ਪੀਟੀਸੀ ਪੰਜਾਬੀ 'ਤੇ ਵੇਖੋ 'ਮਿਸਟਰ ਪੰਜਾਬ 2018' 'ਚ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨਾਂ ਦਾ ਹੁਨਰ

Written by  Shaminder   |  September 27th 2018 10:24 AM  |  Updated: October 24th 2018 06:08 PM

ਪੀਟੀਸੀ ਪੰਜਾਬੀ 'ਤੇ ਵੇਖੋ 'ਮਿਸਟਰ ਪੰਜਾਬ 2018' 'ਚ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨਾਂ ਦਾ ਹੁਨਰ

ਪੰਜਾਬ 'ਚ ਅਜਿਹਾ ਹੁਨਰ ਹੈ ਜਿਸ ਨੂੰ ਪਰਖਣ ਲਈ ਪੀਟੀਸੀ ਪੰਜਾਬੀ ਲਗਾਤਾਰ ਉਪਰਾਲੇ ਕਰਦਾ ਰਹਿੰਦਾ ਹੈ।ਪੀਟੀਸੀ ਪੰਜਾਬੀ ਵੱਲੋ 'ਮਿਸਟਰ ਪੰਜਾਬ 2018' ਦੇ ਆਡੀਸ਼ਨ ਕਰਵਾਏ ਗਏ । ਇਸ ਦਾ ਪ੍ਰਸਾਰਣ ਅੱਜ ਰਾਤ ਨੂੰ ਅੱਠ ਵਜੇ ਪੀਟੀਸੀ ਪੰਜਾਬੀ 'ਤੇ ਵੇਖ ਸਕਦੇ ਹੋ । ਇਸ 'ਚ ਤੁਸੀਂ ਲੁਧਿਆਣਾ ਜ਼ਿਲ੍ਹੇ ਦੇ ਨੌਜਵਾਨਾਂ ਦਾ ਹੁਨਰ ਵੇਖ ਸਕਦੇ ਹੋ । ਇਸ ਮੁਕਾਬਲੇ 'ਚ ਕਿੰਨ੍ਹਾਂ ਨੌਜਵਾਨਾਂ ਨੇ ਆਪੋ ਆਪਣਾ ਜ਼ੋਰ ਵਿਖਾਇਆ ਅਤੇ ਹੁਨਰ ਦਾ ਪ੍ਰਦਰਸ਼ਨ ਜੱਜਾਂ ਸਾਹਮਣੇ ਕੀਤਾ ।ਇਨਾਂ ਆਡੀਸ਼ਨਾਂ 'ਚ ਵੱਡੀ ਗਿਣਤੀ 'ਚ ਨੌਜਵਾਨ ਆਪੋ ਆਪਣੀ ਕਿਸਮਤ ਅਜਮਾਉਣ ਲਈ ਪਹੁੰਚੇ ਹੋਏ ਸਨ ।ਜੱਜਾਂ ਨੇ ਆਪਣੀ ਪਾਰਖੀ ਨਜ਼ਰ ਦੇ ਨਾਲ ਇਨ੍ਹਾਂ ਨੌਜੁਆਨਾਂ ਦੇ ਹੁਨਰ ਨੂੰ ਪਰਖ ਕੇ ਆਡੀਸ਼ਨ ਦੌਰਾਨ ਚੋਣ ਕੀਤੀ ।ਜੱਜਾਂ ਦੇ ਤੌਰ 'ਤੇ ਕਰਤਾਰ ਚੀਮਾ ,ਵਿੰਦੂ ਦਾਰਾ ਸਿੰਘ,ਇੰਦਰਜੀਤ ਨਿੱਕੂ ਮੌਜੂਦ ਰਹੇ ।

