ੇਰੀਡਨ ਕਾਲਜ਼ ਵਿਖੇ | ਸ਼ੇਰੀਡਨ ਕਾਲਜ਼ ਨੂੰ ਪੰਜਾਬੀਆਂ ਦਾ ਕਾਲਜ ਵੀ ਕਿਹਾ ਜਾਂਦਾ ਹੈ | ਇਸ ਕਾਲਜ਼ ਵਿਚ ਪੰਜਾਬੀ ਵਿਧਿਆਰਥੀਆਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ | ਹੁਣ ਜਿੱਥੇ ਪੰਜਾਬੀ ਮੌਜ਼ੂਦ ਹੋਣ ਉੱਥੇ ਸ਼ੈਰੀ ਮਾਨ ਦਾ ਸ਼ੋਅ ਤਾਂ ਹਿੱਟ ਹੀ ਸਕਝੋ | ਚਲੋ ਫਿਰ ਅੱਜ ਦੁਪਹਿਰੇ ਲਗਾਂਦੇ ਹਾਂ ਰੌਣਕਾਂ ਕੈਨੇਡਾ ਦੀ ਧਰਤੀ ਤੇ |

Live Performance - Punjabi Singer

sharry maan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network