ਪੀਟੀਸੀ ਪੰਜਾਬੀ ‘ਤੇ 21 ਜਨਵਰੀ ਰਾਤ 8 ਵਜੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਨਹੀਂ ਜਾਣਾ ਮੇਰੀ ਮਾਏ'

ਪੀਟੀਸੀ ਪੰਜਾਬੀ ‘ਤੇ ਹਰ ਸ਼ੁੱਕਰਵਾਰ ਨੂੰ ਤੁਹਾਨੂੰ ਪੀਟੀਸੀ ਬਾਕਸ ਆਫ਼ਿਸ (PTC Box Office) ਦੀ ਨਵੀਂ ਫ਼ਿਲਮ ਵਿਖਾਈ ਜਾਂਦੀ ਹੈ । ਹਰ ਵਾਰ ਕੋਈ ਨਾ ਕੋਈ ਨਵੇਂ ਵਿਸ਼ੇ ਉੱਤੇ ਬਣੀ ਫ਼ਿਲਮ ਦਰਸ਼ਕਾਂ ਦਾ ਮਨੋਰੰਜਨ ਕਰਦੀ ਹੋਈ ਨਜ਼ਰ ਆਉਂਦੀ ਹੈ। ਇਸ ਵਾਰ ਤੁਹਾਨੂੰ ਬਹੁਤ ਹੀ ਦਿਲਚਸਪ ਵਿਸ਼ੇ ‘ਤੇ ਫ਼ਿਲਮ 'ਨਹੀਂ ਜਾਣਾ ਮੇਰੀ ਮਾਏ' (Nahin Jana Meri Maye) ਦਿਖਾਈ ਜਾਵੇਗੀ ।


ਇਸ ਫ਼ਿਲਮ ਦੀ ਕਹਾਣੀ ਇੱਕ ਕੁੜੀ 'ਤੇ ਅਧਾਰਿਤ ਹੈ। ਜੋ ਕਿ ਦਾਜ ਦਿੱਤੇ ਬਿਨਾਂ ਹੀ ਵਿਆਹ ਕਰਵਾਉਣਾ ਚਾਹੁੰਦੀ ਹੈ। ਕਿਉਂਕਿ ਉਹ ਸਮਾਜ ਵਿੱਚ ਦਾਜ ਵਰਗੀ ਕੁਰੀਤੀਆਂ ਤੋਂ ਲੋਕਾਂ ਨੂੰ ਮੁਕਤ ਕਰਨਾ ਤੇ ਉਨ੍ਹਾਂ ਦੀ ਸੋਚ ਬਦਲਣਾ ਚਾਹੁੰਦੀ ਹੈ।


ਇਹ ਕਹਾਣੀ ਇਸ ਫ਼ਿਲਮ ਦੇ ਮੁੱਖ ਕਿਰਦਾਰ ਸਿੰਮੀ ਦੇ ਆਲੇ-ਦੁਆਲੇ ਘੁੰਮਦੀ ਹੈ। ਸਿੰਮੀ ਦਾ ਪਰਿਵਾਰ ਉਸ ਦਾ ਵਿਆਹ ਕਰਵਾਉਣਾ ਚਾਹੁੰਦਾ ਹੈ ਤੇ ਉਸ ਲਈ ਮੁੰਡਾ ਲੱਭ ਰਿਹਾ ਹੈ ਅਤੇ ਉਹ ਦਾਜ ਦੇ ਖਿਲਾਫ ਹੈ। ਇੱਕ ਦਿਨ ਉਹ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ। ਕੀ ਸਿੰਮੀ ਦਾ ਵਿਆਹ ਕਿਵੇਂ ਅਤੇ ਕਿਸ ਨਾਲ ਹੋਵੇਗਾ। ਕੀ ਸਿੰਮੀ ਨੂੰ ਉਸ ਦੀ ਪਸੰਦ ਦਾ ਲਾੜਾ ਮਿਲ ਸਕੇਗਾ ਜੋ ਦਾਜ ਤੋਂ ਬਿਨਾਂ ਵਿਆਹ ਕਰਾਵੇ, ਦਰਸ਼ਕਾਂ ਨੂੰ ਇਸ ਗੱਲ ਦਾ ਪਤਾ ਤਾਂ ਫ਼ਿਲਮ ਵੇਖਣ ਤੋਂ ਬਾਅਦ ਹੀ ਪਤਾ ਲੱਗੇਗਾ


ਹੋਰ ਪੜ੍ਹੋ : ਇੰਟਰਨੈਸ਼ਨਲ ਹੱਗ ਡੇਅ ਦੇ ਮੌਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸ਼ਾਹਰੁਖ ਖ਼ਾਨ ਦੀਆਂ ਤਸਵੀਰਾਂ

ਸੋ ਦੇਖਣਾ ਨਾ ਭੁੱਲਣਾ ਪੀਟੀਸੀ ਬਾਕਸ ਆਫ਼ਿਸ ਫ਼ਿਲਮ 'ਨਹੀਂ ਜਾਣਾ ਮੇਰੀ ਮਾਏ' 21 ਜਨਵਰੀ ਰਾਤ 8 ਵਜੇ ਸਿਰਫ਼ ਪੀਟੀਸੀ ਪੰਜਾਬੀ 'ਤੇ | ਇਸ ਤੋਂ ਪਹਿਲਾਂ ਵੀ ਕਈ ਪੀਟੀਸੀ ਬਾਕਸ ਆਫਿਸ ਦੀਆਂ ਫ਼ਿਲਮਾਂ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀਆਂ ਹਨ।

 

View this post on Instagram

 

A post shared by PTC Punjabi (@ptcpunjabi)