ਮਿਸ ਪੀਟੀਸੀ ਪੰਜਾਬੀ 2019 'ਚ ਵੇਖੋ ਕੁੜੀਆਂ ਦੇ ਡਾਂਸ ਦਾ ਹੁਨਰ

Written by  Shaminder   |  September 23rd 2019 12:18 PM  |  Updated: September 23rd 2019 12:20 PM

ਮਿਸ ਪੀਟੀਸੀ ਪੰਜਾਬੀ 2019 'ਚ ਵੇਖੋ ਕੁੜੀਆਂ ਦੇ ਡਾਂਸ ਦਾ ਹੁਨਰ

ਮਿਸ ਪੀਟੀਸੀ ਪੰਜਾਬੀ 2019 'ਚ ਕੁੜੀਆਂ ਆਪਣੇ ਹੁਨਰ ਦਾ ਪ੍ਰਦਰਸ਼ਨ ਕਰ ਰਹੀਆਂ ਨੇ ਅਤੇ ਪੜਾਅ ਦਰ ਪੜਾਅ ਅੱਗੇ ਵੱਧ ਰਹੀਆਂ ਨੇ । ਮਿਸ ਪੀਟੀਸੀ ਪੰਜਾਬੀ ਦਾ ਸਟੂਡੀਓ ਰਾਊਂਡ ਚੱਲ ਰਿਹਾ ਹੈ । ਜਿਸ 'ਚ ਇਹ ਮੁਟਿਆਰਾਂ ਆਪਣੇ ਹੁਸਨ ਦੇ ਨਾਲ ਨਾਲ ਆਪਣੇ ਟੈਲੇਂਟ ਦੇ ਜਲਵੇ ਬਿਖੇਰਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ । ਤੁਸੀਂ ਮਿਸ ਪੀਟੀਸੀ ਪੰਜਾਬੀ ਦੇ ਸ਼ੋਅ ਪੀਟੀਸੀ ਪਲੇਅ ਐਪ 'ਤੇ ਵੀ ਵੇਖ ਸਕਦੇ ਹੋ । ਸ਼ੋਅ ਦਾ ਪ੍ਰਸਾਰਣ ਪੀਟੀਸੀ ਪੰਜਾਬੀ 23 ਸਤੰਬਰ,ਦਿਨ ਸੋਮਵਾਰ ਰਾਤ ਨੂੰ 8  ਵਜੇ ਕੀਤਾ ਜਾਵੇਗਾ ਸੋ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

ਹੋਰ ਵੇਖੋ:ਪੀਟੀਸੀ ਪੰਜਾਬੀ ’ਤੇ ਦੇਖੋ ‘ਮਿਸ ਪੀਟੀਸੀ ਪੰਜਾਬੀ-2019’ ਦਾ ਬੈਸਟ ਆਫ਼ ਆਲ ਆਡੀਸ਼ਨ

https://www.instagram.com/p/B2trrR5lXLH/

ਦੱਸ ਦਈਏ ਕਿ ਇਹ ਮੁਟਿਆਰਾਂ ਵੱਖ-ਵੱਖ ਪੜਾਅ ਨੂੰ ਪਾਰ ਕਰਦੀਆਂ ਹੋਈਆਂ ਇਸ ਮੁਕਾਮ ਤੱਕ ਪਹੁੰਚੀਆਂ ਨੇ ਤੇ ਹੁਣ ਵੇਖਣਾ ਹੋਵੇਗਾ ਕਿ ਮਿਸ ਪੀਟੀਸੀ ਪੰਜਾਬੀ 2019 ਦਾ ਟਾਈਟਲ ਕਿਹੜੀ ਕੁੜੀ ਆਪਣੇ ਨਾਂਅ ਕਰਨ 'ਚ ਕਾਮਯਾਬ ਰਹਿੰਦੀ ਹੈ । ਬੇਸ਼ੱਕ ਇਸ ਮੁਕਾਬਲੇ 'ਚ ਇੱਕ ਹੀ ਕੁੜੀ ਨੇ ਜਿੱਤਣਾ ਹੈ ਪਰ ਇਸ ਮੁਕਾਬਲੇ 'ਚ ਬਾਕੀ ਕੁੜੀਆਂ ਦੀ ਕਿਸਮਤ ਵੀ ਪੂਰੀ ਤਰ੍ਹਾਂ ਬਦਲ ਜਾਵੇਗੀ ।

miss ptc miss ptc

]ਕਿਉਂਕਿ ਪੀਟੀਸੀ ਪੰਜਾਬੀ ਅਜਿਹਾ ਮੰਚ ਬਣ ਚੁੱਕਿਆ ਹੈ ਜਿੱਥੇ ਪਰਫਾਰਮ ਕਰਕੇ ਇਹ ਕੁੜੀਆਂ ਵਿਸ਼ਵ ਪੱਧਰ 'ਤੇ ਆਪਣੀ ਪਛਾਣ ਬਣਾ ਰਹੀਆਂ ਨੇ । ਇਸ ਮੰਚ ਨੇ ਕਈ ਸਟਾਰ ਦਿੱਤੇ ਨੇ ਕਿਉਂਕਿ ਪੀਟੀਸੀ ਪੰਜਾਬੀ ਵੱਲੋਂ ਜਿੱਥੇ ਮੁੰਡੇ ਅਤੇ ਕੁੜੀਆਂ ਦੇ ਟੈਲੇਂਟ ਨੂੰ ਪਰਖਣ ਲਈ ਮਿਸ ਪੀਟੀਸੀ ਅਤੇ ਮਿਸਟਰ ਪੰਜਾਬ ਵਰਗੇ ਰਿਆਲਿਟੀ ਸ਼ੋਅ ਕਰਵਾਏ ਜਾਂਦੇ ਨੇ,ਉੱਥੇ ਹੀ ਸਿਗਿੰਗ ਦੇ ਰਿਆਲਿਟੀ ਮੁਕਾਬਲੇ ਵੀ ਕਰਵਾਏ ਜਾਂਦੇ ਨੇ ਜਿਸ ਚੋਂ ਕਈ ਸਟਾਰ ਨਿਕਲੇ ਨੇ । ਜਿਸ 'ਚ ਨਿਮਰਤ ਖਹਿਰਾ,ਅਫਸਾਨਾ ਖ਼ਾਨ,ਗੁਰਨਾਮ ਭੁੱਲਰ ਸਣੇ ਕਈ ਕਲਾਕਾਰ ਸ਼ਾਮਿਲ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network