ਹੋਰ ਵੇਖੋ  : ਅੰਮ੍ਰਿਤਸਰ ‘ਚ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਗਏ ‘ਮਿਸਟਰ ਪੰਜਾਬ 2018’ ਦੇ ਅਡੀਸ਼ਨ ਲਈ ਵੱਡੀ ਗਿਣਤੀ ‘ਚ ਪਹੁੰਚੇ ਨੌਜਵਾਨ

https://www.facebook.com/ptcpunjabi/videos/2123548277907720/

ਇਨ੍ਹਾਂ ਮੁਕਾਬਲਿਆਂ ਲਈ ਪੰਜਾਬ ਦੇ ਅੰਮ੍ਰਿਤਸਰ ,ਜਲੰਧਰ ,ਲੁਧਿਆਣਾ ਅਤੇ ਮੁਹਾਲੀ 'ਚ ਆਡੀਸ਼ਨ ਰੱਖੇ ਗਏ ਸਨ ।ਲੁਧਿਆਣਾ 'ਚ ਤਿੰਨ ਸਤੰਬਰ ਨੂੰ ਬੀਸੀਐੱਮ ਸਕੂਲ ,ਚੰਡੀਗੜ ਰੋਡ ਲੁਧਿਆਣਾ ਅਤੇ ਛੇ ਸਤੰਬਰ ਨੂੰ ਮੁਹਾਲੀ ਚੰਡੀਗੜ੍ਹ ਗਰੁੱਪ ਆਫ ਕਾਲੇਜਸ ਲਾਂਡਰਾਂ ਮੁਹਾਲੀ 'ਚ ਵੀ ਅਡੀਸ਼ਨ ਰੱਖੇ ਗਏ ਸਨ । ਇਨ੍ਹਾਂ ਆਡੀਸ਼ਨ 'ਚ ਵੱਧ ਚੜ੍ਹ ਕੇ ਪੰਜਾਬੀ ਗੱਭਰੂਆਂ ਨੇ ਆਪਣੀ ਕਿਸਮਤ ਆਜ਼ਮਾਈ ਸੀ ਅਤੇ ਜਿਹੜੇ ਨੌਜਵਾਨ ਇਨ੍ਹਾਂ ਆਡੀਸ਼ਨ 'ਚ ਕਾਮਯਾਬ ਰਹੇ ,ਉਹ ਅਗਲੇ ਪੜ੍ਹਾਅ ਆਪਣੇ ਹੁਨਰ ਨੂੰ ਵਿਖਾਉਣਗੇ । ਇਸ ਸ਼ੋਅ ਦਾ ਪ੍ਰਸਾਰਨ ਤੁਸੀਂ ਅੱਜ ਰਾਤ ਨੂੰ ਅੱਠ ਵਜੇ ਪੀਟੀਸੀ ਪੰਜਾਬੀ 'ਤੇ ਵੇਖ ਸਕਦੇ ਹੋ ।ਤੁਹਾਨੂੰ ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਹੁਨਰ ਨੂੰ ਪਰਖਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਅਤੇ ਇਨਾਂ ਕੋਸ਼ਿਸ਼ਾਂ ਦੀ ਬਦੌਲਤ ਹੀ ਪੰਜਾਬ ਦੇ ਹੁਨਰ ਨੂੰ ਇੱਕ ਵਧੀਆ ਪਲੇਟਫਾਰਮ ਮਿਲ ਰਿਹਾ ਹੈ । ਇਹੀ ਨਹੀਂ ਪੀਟੀਸੀ ਵੱਲੋਂ ਕਰਵਾਏ ਜਾਂਦੇ ਇਨ੍ਹਾਂ ਮੁਕਾਬਲਿਆਂ 'ਚੋਂ ਨਿਕਲ ਕੇ ਕਈ ਨੌਜਵਾਨ ਆਪਣਾ ਮੁਕਾਮ ਹਾਸਲ ਕਰ ਚੁੱਕੇ ਨੇ ਅਤੇ ਦੌਲਤ ਅਤੇ ਸ਼ੌਹਰਤ ਦੀਆਂ ਬੁਲੰਦੀਆਂ ਛੂਹ ਰਹੇ ਨੇ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network