Advertisment

ਨਿਸ਼ਾ ਬਾਨੋ ਨੂੰ ਕੌਣ ਲਗਾ ਰਿਹਾ ਹੈ ਲਾਰੇ ,ਕੌਣ ਖਾ ਰਿਹਾ ਹੈ ਝੂਠੀਆਂ ਸੌਹਾਂ , ਵੇਖੋ ਵੀਡਿਓ 

author-image
By Shaminder
New Update
ਨਿਸ਼ਾ ਬਾਨੋ ਨੂੰ ਕੌਣ ਲਗਾ ਰਿਹਾ ਹੈ ਲਾਰੇ ,ਕੌਣ ਖਾ  ਰਿਹਾ ਹੈ ਝੂਠੀਆਂ ਸੌਹਾਂ , ਵੇਖੋ ਵੀਡਿਓ 
Advertisment
ਨਿਸ਼ਾ ਬਾਨੋ ਨਿਸ਼ਾ ਬਾਨੋ ਦਾ ਨਵਾਂ ਗੀਤ ਸਹਾ ਰਿਲੀਜ਼ ਹੋ ਚੁੱਕਿਆ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਗੀਤ ਦਾ ਇੱਕ ਵੀਡਿਓ ਵੀ ਸਾਂਝਾ ਕੀਤਾ ਹੈ ।ਸੌਹਾਂ ਟਾਈਟਲ ਦੇ ਨਾਂਅ ਹੇਠ ਆ ਰਹੇ ਇਸ ਗੀਤ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਇਸ ਗੀਤ ਦੇ ਬੋਲ ਅਰਸ਼ ਸਿੱਧੂ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਬੀਟ ਫੋਰਸ ਨੇ । ਗੀਤ ਨੂੰ ਡਾਇਰੈਕਟ ਕੀਤਾ ਹੈ ਮਨੋਜ ਸ਼ਰਮਾ । ਹੋਰ ਵੇਖੋ : ਪੀਟੀਸੀ ਬਾਕਸ ਆਫਿਸ ‘ਤੇ ਇਸ ਵਾਰ ਦੇਖੋ ਫਿਲਮ ‘ਇੱਕ ਟਿਕਟ’
Advertisment
https://www.instagram.com/p/BrfuqZWhtvn/ ਇਸ ਗੀਤ 'ਚ ਨਿਸ਼ਾ ਬਾਨੋ ਨੇ ਆਪਣੇ ਮਾਹੀ ਵੱਲੋਂ ਲਾਏ ਜਾ ਰਹੇ ਲਾਰਿਆਂ ਦਾ ਜ਼ਿਕਰ ਕੀਤਾ ਹੈ ।ਨਿਸ਼ਾ ਬਾਨੋ ਇਸ ਗੀਤ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ । ਉਨ੍ਹਾਂ ਨੂੰ ਉਮੀਦ ਹੈ ਕਿ ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲੇਗਾ । ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ ਡਰਾਇੰਗ ਰੂਮ ਗੀਤ ਆਇਆ ਸੀ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ । ਹੋਰ ਵੇਖੋ : 23 ਸਾਲ ਪਹਿਲਾਂ ਕਰਮਜੀਤ ਅਨਮੋਲ ਨੇ ਕੱਢਿਆ ਸੀ ਇਹ ਹਿੱਟ ਗੀਤ ,ਸੁਰਿੰਦਰ ਬਚਨ ਨਾਲ ਗੀਤ ਗਾ ਕੇ ਯਾਦਾਂ ਕੀਤੀਆਂ ਤਾਜ਼ਾ ,ਵੇਖੋ ਵੀਡਿਓ nisha bano new song nisha bano new song ਦੱਸ ਦਈਏ ਕਿ ਨਿਸ਼ਾ ਬਾਨੋ ਇਸ ਤੋਂ ਪਹਿਲਾਂ ਵੀ ਕਈ ਹਿੱਟ ਗੀਤ ਗਾ ਚੁੱਕੇ ਨੇ ਅਤੇ ਅਦਾਕਾਰੀ 'ਚ ਉਨ੍ਹਾਂ ਨੇ ਕਾਫੀ ਨਾਂਅ ਕਮਾਇਆ ਹੈ । ਹੁਣ ਤੱਕ ਉਨ੍ਹਾਂ ਨੇ ਕਈ ਫਿਲਮਾਂ 'ਚ ਕੰਮ ਕੀਤਾ ਹੈ ਹਾਲ ਵਿੱਚ ਹੀ ਆਈ 'ਰਾਂਝਾ ਰਿਫਿਊਜੀ' 'ਚ ਵੀ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਸੀ ।ਇਸ ਤੋਂ ਇਲਾਵਾ ਨਿਸ਼ਾ ਬਾਨੋ ਹੋਰ ਕਈ ਫਿਲਮਾਂ 'ਚ ਵੀ ਕੰਮ ਕਰ ਰਹੀ ਹੈ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment