'Stand Up Te Paao Khapp' ਸ਼ੋਅ ‘ਚ ਹਾਸਿਆਂ ਦੀ ਡੋਜ਼ ਦੇਣਗੇ ਕਾਮੇਡੀਅਨ ਜਸਵੰਤ ਸਿੰਘ ਰਾਠੌੜ ਤੇ ਹੋਸਟ ਪਰਵਿੰਦਰ ਸਿੰਘ

written by Lajwinder kaur | July 13, 2021

ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦਾ ਪੂਰਾ ਧਿਆਨ ਰੱਖਦਾ ਹੈ। ਜਿਸ ਕਰਕੇ ਉਹ ਨਵੇਂ ਸ਼ੋਅਜ਼ ਦੇ ਨਾਲ ਆਪਣੇ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਨੇ। ਪੰਜਾਬੀ ਮਨੋਰੰਜਨ ਜਗਤ ਨੂੰ ਹੋਰ ਉਚਾਈਆਂ ‘ਤੇ ਪਹੁੰਚਾਉਣ ਲਈ ਪੀਟੀਸੀ ਨੈੱਟਵਰਕ ਨਵੇਂ ਤੇ ਵੱਖਰੇ ਉਪਰਾਲੇ ਕਰਦਾ ਰਹਿੰਦਾ ਹੈ। ਇਸ ਲੜੀ ਦੇ ਤਹਿਤ ਪੀਟੀਸੀ ਪੰਜਾਬੀ ਦਾ ਨਵਾਂ ਕਾਮੇਡੀ ਸ਼ੋਅ ‘Stand up te Paao Khapp’ ਸ਼ੁਰੂ ਹੋ ਚੁੱਕਿਆ ਹੈ। inside image of stand up te paao khupp ਹੋਰ ਪੜ੍ਹੋ : ਮਾਂ-ਪੁੱਤ ਦੇ ਪਿਆਰ ਨੂੰ ਦਰਸਾਉਂਦੀ ਹੋਈ ਇਹ ਤਸਵੀਰ ਗਾਇਕਾ ਸਤਵਿੰਦਰ ਬਿੱਟੀ ਨੇ ਕੀਤੀ ਸਾਂਝੀ, ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ
ਹੋਰ ਪੜ੍ਹੋ : ਮਨਕਿਰਤ ਔਲਖ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦਾ ਵੀਡੀਓ ਸਾਂਝਾ ਕਰਦੇ ਹੋਏ ਸਰਬੱਤ ਦੇ ਭਲੇ ਲਈ ਕੀਤੀ ਅਰਦਾਸ
inside image of parvinder singh ਜੀ ਹਾਂ ਇਸ ਸ਼ੋਅ ‘ਚ ਹੋਸਟ ਪਰਵਿੰਦਰ ਸਿੰਘ ਦੇ ਨਾਲ ਹਾਸਿਆਂ ਦੀ ਦੁਨੀਆ ਦੇ ਨਾਮੀ ਕਾਮੇਡੀਅਨ ਆਪਣੇ ਹੁਨਰ ਦੇ ਨਾਲ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਹੇ ਨੇ। ਨਵੇਂ ਐਪੀਸੋਡ ‘ਚ ਕਾਮੇਡੀਅਨ ‘Stand up te Paao Khapp’ ਜਸਵੰਤ ਸਿੰਘ ਰਾਠੌੜ ਦਰਸ਼ਕਾਂ ਨੂੰ ਹਾਸਿਆਂ ਦੀ ਡੋਜ਼ ਦਿੰਦੇ ਹੋਏ ਨਜ਼ਰ ਆਉਣਗੇ। ਸੋ ਦੇਖਣਾ ਨਾ ਭੁੱਲਣਾ ਇਹ ਨਵਾਂ ਕਾਮੇਡੀ ਸ਼ੋਅ ਅੱਜ ਰਾਤ ਸਿਰਫ਼ ਪੀਟੀਸੀ ਪੰਜਾਬੀ ਚੈਨਲ ਉੱਤੇ। inside image of jawant singh rathor ਦਰਸ਼ਕ ਰਾਤ 8.30ਵਜੇ ਇਸ ਸ਼ੋਅ ਦਾ ਅਨੰਦ ਪੀਟੀਸੀ ਪੰਜਾਬੀ ਚੈਨਲ ਉੱਤੇ ਲੈ ਸਕਦੇ ਨੇ। ਇਸ ਸ਼ੋਅ ਨੂੰ ਦੇਖ ਕੇ ਦਰਸ਼ਕ ਆਪਣੀ ਤਣਾਅ ਭਰੀ ਜ਼ਿੰਦਗੀ ਤੋਂ ਰਾਹਤ ਪਾਉਂਦੇ ਨੇ। ਜਿਸ ਕਰਕੇ ਇਸ ਸ਼ੋਅ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਤੋਂ ਇਲਾਵਾ ਬਹੁਤ ਜਲਦ ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਲਈ ਰਿਆਲਟੀ ਸ਼ੋਅ ਵੀ ਲੈ ਕੇ ਆ ਰਿਹਾ ਹੈ।  

0 Comments
0

You may also like