Advertisment

24 ਸਤੰਬਰ ਤੋਂ ਪੀਟੀਸੀ ਪੰਜਾਬੀ 'ਤੇ ਵੇਖੋ 'ਮਿਸਟਰ ਪੰਜਾਬ 2018' ਰਿਏਲਟੀ ਸ਼ੋਅ ਦਾ ਪ੍ਰਸਾਰਣ 

author-image
By Shaminder
New Update
24 ਸਤੰਬਰ ਤੋਂ ਪੀਟੀਸੀ ਪੰਜਾਬੀ 'ਤੇ ਵੇਖੋ 'ਮਿਸਟਰ ਪੰਜਾਬ 2018' ਰਿਏਲਟੀ ਸ਼ੋਅ ਦਾ ਪ੍ਰਸਾਰਣ 
Advertisment
ਪੰਜਾਬ 'ਚ ਅਜਿਹਾ ਹੁਨਰ ਹੈ ਜਿਸ ਨੂੰ ਪਰਖਣ ਲਈ ਪੀਟੀਸੀ ਪੰਜਾਬੀ ਲਗਾਤਾਰ ਉਪਰਾਲੇ ਕਰਦਾ ਰਹਿੰਦਾ ਹੈ।ਪੀਟੀਸੀ ਪੰਜਾਬੀ ਵੱਲੋ 'ਮਿਸਟਰ ਪੰਜਾਬ 2018' ਦੇ ਆਡੀਸ਼ਨ ਮੁੰਕਮਲ ਹੋ ਚੁੱਕੇ ਨੇ ਅਤੇ ਇਨ੍ਹਾਂ ਆਡੀਸ਼ਨਾਂ 'ਚ ਵਧ ਚੜ੍ਹ ਕੇ ਨੌਜਵਾਨਾਂ ਨੇ ਆਪੋ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ । ਇਨਾਂ ਆਡੀਸ਼ਨਾਂ 'ਚ ਵੱਡੀ ਗਿਣਤੀ 'ਚ ਨੌਜਵਾਨ ਆਪੋ ਆਪਣੀ ਕਿਸਮਤ ਅਜਮਾਉਣ ਲਈ ਪਹੁੰਚੇ ਹੋਏ ਸਨ । ਜੱਜਾਂ ਨੇ ਆਪਣੀ ਪਾਰਖੀ ਨਜ਼ਰ ਦੇ ਨਾਲ ਇਨ੍ਹਾਂ ਨੌਜੁਆਨਾਂ ਦੇ ਹੁਨਰ ਨੂੰ ਪਰਖ ਕੇ ਅਡੀਸ਼ਨ ਦੌਰਾਨ ਚੋਣ ਕੀਤੀ ।ਜੱਜਾਂ ਦੇ ਤੌਰ 'ਤੇ ਕਰਤਾਰ ਚੀਮਾ ,ਵਿੰਦੂ ਦਾਰਾ ਸਿੰਘ,ਇੰਦਰਜੀਤ ਨਿੱਕੂ ਪਹੁੰਚੇ ਸਨ । ਹੋਰ ਵੇਖੋ : ਅੰਮ੍ਰਿਤਸਰ ‘ਚ ਪੀਟੀਸੀ ਪੰਜਾਬੀ ਵੱਲੋਂ ਕਰਵਾਏ ਗਏ ‘ਮਿਸਟਰ ਪੰਜਾਬ 2018’ ਦੇ ਅਡੀਸ਼ਨ ਲਈ ਵੱਡੀ ਗਿਣਤੀ ‘ਚ ਪਹੁੰਚੇ ਨੌਜਵਾਨ publive-image ਇਸ ਮੁਕਾਬਲਿਆਂ ਲਈ ਪੰਜਾਬ ਦੇ ਅੰਮ੍ਰਿਤਸਰ ,ਜਲੰਧਰ ,ਲੁਧਿਆਣਾ ਅਤੇ ਮੁਹਾਲੀ 'ਚ ਆਡੀਸ਼ਨ ਰੱਖੇ ਗਏ ਸਨ ।੩੧ ਅਗਸਤ ਨੂੰ ਜਲੰਧਰ 'ਚ ਸੀ.