Advertisment

ਪੀਟੀਸੀ ਪੰਜਾਬੀ ‘ਤੇ ਇਸ ਵਾਰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਮੇਰਾ ਕੁਛ ਸਮਾਨ’

author-image
By Shaminder
New Update
ਪੀਟੀਸੀ ਪੰਜਾਬੀ ‘ਤੇ ਇਸ ਵਾਰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਮੇਰਾ ਕੁਛ ਸਮਾਨ’
Advertisment
ਪੀਟੀਸੀ ਪੰਜਾਬੀ ‘ਤੇ ਇਸ ਵਾਰ ਤੁਹਾਨੂੰ ਨਵੀਂ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਵੇਗਾ । ਜੀ ਹਾਂ ‘ਮੇਰਾ ਕੁਛ ਸਮਾਨ’ ਨਾਂਅ ਦੇ ਟਾਈਟਲ ਹੇਠ ਆਉਣ ਵਾਲੀ ਇਸ ਫ਼ਿਲਮ ‘ਚ ਇੱਕ ਅਜਿਹੇ ਭਾਰਤੀ ਫੌਜ ਦੇ ਜਵਾਨ ਦੀ ਕਹਾਣੀ ਵਿਖਾਈ ਜਾਵੇਗੀ ਜੋ ਕਿ ਗਲਤੀ ਦੇ ਨਾਲ ਬਾਰਡਰ ਪਾਰ ਕਰ ਗਿਆ ਸੀ ।ਜਿੱਥੇ ਇੱਕ ਪਾਕਿਸਤਾਨੀ ਕੁੜੀ ਦੇ ਨਾਲ ਉਸ ਨੂੰ ਪਿਆਰ ਹੋ ਜਾਂਦਾ ਹੈ । https://www.instagram.com/p/CAFxGYphSZX/ ਇਸ ਫ਼ਿਲਮ ਦਾ ਪ੍ਰਸਾਰਣ 15 ਮਈ, ਦਿਨ ਸ਼ੁੱਕਰਵਾਰ, ਰਾਤ ਨੂੰ 8:30 ਵਜੇ ਕੀਤਾ ਜਾਵੇਗਾ। ਇਸ ਫ਼ਿਲਮ ਦਾ ਨਿਰਦੇਸ਼ਨ ਬਲਪ੍ਰੀਤ ਵੱਲੋਂ ਕੀਤਾ ਗਿਆ ਹੈ ।ਤੁਸੀਂ ਵੀ ਇਸ ਫ਼ਿਲਮ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ । publive-image ਪੀਟੀਸੀ ਪੰਜਾਬੀ ਵੱਲੋਂ ਲਾਕਡਾਊਨ ਦੌਰਾਨ ਜਿੱਥੇ ਰੋਜ਼ਾਨਾ ਤੁਹਾਨੂੰ ਗੁਰੂ ਘਰ ਅਤੇ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ । ਉੱਥੇ ਹੀ ਤੁਹਾਡੇ ਮਨੋਰੰਜਨ ਲਈ ਲਗਾਤਾਰ ਕਈ ਪ੍ਰੋਗਰਾਮ ਪੇਸ਼ ਕੀਤੇ ਜਾ ਰਹੇ ਹਨ ।ਇਨ੍ਹਾਂ ਸਾਰੇ ਪ੍ਰੋਗਰਾਮਾਂ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ ‘ਤੇ ਵੀ ਮਾਣ ਸਕਦੇ ਹੋ । ਸੋ ਤੁਸੀਂ ਇਸ ਲਾਕਡਾਊਨ ਨੂੰ ਹੋਰ ਮਨੋਰੰਜਕ ਬਣਾ ਸਕਦੇ ਹੋ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment