ਮਿਸ ਪੀਟੀਸੀ ਪੰਜਾਬੀ 2018 'ਚ ਵੇਖੋ ਸੂਰਤ ਅਤੇ ਸੀਰਤ ਦਾ ਮੁਕਾਬਲਾ   

Written by  Shaminder   |  December 04th 2018 02:56 PM  |  Updated: December 04th 2018 02:56 PM

ਮਿਸ ਪੀਟੀਸੀ ਪੰਜਾਬੀ 2018 'ਚ ਵੇਖੋ ਸੂਰਤ ਅਤੇ ਸੀਰਤ ਦਾ ਮੁਕਾਬਲਾ   

ਮਿਸ ਪੀਟੀਸੀ ਪੰਜਾਬੀ 2018 ਦੇ ਸਟੂਡਿਓ ਰਾਊਂਡ 'ਚ ਅੱਜ ਤੁਸੀਂ ਵੇਖੋਗੇ ਉਨ੍ਹਾਂ ਮੁਟਿਆਰਾਂ ਦੀ ਸੂਰਤ ਅਤੇ ਸੀਰਤ ਦਾ ਮੁਕਾਬਲਾ । ਇਨ੍ਹਾਂ ਚੁਣੀਆਂ ਗਈਆਂ ਚੋਵੀ ਮੁਟਿਆਰਾਂ ਵਿੱਚੋਂ ਪਿਛਲੇ ਐਪੀਸੋਡ 'ਚ ਤੁਸੀਂ ਸਟੂਡਿਓ ਰਾਊਂਡ 'ਚ ਵੇਖਿਆ ਸੀ ਪਾਰਲੀਮਾਨੀ ਰਾਊਂਡ । ਇਸ ਰਾਊਂਡ 'ਚ ਤੁਸੀਂ ਅੱਠ ਮੁਟਿਆਰਾਂ ਦਾ ਮੁਕਾਬਲਾ ਵੇਖਿਆ ਸੀ ਅਤੇ ਇਸੇ ਰਾਊਂਡ ਦਾ ਦੂਜਾ ਐਪੀਸੋਡ ਹੈ ।

ਹੋਰ ਵੇਖੋ : ਸਟੂਡਿਓ ਰਾਊਂਡ ‘ਚ ਵੇਖੋ ਮਿਸ ਪੀਟੀਸੀ ਪੰਜਾਬੀ 2018 ਦਾ ਮਹਾ-ਮੁਕਾਬਲਾ

https://www.instagram.com/p/Bq9YXFAn6ao/

ਅੱਜ ਦੇ ਇਸ ਪ੍ਰੋਗਰਾਮ 'ਚ ਅਸੀਂ ਤੁਹਾਨੂੰ ਦਿਖਾਵਾਂਗੇ ਅਗਲੀਆਂ ਅੱਠ ਮੁਟਿਆਰਾਂ ਅਤੇ ਇਨ੍ਹਾਂ ਅੱਠ ਮੁਟਿਆਰਾਂ ਦੇ ਇਸ ਟੈਲੇਂਟ ਨੂੰ ਪਰਖਣ ਲਈ ਤਿਆਰ ਨੇ ਸਟੂਡਿਓ 'ਚ ਮੌਜੂਦ ਸਾਡੇ ਆਦਰਯੋਗ ਜੱਜ ਸਤਿੰਦਰ ਸੱਤੀ ,ਕਮਲਜੀਤ ਨੀਰੂ,ਜਪਜੀ ਖਹਿਰਾ ਅਤੇ ਗੁਰਵਿੰਦਰ ਚੱਡਾ ।ਸਟੂਡਿਓ ਰਾਊਂਡ 'ਚ ਚੁਣ ਕੇ ਆਈਆਂ ਇਨਾਂ ਮਲਟੀ ਟੈਲੇਂਟਡ ਮੁਟਿਆਰਾਂ ਅੱਠ-ਅੱਠ ਦੇ ਗਰੁੱਪ 'ਚ ਵੰਡਿਆ ਗਿਆ ਹੈ ।

