ਪੀਟੀਸੀ ਪੰਜਾਬੀ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਆਸ਼ੀ’

written by Shaminder | March 13, 2020

ਪੀਟੀਸੀ ਪੰਜਾਬੀ ‘ਤੇ ਹਰ ਸ਼ੁੱਕਰਵਾਰ ਨੂੰ ਪੀਟੀਸੀ ਬਾਕਸ ਆਫ਼ਿਸ ਦੀਆਂ ਫ਼ਿਲਮਾਂ ਵਿਖਾਈਆਂ ਜਾਂਦੀਆਂ ਹਨ । ਅੱਜ ਸ਼ਾਮ 7:30 ਵਜੇ ਵੀ ਤੁਹਾਨੂੰ ਇੱਕ ਨਵੀਂ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਵੇਗਾ । ਜੀ ਹਾਂ ਪੀਟੀਸੀ ਬਾਕਿਸ ਆਫ਼ਿਸ ‘ਤੇ ਵਿਖਾਈ ਜਾਣ ਵਾਲੀ ਇਸ ਫ਼ਿਲਮ ਦਾ ਨਾਂਅ ਹੈ ‘ਆਸ਼ੀ’ ।ਪੀਟੀਸੀ ਬਾਕਿਸ ਆਫ਼ਿਸ ਦੀ ਇਹ ਫ਼ਿਲਮ ਉਸ ਕੁੜੀ ਦੀ ਜ਼ਿੰਦਗੀ ਨੂੰ ਦਰਸਾਏਗੀ ਜੋ ਕਿ ਬੇਹੱਦ ਪ੍ਰਤਿਭਾਸ਼ਾਲੀ ਹੈ ਅਤੇ ਇਸ ਫ਼ਿਲਮ ਦਾ ਪ੍ਰੀਮੀਅਰ ਕੀਤਾ ਜਾਵੇਗਾ । ਹੋਰ ਵੇਖੋ:28 ਫਰਵਰੀ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਜੀ ਜਨਾਬ-2’ https://www.instagram.com/p/B9q44mzl3C-/ ਹਰਜੀਤ ਸਿੰਘ ਵੱਲੋਂ ਇਸ ਫ਼ਿਲਮ ਨੂੰ ਤਿਆਰ ਕੀਤਾ ਗਿਆ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਆਏ ਹਫ਼ਤੇ ਪੀਟੀਸੀ ਬਾਕਸ ਆਫ਼ਿਸ ਦੀਆਂ ਨਵੀਆਂ ਨਵੀਆਂ ਤੁਹਾਨੂੰ ਵਿਖਾਈਆਂ ਜਾਂਦੀਆਂ ਹਨ । ਪੀਟੀਸੀ ਬਾਕਸ ਆਫ਼ਿਸ ਫ਼ਿਲਮਾਂ ‘ਚ ਕੰਮ ਕਰਨ ਵਾਲੇ ਕਲਾਕਾਰਾਂ ਦੀ ਹੌਸਲਾ ਅਫਜ਼ਾਈ ਲਈ ਡਿਜੀਟਲ ਫ਼ਿਲਮ ਫੈਸਟੀਵਲ ਅਤੇ ਅਵਾਰਡ ਸਮਾਰੋਹ ਦਾ ਪ੍ਰਬੰਧ ਵੀ ਬੀਤੇ ਦਿਨੀਂ ਕੀਤਾ ਗਿਆ ਸੀ । ਜਿਸ ‘ਚ ਵੱਖ-ਵੱਖ ਕੈਟਾਗਿਰੀਆਂ ‘ਚ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਸੀ ।  

0 Comments
0

You may also like