ਹਾਕੀ ਖਿਡਾਰੀ ਦੀ ਦਰਦ ਭਰੀ ਕਹਾਣੀ, ਰੋਂਗਟੇ ਖੜੇ ਕਰ ਦਿੰਦਾ ਹੈ "ਸੂਰਮਾ" ਦਾ ਟ੍ਰੇਲਰ

Written by  Gourav Kochhar   |  June 12th 2018 06:24 AM  |  Updated: June 12th 2018 06:24 AM

ਹਾਕੀ ਖਿਡਾਰੀ ਦੀ ਦਰਦ ਭਰੀ ਕਹਾਣੀ, ਰੋਂਗਟੇ ਖੜੇ ਕਰ ਦਿੰਦਾ ਹੈ "ਸੂਰਮਾ" ਦਾ ਟ੍ਰੇਲਰ

ਉਂਝ ਤਾਂ ਭਾਰਤ ਦੀ ਧਰਤੀ ‘ਤੇ ਵਧੇਰੇ ਸੂਰਮੇ ਹੀ ਪੈਦਾ ਹੋਏ ਹਨ ਪਰ ਜਿਸ ਸੂਰਮੇ ਦੀ ਅਸੀਂ ਗੱਲ ਕਰ ਰਹੇ ਹਾਂ, ਉਸ ਨੇ ਹਾਕੀ ਦੇ ਮੈਦਾਨ ‘ਚ ਨਾ ਸਿਰਫ ਆਪਣੀ ਪਛਾਣ ਬਣਾਈ ਸਗੋਂ ਦੁਨੀਆ ਭਰ ਦੇ ਲੋਕਾਂ ਦੇ ਦਿਲਾਂ ‘ਚ ਆਪਣੀ ਹਿੰਮਤ ਤੇ ਜ਼ਜ਼ਬੇ ਕਰਕੇ ਖਾਸ ਥਾਂ ਬਣਾਈ। ਗੱਲ ਹੋ ਰਹੀ ਹੈ ਹਾਕੀ ਦੇ ਖਿਡਾਰੀ ਸੰਦੀਪ ਸਿੰਘ ਦੀ। ਉਨ੍ਹਾਂ ਦੀ ਜਿੰਦਗੀ ‘ਤੇ ਬਣੀ ਫ਼ਿਲਮ ‘ਸੂਰਮਾ soorma (diljit dosnajh)’ ਜਲਦੀ ਹੀ ਸਿਨੇਮਾਘਰਾਂ ‘ਚ ਰਿਲੀਜ਼ ਹੋਣ ਵਾਲੀ ਹੈ। ਸੰਦੀਪ ਦੇ ਕਿਰਦਾਰ ਨੂੰ ਵੱਡੇ ਪਰਦੇ ‘ਤੇ ਪਾਲੀਵੁੱਡ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਨੇ ਨਿਭਾਇਆ ਹੈ।

diljit dosanjh

ਫ਼ਿਲਮ ‘ਚ ਦਿਲਜੀਤ diljit dosanjh ਨਾਲ ਬਾਲੀਵੁੱਡ ਐਕਟਰਸ ਤਾਪਸੀ ਪਨੂੰ ਵੀ ਹੈ ਜੋ ਇੱਕ ਖਿਡਾਰੀ ਦਾ ਹੀ ਰੋਲ ਕਰ ਰਹੀ ਹੈ ਜਿਸ ਦਾ ਨਾਂ ਹੈ ਪ੍ਰੀਤ। ਫ਼ਿਲਮ ਦੇ ਕਾਫੀ ਪੋਸਟਰ ਪਹਿਲਾਂ ਰਿਲੀਜ਼ ਹੋ ਚੁੱਕੇ ਹਨ। ਹੁਣ ਫ਼ਿਲਮ ਦਾ ਟ੍ਰੇਲਰ ਰਿਲੀਜ਼ ਹੋਇਆ ਹੈ ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਟੀਮ ‘ਚ ਥਾਂ ਬਣਾਉਣ ਤੋਂ ਬਾਅਦ ਸੰਦੀਪ ‘ਤੇ ਰੇਲ ‘ਚ ਇੱਕ ਹਾਦਸਾ ਹੋ ਜਾਂਦਾ ਹੈ। ਇਸ ਤੋਂ ਬਾਅਦ ਉਸ ਦਾ ਲੱਕ ਤੋਂ ਹੇਠ ਵਾਲਾ ਹਿੱਸਾ ਕੰਮ ਕਰਨਾ ਬੰਦ ਕਰ ਦਿੰਦਾ ਹੈ। ਇਸੇ ਪੁਆਇੰਟ ਤੋਂ ਸ਼ੁਰੂ ਹੁੰਦੀ ਹੈ ਦਿਲਜੀਤ ਦੀ ਜੰਗ ਦੀ ਕਹਾਣੀ, ਜਿਸ ਨੂੰ ਜਿੱਤ ਕੇ ਉਹ ਬਣਦਾ ਹੈ ਹਾਕੀ ਦਾ ਸੂਰਮਾ।

https://www.youtube.com/watch?v=c7MwlTFQBEQ

ਉਂਝ ਇਸ ਟ੍ਰੇਲਰ ਦੇ ਰਿਲੀਜ਼ ਤੋਂ ਕੁਝ ਸਮਾਂ ਪਹਿਲਾਂ ਹੀ ਜਾਨ੍ਹਵੀ ਦੀ ਫ਼ਿਲਮ ‘ਧੜਕ Dhadak’ ਦਾ ਵੀ ਟ੍ਰੇਲਰ ਰਿਲੀਜ਼ ਹੋਇਆ ਹੈ। ਹੁਣ ਤੁਸੀਂ ਕਮੈਂਟ ਕਰਕੇ ਦੱਸੋ ਕਿ ਦੋਨਾਂ ਵਿੱਚੋਂ ਤੁਹਾਨੂੰ ਕਿਸ ਦਾ ਟ੍ਰੇਲਰ ਪਸੰਦ ਆਇਆ ਹੈ।

soorma


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network