ਹੋਰ ਵੇਖੋ : ਇਸ ਵਾਰ ਪੀਟੀਸੀ ਮਿਊਜ਼ਿਕ ਅਵਾਰਡ 2018 ਵਿੱਚ ਮਨੀਸ਼ ਪੌਲ ਕਾਮੇਡੀ ਅਤੇ ਐਂਕਰਿੰਗ ਨਾਲ ਲਾਉਣਗੇ ਰੌਣਕਾਂ

miss ptc punjabi 2018 miss ptc punjabi 2018

ਅੱਜ ਦੇ ਇਸ ਐਪੀਸੋਡ 'ਚ ਅਸੀਂ ਤੁਹਾਨੂੰ ਵਿਖਾਉਣ ਜਾ  ਰਹੇ ਹਾਂ ਇੰਟਰੋਡਕਸ਼ਨ ਰਾਊਂਡ, ਦੂਜਾ ਸੋਲੋ ਰਾਊਂਡ, ਸਪੀਕ ਆਨ ਟੋਪਿਕ ਰਾਊਂਡ , ਨੂੰ ਇਨ੍ਹਾਂ ਮੁਟਿਆਰਾਂ ਦੇ ਹੁਨਰ ਨੂੰ ਪਰਖ ਕੇ ਜੱਜ ਤੈਅ ਕਰਨਗੇ ਕਿ ਕੌਣ ਕੌਣ ਅਗਲੇ ਰਾਊਂਡ 'ਚ ਜਾਏਗਾ ਅਤੇ ਕੌਣ ਹੈ ਡੇਂਜਰ ਜੋਨ 'ਚ ।ਇਨ੍ਹਾਂ ਮੁਕਾਬਲਿਆਂ 'ਚ ਇਹ ਮੁਟਿਆਰਾਂ ਵੱਖ-ਵੱਖ ਪੜਾਅ ਪਾਰ ਕਰਕੇ ਇਹ  ਮੁਟਿਆਰਾਂ ਆਪਣੀ ਮੰਜ਼ਿਲ ਤੱਕ ਪਹੁੰਚਣ ਦੀ ਕੋਸ਼ਿਸ਼ ਕਰਨਗੀਆਂ ।

ਹੋਰ ਵੇਖੋ :ਪੀਟੀਸੀ ਮਿਊਜ਼ਿਕ ਅਵਾਰਡ 2018 ਵਿੱਚ ਵੀ ਜੇ ਰੋਕੀ, ਅਤੇ ਅਰਜਨ ਬਾਜਵਾ ਐਂਕਰਿੰਗ ਦੇ ਨਾਲ ਨਾਲ ਲਾਉਣਗੇ ਕਾਮੇਡੀ ਦਾ ਤੜਕਾ

miss ptc punjabi 2018 miss ptc punjabi 2018

ਜਿਸ 'ਚ ਸਭ ਤੋਂ ਪਹਿਲਾਂ ਆਪਣੇ ਆਪਣੇ ਡਾਂਸ 'ਤੇ ਪਰਫਾਰਮੈਂਸ ਦੇਣਗੀਆਂ । ਇਸ ਦੇ ਨਾਲ ਹੀ ਸਪੀਕ ਆਨ ਟੋਪਿਕ ਰਾਊਂਡ 'ਚ ਕਿਸੇ ਵਿਸ਼ੇ 'ਤੇ ਬੋਲ ਕੇ ਜੱਜਾਂ ਨੂੰ ਪ੍ਰਭਾਵਿਤ ਕਰਨਗੀਆਂ ਇਹ ਮੁਟਿਆਰਾਂ । ਜਿਹੜੀਆਂ ਮੁਟਿਆਰਾਂ ਡੇਂਜਰ ਜੋਨ 'ਚ ਆਉਣਗੀਆਂ ਉਨ੍ਹਾਂ ਦਰਮਿਆਨ ਪਾਰਲੀਮੈਨਰੀ ਰਾਊਂਡ ਦੇ ਚੌਥੇ ਐਪੀਸੋਡ 'ਚ ਹੋਰ ਵੀ ਕਰੜਾ ਮੁਕਾਬਲਾ ਹੋਵੇਗਾ  ਅਗਲੇ ਰਾਊਂਡ ਲਈ ਕਵਾਲੀਫਾਈ ਕਰਨ ਵਾਸਤੇ। ਇਸ ਤੋਂ ਬਾਅਦ ਅਗਲੇ ਪ੍ਰੋਗਰਾਮ 'ਚ ਮੁੜ ਤੋਂ ਹੋਵੇਗਾ ਅੱਠ ਮੁਟਿਆਰਾਂ ਦਾ ਮੁਕਾਬਲਾ ।ਸੋ ਅੱਜ ਸ਼ਾਮ ਨੂੰ ਸੱਤ ਵਜੇ ਤੁਸੀਂ ਵੇਖਣਾ ਨਾ ਭੁੱਲਣਾ ਇਨ੍ਹਾਂ ਮੁਟਿਆਰਾਂ ਦੇ ਹੁਨਰ ,ਹੁਸਨ ਦੇ ਇਸ ਮੁਕਾਬਲੇ ਨੂੰ ਸਿਰਫ ਪੀਟੀਸੀ ਪੰਜਾਬੀ 'ਤੇ ।

miss ptc punjabi 2018 miss ptc punjabi 2018

 

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network