ਹੋਲੀ ਦੇ ਮੌਕੇ ‘ਤੇ ਪੀਟੀਸੀ ਪੰਜਾਬੀ ‘ਤੇ ਵੇਖੋ ਮਿਊਜ਼ਿਕ ਕੰਸਰਟ ‘ਸੁਰ ਬਰਸੇ’

written by Shaminder | March 23, 2021

ਹੋਲੀ ਰੰਗਾਂ ਦਾ ਤਿਉਹਾਰ ਹੈ ਅਤੇ ਹਰ ਕੋਈ ਰੰਗਾਂ ਦੇ ਇਸ ਤਿਉਹਾਰ ਦਾ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਹੈ । ਇਸ ਤਿਉਹਾਰ ‘ਤੇ ਹਰ ਕੋਈ ਇੱਕ ਦੂਜੇ ਨੂੰ ਰੰਗ ਗੁਲਾਲ ਲਗਾ ਕੇ ਇਸ ਤਿਉਹਾਰ ਨੂੰ ਮਨਾਉਂਦਾ ਹੈ । ਇਸ ਵਾਰ ਦੀ ਹੋਲੀ ਕੁਝ ਖ਼ਾਸ ਹੋਣ ਜਾ ਰਹੀ ਹੈ । Jasmeen ਹੋਰ ਪੜ੍ਹੋ : ਕਿਸਾਨ ਮੋਰਚੇ ਵਿੱਚ ਪੱਕਾ ਡੇਰਾ ਲਗਾਉਣ ਲਈ ਫਰੀਦਕੋਟ ਦੇ ਕਿਸਾਨ ਨੇ ਤਿਆਰ ਕਰਵਾਈ ਲਗਜ਼ਰੀ ਟਰਾਲੀ
Miss Pooja ਕਿਉਂਕਿ ਇਸ ਵਾਰ ਰੰਗਾਂ ਦੀਆਂ ਪਿਚਕਾਰੀਆਂ ਦੇ ਨਾਲ-ਨਾਲ ਸੁਰਾਂ ਦੇ ਸਰਤਾਜ ਵੀ ਤੁਹਾਡਾ ਮਨੋਰੰਜਨ ਕਰਨ ਲਈ ਆ ਰਹੇ ਹਨ ।  ਪੀਟੀਸੀ ਨੈੱਟਵਰਕ ਪੀਟੀਸੀ ਪੰਜਾਬੀ ‘ਤੇ ਮਿਊਜ਼ਿਕ ਕੰਸਰਟ ‘ਸੁਰ ਬਰਸੇ’ ਕਰਵਾਉਣ ਜਾ ਰਿਹਾ ਹੈ।ਇਸ ਮਿਊਜ਼ਿਕ ਕੰਸਰਟ ‘ਚ ਕਈ ਪ੍ਰਸਿੱਧ ਗਾਇਕ ਹੋਲੀ ਦੇ ਰੰਗਾਂ ਦੇ ਨਾਲ ਨਾਲ ਆਪਣੇ ਗਾਣਿਆਂ ਦੇ ਨਾਲ ਤੁਹਾਨੂੰ ਝੂਮਣ ਲਾ ਦੇਣਗੇ । Harvinder harry ਜੀ ਹਾਂ ਮਿਸ ਪੂਜਾ, ਰਵਿੰਦਰ ਗਰੇਵਾਲ, ਸਾਰਥੀ ਕੇ, ਹਰਵਿੰਦਰ ਹੈਰੀ, ਜੱਸ ਮਾਣਕ ਸਣੇ ਕਈ ਪੰਜਾਬੀ ਸਿਤਾਰੇ ਆਪਣੀ ਪਰਫਾਰਮੈਂਸ ਦੇ ਨਾਲ ਸਮਾਂ ਬੰਨਣਗੇ ।

 
View this post on Instagram
 

A post shared by PTC Punjabi (@ptc.network)

ਇਸ ਮਿਊਜ਼ਿਕ ਕੰਸਰਟ ਦਾ ਅਨੰਦ ਤੁਸੀਂ ਪੀਟੀਸੀ ਪੰਜਾਬੀ ‘ਤੇ 28 ਮਾਰਚ, ਦਿਨ ਐਤਵਾਰ, ਸ਼ਾਮ ਨੂੰ 7:45 ‘ਤੇ ਮਾਣ ਸਕਦੇ ਹੋ।  

0 Comments
0

You may also like