ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਪੂਰੇ ਅਮਰੀਕਾ ਨੂੰ ਭੰਗੜਾ ਪਾਉਣ ਤੇ ਕਿੱਤਾ ਮਜਬੂਰ, ਵੇਖੋ ਵੀਡੀਓ

Written by  Gourav Kochhar   |  May 29th 2018 12:52 PM  |  Updated: May 29th 2018 12:52 PM

ਗਾਇਕ ਸੁਖਸ਼ਿੰਦਰ ਸ਼ਿੰਦਾ ਨੇ ਪੂਰੇ ਅਮਰੀਕਾ ਨੂੰ ਭੰਗੜਾ ਪਾਉਣ ਤੇ ਕਿੱਤਾ ਮਜਬੂਰ, ਵੇਖੋ ਵੀਡੀਓ

ਦੇਸ਼ਾਂ ਵਿਦੇਸ਼ਾਂ 'ਚ ਨਾਮਣਾ ਖੱਟ ਚੁੱਕੇ ਪ੍ਰਸਿੱਧ ਪੰਜਾਬੀ ਗਾਇਕ ਸੁਖਸ਼ਿੰਦਰ ਸ਼ਿੰਦਾ ਅੱਜ ਆਪਣਾ 46ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦਾ ਜਨਮ 29 ਮਈ 1972 'ਚ ਹੋਇਆ ਸੀ। ਸੁਖਸ਼ਿੰਦਰ ਸ਼ਿੰਦਾ sukshinder shinda ਇਕ ਪੰਜਾਬੀ ਗਾਇਕ ਤੇ ਗੀਤਕਾਰ ਹਨ। ਉਨ੍ਹਾਂ ਨੇ ਆਪਣੀ ਪਹਿਲੀ ਐਲਬਮ 'ਕਲੈਬੋਰੇਸ਼ਨ 2' ਫਰਵਰੀ 2009 'ਚ ਜ਼ਾਰੀ ਕੀਤੀ ਸੀ। ਸੁਖਸ਼ਿੰਦਰ ਸ਼ਿੰਦਾ ਦੀ ਐਲਬਮ 'ਸਤਿਗੁਰੂ ਮੇਰਾ' ਜੈਜ਼ੀ ਬੀ ਨਾਲ ਉਨ੍ਹਾਂ ਦੀ ਪਹਿਲੀ ਪੂਰੀ ਧਾਰਮਿਕ ਐਲਬਮ ਸੀ।

sukshinder shinda

ਦਰਸ਼ਕਾਂ ਦੀ ਝੋਲੀ 'ਚ ਕਈ ਸੁਪਰਹਿੱਟ ਗੀਤ ਪਾਉਣ ਤੋਂ ਬਾਅਦ ਸੁਖਸ਼ਿੰਦਰ ਸ਼ਿੰਦਾ sukshinder shinda ਨੇ ਪੰਜਾਬੀ ਫਿਲਮਾਂ 'ਚ ਗੀਤ ਗਾ ਕੇ ਵੀ ਸ਼ੌਹਰਤ ਖੱਟੀ। ਉਨ੍ਹਾਂ ਨੇ 'ਰੋਮੀਓ ਰਾਂਝਾ', 'ਬਸਟ ਆਫ ਲੱਕ Best Of Luck', 'ਇਕ ਕੁੜੀ ਪੰਜਾਬ ਦੀ', 'ਮੁੰਡੇ ਯੂ ਕੇ ਦੇ', 'ਇਸ਼ਕ ਬੇ ਪਰਵਾਹ', 'ਦਿਲ ਆਪਣਾ ਪੰਜਾਬੀ Dil Apna Punjabi' ਆਦਿ ਵਰਗੀਆਂ ਫਿਲਮਾਂ 'ਚ ਆਪਣੀ ਸੁਰੀਲੀ ਆਵਾਜ਼ 'ਚ ਗੀਤ ਗਾਏ।

sukshinder shinda

ਸੁਖਸ਼ਿੰਦਰ ਸ਼ਿੰਦਾ sukshinder shinda ਦਾ ਗੀਤ 'ਚਿੱਠੀ ਲੰਡਨੋ ਲਿਖਦਾ ਤਾਰਾ' ਗੀਤ ਵੀ ਕਾਫੀ ਹਿੱਟ ਹੋਇਆ ਸੀ। ਇਸ ਤੋਂ ਇਲਾਵਾ 'ਮਾਹਾਰਾਜਾ', 'ਸੁੱਚਾ ਸੂਰਮਾ', 'ਸਰੀ ਸ਼ਹਿਰ ਦੀਏ' ਆਦਿ ਵਰਗੇ ਸੱਭਿਆਚਾਰਕ ਗੀਤ ਗਾਏ। ਸੁਖਸ਼ਿੰਦਰ ਸ਼ਿੰਦਾ ਹਮੇਸ਼ਾ ਹੀ ਆਪਣੇ ਗੀਤਾਂ ਰਾਹੀ ਸੱਭਿਆਚਾਰਕ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ। ਆਪਣੇ ਗੀਤਾਂ ਰਾਹੀਂ ਉਹ ਕੋਈ ਨਾ ਕੋਈ ਸੁਨੇਹਾ ਜ਼ਰੂਰ ਦਿੰਦੇ ਹਨ।

Live and direct flower Usa

A post shared by Sukshinder Shinda (@sukshindershinda) on

sukshinder shinda

ਇਸ ਤੋਂ ਇਲਾਵਾ ਸੁਖਸ਼ਿੰਦਰ ਸ਼ਿੰਦਾ ਨੇ ਦਿਲਜੀਤ ਦੋਸਾਂਝ ਦੀ ਟੀ ਸੀਰੀਜ਼ ਵਲੋਂ ਜ਼ਾਰੀ ਐਲਬਮ 'ਕੋਲੈਬਰੇਸ਼ਨ-3' ਦਾ ਗੀਤ 'ਸਿੰਘ ਨਾਲ ਜੋੜੀ' ਗਾਇਆ ਸੀ, ਜੋ ਸਰੋਤਿਆਂ ਦੀ ਪਹਿਲੀ ਪਸੰਦ ਬਣਿਆ। ਅੱਜ ਵੀ ਇਹ ਗੀਤ ਵਿਆਹਾਂ ਸ਼ਾਦੀਆਂ 'ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਅਤੇ ਪਰਿਵਾਰਾਂ ਵਲੋਂ ਇਹ ਗੀਤ ਆਪਣੀ ਖੁਸ਼ੀ ਦੇ ਸਮਾਗਮਾਂ 'ਚ ਸੁਣ ਕੇ ਖੁਸ਼ੀਆਂ ਨੂੰ ਹੋਰ ਵਧਾਇਆ ਜਾ ਰਿਹਾ ਹੈ। ਦੱਸ ਦੇਈਏ ਕਿ ਯੂਟਿਊਬ 'ਤੇ 2 ਹੀ ਦਿਨਾਂ 'ਚ ਇਸ ਗੀਤ ਨੇ 1 ਲੱਖ ਤੋਂ ਜ਼ਿਆਦਾ ਵਿਊਜ਼ ਖੱਟੇ ਸਨ।

sukshinder shinda

sukshinder shinda


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network