ਪੀਟੀਸੀ ਬਾਕਸ ਆਫਿਸ 'ਚ ਇਸ ਵਾਰ ਵੇਖੋ ਫਿਲਮ "ਦਾਇਰੇ"

written by Shaminder | October 18, 2018

ਪੀਟੀਸੀ ਬਾਕਸ ਆਫਿਸ 'ਚ ਇਸ ਵਾਰ ਵੇਖੋ ਫਿਲਮ "ਦਾਇਰੇ" ਸ਼ੁੱਕਰਵਾਰ ਰਾਤ ਅੱਠ ਵਜੇ ।"ਦਾਇਰੇ" ਫਿਲਮ 'ਚ ਤੁਸੀਂ ਵੇਖੋਗੇ ਇੱਕ ਅਜਿਹੀ ਕੁੜ੍ਹੀ ਦੀ ਕਹਾਣੀ ਜੋ ਆਪਣੀ ਜ਼ਿੰਦਗੀ ਨੂੰ ਆਪਣੀਆਂ ਸ਼ਰਤਾਂ 'ਤੇ ਆਪਣੇ ਮੁਤਾਬਕ ਜਿਉਣਾ ਚਾਹੁੰਦੀ ਹੈ । ਗੁਰਿੰਦਰ ਦਾ ਕਿਰਦਾਰ ਨਿਭਾ ਰਹੀ ਅਦਾਕਾਰਾ ਆਪਣੇ ਪੈਰਾਂ 'ਤੇ ਖੜੀ  ਹੈ । ਪਰ ਉਸ ਨੂੰ ਇੱਕ ਅਜਿਹੇ ਸ਼ਖਸ ਨਾਲ ਪਿਆਰ ਹੋ ਜਾਂਦਾ ਹੈ ਜੋ ਨਾਂ ਤਾਂ ਉਹ ਚੱਲ ਫਿਰ ਸਕਦਾ ਹੈ ਅਤੇ ਨਾਂ ਹੀ ਕੋਈ ਨੌਕਰੀ ਕਰਦਾ ਹੈ । ਗੁਰਿੰਦਰਆਪਣੇ ਪਰਿਵਾਰ ਵਾਲਿਆਂ ਨੂੰ ਇਸ ਸ਼ਖਸ ਬਾਰੇ ਦੱਸਦੀ ਹੈ ਜਿਸ 'ਤੇ ਉਸ ਦੇ ਪਰਿਵਾਰ ਵਾਲੇ ਪ੍ਰਤਾਪ ਨੁੰ ਮਿਲਣ ਲਈ ਰਾਜ਼ੀ ਹੋ ਜਾਂਦੇ ਨੇ । ਹੋਰ ਵੇਖੋ : ਪੀਟੀਸੀ ਪੰਜਾਬੀ ਅਤੇ ਪੀਟੀਸੀ ਰਿਕਾਰਡ ਪੇਸ਼ ਕਰਦੇ ਨੇ ਨਵਜੀਤ ਕਾਹਲੋਂ ਦਾ ਗੀਤ ‘ਹਾਣੀਆਂ’ Next Showing At PTC Box Office: ‘Daairay’ ਪਰ ਜਦੋਂ ਉਹ ਪ੍ਰਤਾਪ ਦੇ ਘਰ ਜਾ ਕੇ ਵੇਖਦੇ ਨੇ ਅਤੇ ਉਨ੍ਹਾਂ ਨੂੰ ਅਸਲੀਅਤ ਪਤਾ ਲੱਗਦੀ ਹੈ ਤਾਂ ਇਹ ਸਭ ਕੁਝ ਜਾਣ ਕੇ ਉਨ੍ਹਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਅਤੇ ਉਸ ਦੇ ਮਾਪੇ ਆਪਣੀ ਧੀ ਦੀ ਸੋਚ 'ਤੇ ਹੈਰਾਨ ਹੁੰਦੇ ਨੇ ।ਪਰ ਮਾਪਿਆਂ ਦੇ ਵਿਰੋਧ ਦੇ ਬਾਵਜੂਦ ਉਹ ਪ੍ਰਤਾਪ ਜੋ ਕਿ ਇੱਕ ਬੇਰੁਜ਼ਗਾਰ ਕਵੀ ਹੈ ਉਸ  ਨਾਲ ਵਿਆਹ ਕਰਵਾ ਲੈਂਦੀ ਹੈ । ਪਰ ਇਸ ਕਹਾਣੀ 'ਚ ਟਵਿਸਟ ਉਦੋਂ ਆਉਂਦਾ ਹੈ ਜਦੋਂ ਪ੍ਰਤਾਪ ਦਾ ਇੱਕ ਦੋਸਤ ਦੇ ਘਰ ਆਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਉਸ ਨਾਲ ਨਜ਼ਦੀਕੀਆਂ ਵੱਧ ਜਾਂਦੀਆਂ ਨੇ ਅਤੇ ਫਿਰ ਪ੍ਰਤਾਪ ਉਸ 'ਤੇ ਸਵਾਲ ਚੁੱਕਦਾ ਹੈ । Next Showing At PTC Box Office: ‘Daairay’ ਜਿਸ 'ਤੇ ਗੁਰਿੰਦਰ ਕਹਿੰਦੀ ਹੈ ਕਿ ਸਮਾਜ ਹਮੇਸ਼ਾ ਔਰਤ 'ਤੇ ਹੀ ਕਿਉਂ ਸਵਾਲ ਚੁੱਕਦਾ ਹੈ ਅਤੇ ਹਮੇਸ਼ਾ ਉਸ ਨੂੰ ਹੀ ਕਿਉਂ ਸ਼ੱਕ ਦੀ ਨਜ਼ਰ ਨਾਲ ਕਿਉਂ ਵੇਖਿਆ ਜਾਂਦਾ ਹੈ ।ਇਸ ਤੋਂ ਅੱਗੇ ਕਹਾਣੀ 'ਚ ਕੀ ਕੁਝ ਹੁੰਦਾ ਹੈ ਇਹ ਸਭ ਜਾਨਣ ਲਈ ਤੁਸੀਂ ਵੇਖਣਾ ਨਾਂ ਭੁੱਲਣਾ ਪੀਟੀਸੀ ਬਾਕਸ ਆਫਿਸ 'ਦਾਇਰੇ' 'ਚ ਸ਼ੁੱਕਰਵਾਰ ਰਾਤ ਨੂੰ ਅੱਠ ਵਜੇ ਸਿਰਫ ਪੀਟੀਸੀ ਪੰਜਾਬੀ 'ਤੇ ।

0 Comments
0

You may also like