ਪੰਜਾਬੀਸ ਦਿਸ ਵੀਕ 'ਚ ਇਸ ਹਫ਼ਤੇ ਪੰਜਾਬੀ ਸਿਤਾਰੇ ਲਗਾਉਣਗੇ ਲੋਹੜੀ ਦੀਆਂ ਰੌਣਕਾਂ

written by Shaminder | January 11, 2020

ਪੰਜਾਬੀਸ ਦਿਸ ਵੀਕ 'ਚ ਹਰ ਵਾਰ ਕੁਝ ਖ਼ਾਸ ਸ਼ਖਸੀਅਤਾਂ ਬਾਰੇ ਦੱਸਿਆ ਜਾਂਦਾ ਹੈ,ਪਰ ਇਸ ਵਾਰ ਪੰਜਾਬੀਸ ਦਿਸ ਵੀਕ ਦਾ ਐਪੀਸੋਡ ਬਹੁਤ ਹੀ ਖ਼ਾਸ ਰਹਿਣ ਵਾਲਾ ਹੈ,ਕਿਉਂਕਿ ਇਸ ਹਫ਼ਤੇ ਪੀਟੀਸੀ ਦੇ ਵਿਹੜੇ 'ਚ ਲੋਹੜੀ ਦੀਆਂ ਰੌਣਕਾਂ ਲੱਗਣਗੀਆਂ ਇਨ੍ਹਾਂ  ਰੌਣਕਾਂ ਨੂੰ ਹੋਰ ਵੀ ਜ਼ਿਆਦਾ ਵਧਾਉਣਗੇ ਪੰਜਾਬੀ ਕਲਾਕਾਰ  ਬਿੰਨੂ ਢਿੱਲੋ,ਇਹਾਨਾ ਢਿੱਲੋਂ,ਸਮੀਪ ਕੰਗ ਅਤੇ ਗੁਰਪ੍ਰੀਤ ਭੰਗੂ ਜੋ ਪੀਟੀਸੀ ਦੇ ਵਿਹੜੇ 'ਚ ਮਨਾਉਣਗੇ ਲੋਹੜੀ ਦਾ ਤਿਉਹਾਰ। ਹੋਰ ਵੇਖੋ:ਇਸ ਹਫ਼ਤੇ ‘ਵਾਇਸ ਆਫ਼ ਪੰਜਾਬ ਸੀਜ਼ਨ-10’ ’ਚ ਗੁਰਲੇਜ਼ ਅਖ਼ਤਰ ਤੇ ਕੁਰਵਿੰਦਰ ਕੈਲੀ ਸਮੇਤ ਕਈ ਗਾਇਕ ਜਮਾਉਣਗੇ ਰੰਗ https://www.facebook.com/ptcpunjabi/videos/705785913162353/ ਤੁਸੀਂ ਇਸ ਤਿਉਹਾਰ ਦਾ ਮਾਨਣਾ ਚਾਹੁੰਦੇ ਹੋ ਅਨੰਦ ਅਤੇ ਆਪਣੇ ਪਸੰਦੀਦਾ ਅਦਾਕਾਰਾਂ ਨਾਲ ਮਨਾਉਣਾ ਚਾਹੁੰਦੇ ਹੋ ਤਾਂ ਲੋਹੜੀ ਤਾਂ ਵੇਖਣਾ ਨਾਂ ਭੁੱਲਣਾ ਪੰਜਾਬੀਸ ਦਿਸ ਵੀਕ ਦਿਨ ਐਤਵਾਰ,12 ਜਨਵਰੀ ਸਵੇਰੇ 11:30 ਵਜੇ ।ਦੱਸ ਦਈਏ ਕਿ ਪੀਟੀਸੀ ਪੰਜਾਬੀ ਦੇ ਮਨੋਰੰਜਨ ਅਤੇ ਜਾਣਕਾਰੀ ਨਾਲ ਭਰਪੂਰ ਇਸ ਸ਼ੋਅ 'ਚ ਅਸੀਂ ਤੁਹਾਨੂੰ ਹਰ ਹਫ਼ਤੇ ਕੁਝ ਨਾਂ ਕੁਝ ਨਵਾਂ ਵਿਖਾਉਂਦੇ ਹਾਂ। ਜਿੱਥੇ ਦੁਨੀਆ ਭਰ 'ਚ ਪੰਜਾਬੀਆਂ ਵੱਲੋਂ ਵੱਖ-ਵੱਖ ਖੇਤਰਾਂ 'ਚ ਮਾਰੀਆਂ ਜਾਂਦੀਆਂ ਮੱਲਾਂ ਬਾਰੇ ਦੱਸਿਆ ਜਾਂਦਾ ਹੈ,ਉੱਥੇ ਹੀ ਮਨੋਰੰਜਨ ਨਾਲ ਭਰਪੂਰ ਜਾਣਕਾਰੀ ਵੀ ਦਿੱਤੀ ਜਾਂਦੀ ਹੈ ।

0 Comments
0

You may also like