ਟੀ.ਗਰੁੱਪ ਆਫ ਇੰਸੀਚਿਊਟ ,ਅਰਬਨ ਸਟੇਟ-੨ ਪਰਥਾਪੁਰਾ ਰੋਡ,ਸ਼ਾਹਪੁਰ ਜਲੰਧਰ 'ਚ ਆਡੀਸ਼ਨ ਹੋਏ ਸਨ ।ਲੁਧਿਆਣਾ 'ਚ ਤਿੰਨ ਸਤੰਬਰ ਨੂੰ ਬੀਸੀਐੱਮ ਸਕੂਲ ,ਚੰਡੀਗੜ ਰੋਡ ਲੁਧਿਆਣਾ ਅਤੇ ਛੇ ਸਤੰਬਰ ਨੂੰ ਮੁਹਾਲੀ ਚੰਡੀਗੜ੍ਹ ਗਰੁੱਪ ਆਫ ਕਾਲੇਜਸ ਲਾਂਡਰਾਂ ਮੁਹਾਲੀ 'ਚ ਵੀ ਅਡੀਸ਼ਨ ਰੱਖੇ ਗਏ ਸਨ । https://www.instagram.com/p/BniNLe-gFn2/?hl=en&taken-by=ptc.network ਇਨ੍ਹਾਂ ਆਡੀਸ਼ਨ 'ਚ ਵੱਧ ਚੜ੍ਹ ਕੇ ਪੰਜਾਬੀ ਗੱਭਰੂਆਂ ਨੇ ਆਪਣੀ ਕਿਸਮਤ ਆਜ਼ਮਾਈ ਸੀ ਅਤੇ ਜਿਹੜੇ ਨੌਜਵਾਨ ਇਨ੍ਹਾਂ ਆਡੀਸ਼ਨ 'ਚ ਕਾਮਯਾਬ ਰਹੇ ,ਉਹ ਅਗਲੇ ਪੜ੍ਹਾਅ ਆਪਣੇ ਹੁਨਰ ਨੂੰ ਵਿਖਾਉਣਗੇ । ਇਸ ਸ਼ੋਅ ਦਾ ਪ੍ਰਸਾਰਨ ਤੁਸੀਂ ਚੌਵੀ ਸਤੰਬਰ ਤੋਂ ਪੀਟੀਸੀ ਪੰਜਾਬੀ ਤੇ ਵੇਖ ਸਕਦੇ ਹੋ ।ਤੁਹਾਨੂੰ ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਪੰਜਾਬ ਦੇ ਹੁਨਰ ਨੂੰ ਪਰਖਣ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ ਅਤੇ ਇਨਾਂ ਕੋਸ਼ਿਸ਼ਾਂ ਦੀ ਬਦੌਲਤ ਹੀ ਪੰਜਾਬ ਦੇ ਹੁਨਰ ਨੂੰ ਇੱਕ ਵਧੀਆ ਪਲੇਟਫਾਰਮ ਮਿਲ ਰਿਹਾ ਹੈ । ਇਹੀ ਨਹੀਂ ਪੀਟੀਸੀ ਵੱਲੋਂ ਕਰਵਾਏ ਜਾਂਦੇ ਇਨ੍ਹਾਂ ਮੁਕਾਬਲਿਆਂ 'ਚੋਂ ਨਿਕਲ ਕੇ ਕਈ ਨੌਜਵਾਨ ਆਪਣਾ ਮੁਕਾਮ ਹਾਸਲ ਕਰ ਚੁੱਕੇ ਨੇ ਅਤੇ ਦੌਲਤ ਅਤੇ ਸ਼ੌਹਰਤ ਦੀਆਂ ਬੁਲੰਦੀਆਂ ਛੂਹ ਰਹੇ ਨੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment