ਪੰਜਾਬੀਅਤ ਨਾਲ ਮੁੜ ਜੁੜਣ ਦੀ ਪ੍ਰੇਰਨਾ ਦੇਵੇਗੀ "ਲਵ ਪੰਜਾਬ"

Written by  Gourav Kochhar   |  December 15th 2017 08:38 AM  |  Updated: December 15th 2017 08:38 AM

ਪੰਜਾਬੀਅਤ ਨਾਲ ਮੁੜ ਜੁੜਣ ਦੀ ਪ੍ਰੇਰਨਾ ਦੇਵੇਗੀ "ਲਵ ਪੰਜਾਬ"

ਪੰਜਾਬੀ ਸੁਪਰਹਿੱਟ ਫ਼ਿਲਮ "ਲਵ ਪੰਜਾਬ Love Punjab" ਨੇ ਹਰ ਇਕ ਪੰਜਾਬੀ ਦੇ ਦਿਲ ਵਿਚ ਇਕ ਵੱਖਰੀ ਪਹਿਚਾਣ ਬਣਾਈ ਹੋਈ ਹੈ | ਇਸ ਫ਼ਿਲਮ ਵਿਚ ਅਮਰਿੰਦਰ ਗਿੱਲ ਅਤੇ ਸਰਗੁਣ ਮਹਿਤਾ ਦੀ ਅਦਾਕਾਰੀ ਨੂੰ ਲੋਕਾਂ ਨੇ ਬਹੁਤ ਪਸੰਦ ਕਿੱਤਾ ਸੀ ਤੇ ਹੁਣ ਇਹ ਫ਼ਿਲਮ PTC Punjabi ਵਲੋਂ ਤੁਹਾਡੇ ਸੱਭ ਦੇ ਰੂਬਰੂ ਹੋਵੇਗੀ ਅੱਜ ਸ਼ਾਮ ਨੂੰ 6:45 ਤੇ |

ਅਮਰਿੰਦਰ ਗਿੱਲ ਦੀ ਇਸ ਫ਼ਿਲਮ ਨੂੰ ਰਿਲੀਜ਼ ਹੁੰਦਿਆਂ ਹੀ ਦੁਨੀਆਭਰ ਵਿਚ ਇਕ ਵੱਢਾ ਹੁੰਗਾਰਾ ਮਿਲਿਆ ਸੀ | ਇਹ ਫ਼ਿਲਮ ਕਈ ਦਿਨਾਂ ਤਕ ਹਾਊਸਫੁਲ ਰਹੀ ਸੀ | ਸਿਨੇਮਾਘਰਾਂ ਵਿਚੋਂ ਬਾਹਰ ਨਿਕਲਦੇ ਦਰਸ਼ਕ ਫ਼ਿਲਮ ਬਾਰੇ ਆਪਣੇ ਵਿਚਾਰ ਦਿੰਦਿਆਂ ਕਹਿ ਰਹੇ ਸਨ ਕਿ ਜੇ ਅਜਿਹੀਆਂ ਫ਼ਿਲਮਾਂ ਪੰਜਾਬੀ ਵਿਚ ਬਣਦੀਆਂ ਰਹੀਆਂ ਤਾਂ ਪੰਜਾਬੀ ਸਿਨੇਮਾ ਨੂੰ ਤਰੱਕੀ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਜ਼ਿਕਰਯੋਗ ਹੈ ਕਿ ਦਮਦਾਰ ਕਹਾਣੀ, ਅਮਰਿੰਦਰ ਤੇ ਸਰਗੁਣ ਦੀ ਅਦਾਕਾਰੀ ਅਤੇ ਆਪਣੇ ਸੋਹਣੇ ਸੁਨੇਹੇ ਕਰਕੇ ਇਹ ਫ਼ਿਲਮ ਦਰਸ਼ਕਾਂ ਦੀ ਜਿੰਦ-ਜਾਨ ਬਣੀ ਸੀ |

ਪੰਜਾਬ ਦੇ ਸਾਰੇ ਸ਼ਹਿਰਾਂ ਵਿਚ ਮੌਜੂਦ ਮਲਟੀਪਲੈਕਸਾਂ ਦਾ ਕਹਿਣਾ ਸੀ ਕਿ ਦਰਸ਼ਕ ਪੂਰੇ ਪਰਿਵਾਰ ਸਮੇਤ ਫ਼ਿਲਮ ਦੇਖਣ ਲਈ ਆ ਰਹੇ ਹਨ, ਕਿਉਂਕਿ ਇਹ ਇਕ ਪਰਿਵਾਰਕ ਫ਼ਿਲਮ ਹੈ, ਜਿਸ ਨੂੰ ਦੇਖਣ ਵਾਲਾ ਭਾਵੁਕ ਵੀ ਹੁੰਦਾ ਹੈ ਤੇ ਹਾਸੇ-ਠੱਠੇ ਦਾ ਆਨੰਦ ਵੀ ਮਾਣਦਾ ਹੈ। ਤਾਂ ਹੁਣ ਵੇਖਣਾ ਨਾ ਭੁਲਣਾ ਇਸ ਫ਼ਿਲਮ ਨੂੰ ਅੱਜ ਸ਼ਾਮ ਇਕ ਵਾਰ ਫਿਰ PTC Punjabi ਚੈਨਲ ਤੇ |


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network