ਹੱਸ-ਹੱਸ ਲੋਟ ਪੋਟ ਹੋਣ ਲਈ ਹੋ ਜਾਓ ਤਿਆਰ, ਸੋਮਵਾਰ ਤੋਂ ਆ ਰਿਹਾ ਹੈ ਕਾਮੇਡੀ ਸ਼ੋਅ ‘ਜੀ ਜਨਾਬ’

written by Lajwinder kaur | February 14, 2021

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਲਈ ਨਵੇਂ ਸ਼ੋਅ ਲੈ ਕੇ ਆ ਰਿਹਾ ਹੈ । ਆਪਣੇ ਪ੍ਰਸ਼ੰਸਕਾਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਦੇ ਹੋਏ ਪੀਟੀਸੀ ਪੰਜਾਬੀ ਲੈ ਕੇ ਆ ਰਹੇ ਨੇ ਕਾਮੇਡੀ ਸ਼ੋਅਜ਼, ਜਿਸ ਚੋਂ ਇੱਕ ਹੈ ‘ਜੀ ਜਨਾਬ’ ਸੀਰੀਜ਼ । image of ji janab ਹੋਰ ਪੜ੍ਹੋ : ‘ਫ਼ਸਲਾਂ ਦੇ ਫ਼ੈਸਲੇ ਤਾਂ ਕਿਸਾਨ ਹੀ ਕਰੂਗਾ ਸਰਕਾਰ ਜੀ’-ਕੰਵਰ ਗਰੇਵਾਲ, ਇੱਕ ਫਿਰ ਤੋਂ ‘AILAAN’ ਗੀਤ ਛਾਇਆ ਸੋਸ਼ਲ ਮੀਡੀਆ ‘ਤੇ, ਦੇਖੋ ਵੀਡੀਓ
ਇਨ੍ਹਾਂ ਸ਼ੋਅਜ਼ ਦੇ ਰਾਹੀਂ ਲੋਕਾਂ ਨੂੰ ਕੁਝ ਖੁਸ਼ਨੁਮਾ ਪਲਾਂ ਦਾ ਅਹਿਸਾਸ ਹੋਵੇਗਾ । ਅੱਜ ਦੀ ਤਣਾਅ ਭਰੀ ਜ਼ਿੰਦਗੀ ‘ਚ ਹਰ ਕੋਈ ਖੁਸ਼ੀ ਦੇ ਪਲ ਲੱਭਦਾ ਹੈ ਤੇ ਤਣਾਅ ਤੋਂ ਮੁਕਤੀ ਪਾਉਣ ਲਈ ਨਵੇਂ ਢੰਗ ਲੱਭਦੇ ਰਹਿੰਦੇ ਨੇ । ਤੁਹਾਡੀ ਇਸ ਜ਼ਿੰਦਗੀ ‘ਚ ਹਾਸਿਆਂ ‘ਤੇ ਠਹਾਕਿਆਂ ਨੂੰ ਭਰਨ ਲਈ ਆ ਰਿਹਾ ਹੈ ਪੀਟੀਸੀ ਪੰਜਾਬੀ ਦਾ ਨਵਾਂ ਸ਼ੋਅ ਜੀ ਜਨਾਬ । inside image of ptc punjabi new show 'ਜੀ ਜਨਾਬ' ਪੁਲਿਸ ਦੇ ਜੀਵਨ ਵਿਚ ਕਈ ਤਰ੍ਹਾਂ ਦੇ ਉਤਰਾਅ ਚੜਾਅ ਨੂੰ ਦਰਸਾਵੇਗੀ ਅਤੇ ਕਿਸ ਤਰ੍ਹਾਂ Tingra Khurd ਥਾਣਾ ‘ਚ ਚੱਲਣਗੇ ਹਾਸਿਆਂ ਦੇ ਪਟੇ। ਇਹ ਦਰਸ਼ਕਾਂ ਨੂੰ ਦੇਖਣ ਨੂੰ ਮਿਲਣਗੇ ਸੋਮਵਾਰ ਯਾਨੀ ਕਿ 15 ਫਰਵਰੀ ਨੂੰ । ਇਸ ਸ਼ੋਅ ਦਾ ਪ੍ਰਸਾਰਣ ਰਾਤੀ 8:30 ਵਜੇ ਪੀਟੀਸੀ ਪੰਜਾਬੀ 'ਤੇ ਕੀਤਾ ਜਾਵੇਗਾ। ਸੋ ਦੇਖਣਾ ਨਾ ਭੁੱਲਣਾ ਜੀ ਜਨਾਬ । inside image of new comedy show ji janab

 
View this post on Instagram
 

A post shared by PTC Punjabi (@ptc.network)

0 Comments
0

You may also like