'ਮਿਸਟਰ ਪੰਜਾਬ-2019' ਵਿੱਚ ਪੰਜਾਬੀ ਗੱਭਰੂਆਂ ਦੀ ਤਾਕਤ ਤੇ ਹਿੰਮਤ ਦੀ ਹੋ ਰਹੀ ਹੈ ਪਰਖ 

Written by  Rupinder Kaler   |  August 14th 2019 12:00 PM  |  Updated: August 14th 2019 12:00 PM

'ਮਿਸਟਰ ਪੰਜਾਬ-2019' ਵਿੱਚ ਪੰਜਾਬੀ ਗੱਭਰੂਆਂ ਦੀ ਤਾਕਤ ਤੇ ਹਿੰਮਤ ਦੀ ਹੋ ਰਹੀ ਹੈ ਪਰਖ 

ਪੀਟੀਸੀ ਪੰਜਾਬੀ ਦਾ ਟੈਲੇਂਟ ਹੰਟ ਸ਼ੋਅ 'ਮਿਸਟਰ ਪੰਜਾਬ-2019' ਆਪਣੇ ਹਰ ਰਾਊਂਡ ਦੇ ਨਾਲ ਹੋਰ ਵੀ ਦਿਲਚਸਪ ਹੁੰਦਾ ਜਾ ਰਿਹਾ ਹੈ । ਇਸ ਸ਼ੋਅ ਵਿੱਚ ਹਿੱਸਾ ਲੈਣ ਵਾਲੇ ਮੁੰਡਿਆਂ ਨੂੰ ਵੱਖ ਵੱਖ  ਗਰੁੱਪਾਂ ਵਿੱਚ ਵੰਡਿਆ ਗਿਆ ਹੈ । ਇਹ ਮੁੰਡੇ ਜੱਜਾਂ ਦੀ ਹਰ ਚੁਣੌਤੀ ਨੂੰ ਪਾਰ ਕਰ ਰਹੇ ਹਨ । ਹੁਣ ਤੱਕ ਇਹਨਾਂ ਮੁੰਡਿਆਂ ਦੇ ਡਾਂਸ ਤੇ ਮੈਂਟਲ ਅਬਿਲਟੀ ਦੇ ਟੈਸਟ ਹੋ ਚੁੱਕੇ ਹਨ, ਤੇ ਹੁਣ ਇਹਨਾਂ ਮੁੰਡਿਆਂ ਦੀ ਸਰੀਰਕ ਤਾਕਤ ਨੂੰ ਪਰਖਿਆ ਜਾ ਰਿਹਾ ਹੈ ।

ਇਹਨਾਂ ਮੁੰਡਿਆਂ ਦੀ ਸਰੀਰਕ ਤਾਕਤ ਨੂੰ ਜਾਨਣ ਲਈ ਬਹੁਤ ਹੀ ਔਖੀਆਂ ਐਕਸਰਸਾਈਜ਼ ਕਰਵਾਈਆਂ ਜਾ ਰਹੀਆਂ ਹਨ । ਜਿਹੜੀਆਂ ਕਿ ਕਿਸੇ ਆਮ ਇਨਸਾਨ ਲਈ ਕਰਨੀਆਂ ਬਹੁਤ ਹੀ ਮੁਸ਼ਕਿਲ ਹਨ। ਇਸ ਟੈਸਟ ਵਿੱਚ ਕਿਹੜਾ ਮੁੰਡਾ ਪਾਸ ਹੁੰਦਾ ਹੈ ਤੇ ਕਿਹੜਾ ਬਾਹਰ ਇਹ ਜਾਨਣ ਲਈ ਦੇਖੋ 'ਮਿਸਟਰ ਪੰਜਾਬ-2019' ਅੱਜ ਰਾਤ ਯਾਨੀ 14 ਅਗਸਤ ਰਾਤ 8.3੦ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

'ਮਿਸਟਰ ਪੰਜਾਬ-2019' ਦਾ ਹਰ ਐਪੀਸੋਡ ਤੁਸੀਂ 'ਪੀਟੀਸੀ ਪਲੇਅ' ਐਪ 'ਤੇ ਵੀ ਦੇਖ ਸਕਦੇ ਹੋ, ਪੰਜਾਬੀ ਗੱਭਰੂਆਂ ਦੇ ਇਸ ਮੁਕਾਬਲੇ ਨੂੰ ਦੇਖਣ ਲਈ ਅੱਜ ਹੀ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ । ਇਸ ਐਪ ਦੇ ਜ਼ਰੀਏ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਵੀ ਆਨੰਦ ਮਾਣ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਸੁਣ ਸਕਦੇ ਹੋ ਹਿੱਟ ਪੰਜਾਬੀ ਗਾਣੇ । ਏਨਾਂ ਹੀ ਨਹੀਂ ਇਸ ਐਪ ਰਾਹੀਂ ਤੁਸੀਂ ਪੀਟੀਸੀ ਨੈੱਟਵਰਕ ਦੇ ਹਰ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਤੇ ਪੀਟੀਸੀ ਨੈੱਟਵਰਕ ਦੇ ਹਰ ਚੈਨਲ ਦਾ ਸਿੱਧਾ ਪ੍ਰਸਾਰਨ ਆਪਣੇ ਮੋਬਾਈਲ 'ਤੇ ਦੇਖ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network