ਬਾਗ਼ੀ ੨ ਦਾ ਨਵਾਂ ਗੀਤ "ਇਕ ਦੋ ਤਿੰਨ" ਰਿਲੀਜ਼, ਮਾਧੁਰੀ ਵਾਂਗ ਠੁਮਕੇ ਲਗਾਏ ਜੈਕਲੀਨ ਨੇ

written by Gourav Kochhar | March 19, 2018

ਲਓ ਜੀ ਜਿਸ ਗੀਤ ਦਾ ਤੁਸੀਂ ਬੜੀ ਹੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ ਉਹ ਗੀਤ ਹੋ ਗਿਆ ਹੈ ਜਾਰੀ | ਜੀ ਹਾਂ ਇਸ ਗੀਤ ਤੇ ਕੁਝ ਸਾਲ ਪਹਿਲਾਂ ਮਾਧੁਰੀ ਦਿਕਸ਼ਿਤ ਵੀ ਠੁਮਕੇ ਲਗਾ ਚੁੱਕੀ ਹੈ ਤੇ ਹੁਣ ਉਸ ਗੀਤ ਉੱਤੇ ਜੈਕਲੀਨ ਫਰਨਾਂਡੇਜ਼ ਨੱਚਦੀ ਹੋਈ ਨਜ਼ਰ ਆ ਰਹੀ ਹੈ | ਅਸੀਂ ਗੱਲ ਕਰ ਰਹੇ ਹਾਂ ਟਾਈਗਰ ਸ਼ਰਾਫ਼ ਅਤੇ ਦਿਸ਼ਾ ਦੀ ਆਉਣ ਵਾਲੀ ਫ਼ਿਲਮ ਬਾਗ਼ੀ 2 ਦੇ ਗੀਤ "ਇਕ ਦੋ ਤਿੰਨ" ਦੀ, ਜੋ ਅੱਜ ਰਿਲੀਜ਼ ਹੋ ਗਿਆ ਹੈ | ਇਹ ਓਹੀ ਗੀਤ ਹੈ ਜਿਸ ਉੱਤੇ ਸੰਨ 1988 ਦੀ ਫ਼ਿਲਮ ਤੇਜ਼ਾਬ ਵਿਚ ਮਾਧੁਰੀ ਨੇ ਡਾਂਸ ਕਿੱਤਾ ਸੀ | ਉਸ ਜਮਾਨੇ ਦੀ ਇਸ ਹਿੱਟ ਗੀਤ ਉੱਤੇ ਹੁਣ ਜੈਕਲੀਨ Jacqueline Fernandez ਦੁਬਾਰਾ ਠੁਮਕੇ ਲਗਾ ਰਹੀ ਹੈ | ਕੁਝ ਹੀ ਘੰਟਿਆਂ ਪਹਿਲਾਂ ਜਾਰੀ ਹੋਏ ਇਸ ਗੀਤ ਨੂੰ ਲੱਖਾਂ ਲੋਕਾਂ ਨੇ ਪਸੰਦ ਕਰ ਲਿਆ ਹੈ | Baaghi 2: Ek Do Teen Song Released: ਜਿਸ ਹਿਸਾਬ ਨਾਲ ਇਸ ਗੀਤ ਦੇ ਵਿਊਜ਼ ਵੱਧ ਰਹੇ ਹਨ ਉਮੀਦ ਹੈ ਇਹ ਗੀਤ ਅੱਜ ਦੇ ਸਮੇਂ ਵਿਚ ਵੀ ਖ਼ੂਬ ਧਮਾਲਾਂ ਅਤੇ ਰਿਕਾਰਡ ਬਣਾਵੇਗਾ | ਜਿੱਥੇ ਲੋਕ ਇਸ ਗੀਤ ਨੂੰ ਸੁਣਕੇ ਨੱਚ ਰਹੇ ਹਨ ਉਥੇ ਹੀ ਦੂਜੇ ਪਾਸੇ ਕੁਝ ਲੋਕ ਇਸਦੇ ਪੁਰਾਣੇ ਵਰਜ਼ਨ ਨੂੰ ਵੀ ਸੁਣ ਕੇ ਦੋਹਾਂ ਵਿਚ ਅੰਤਰ ਲੱਭ ਰਹੇ ਹਨ | ਤੁਹਾਡਾ ਮਨਪਸੰਦ ਗੀਤ ਕਿਹੜਾ ਹੈ ਸਾਨੂੰ ਦਸੋ ਹੇਠਾਂ ਕਮੈਂਟ ਕਰਕੇ |

0 Comments
0

You may also like