
ਪੀਟੀਸੀ ਪੰਜਾਬੀ ‘ਤੇ ਹਰ ਵਾਰ ਪੀਟੀਸੀ ਬਾਕਸ ਆਫ਼ਿਸ (PTC Box Office ) ਦੀਆਂ ਫ਼ਿਲਮਾਂ ਦੇ ਜ਼ਰੀਏ ਤੁਹਾਨੂੰ ਨਵੀਂ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । ਇਸ ਵਾਰ ਵੀ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਚਿੱਟੇ ਲਹੂ’ (Chitte Lahu)ਦਿਖਾਈ ਜਾਵੇਗੀ । ਇਸ ਫ਼ਿਲਮ ਦੀ ਕਹਾਣੀ ਬਦਲਦੇ ਇਨਸਾਨੀ ਰਿਸ਼ਤਿਆਂ ਨੁੰ ਬਿਆਨ ਕਰੇਗੀ । ਇਸ ਫ਼ਿਲਮ ਦੀ ਕਹਾਣੀ ਕਿਸ਼ਨ ਦੇ ਆਲੇ ਦੁਆਲੇ ਘੁੰਮਦੀ ਹੈ ।ਜੋ ਕਿ ਆਪਣੀ ਪਤਨੀ ਦੇ ਕਹਿਣ ‘ਤੇ ਆਪਣੇ ਮਾਪਿਆਂ ਨੂੰ ਛੱਡ ਕੇ ਸ਼ਹਿਰ ਚਲਾ ਜਾਂਦਾ ਹੈ ।
ਹੋਰ ਪੜ੍ਹੋ : ਗਾਇਕਾ Simiran Kaur Dhadli ਨੇ ਆਪਣੇ ਨਵੇਂ ਗਾਣੇ ਦਾ ਪੋਸਟਰ ਕੀਤਾ ਸਾਂਝਾ
ਪਰ ਸਮਾਂ ਬੜਾ ਬਲਵਾਨ ਹੁੰਦਾ ਹੈ ਅਤੇ ਇਹ ਇਨਸਾਨ ਵੱਲੋਂ ਕੀਤੀਆਂ ਜ਼ਿਆਦਤੀਆਂ ਨੂੰ ਉਸ ਦੇ ਸਾਹਮਣੇ ਲੈ ਆਉਂਦਾ ਹੈ । ਸੋ ਕਿਸ਼ਨ ਨਾਲ ਕੀ ਹੁੰਦਾ ਹੈ ਅਤੇ ਉਸ ਦੀ ਕਰਨੀ ਦਾ ਫ਼ਲ ਕਿਵੇਂ ਉਸ ਨੂੰ ਮਿਲਦਾ ਹੈ ਇਹ ਸਭ ਕੁਝ ਵੇਖਣ ਨੂੰ ਮਿਲੇਗਾ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਚਿੱਟੇ ਲਹੂ’ ‘ਚ ।
ਇਸ ਫ਼ਿਲਮ ਨੂੰ ਸ਼ੁਭ ਕਰਮਨ ਨੇ ਡਾਇਰੈਕਟ ਕੀਤਾ ਹੈ ਅਤੇ ਫ਼ਿਲਮ ‘ਚ ਸ਼ਵਿੰਦਰ ਮਾਹਲ, ਬਿਨੀ ਸਿੰਘ, ਸੂਚੀ ਬਿਰਗੀ ਸਣੇ ਕਈ ਕਲਾਕਾਰ ਨਜ਼ਰ ਆਉਣਗੇ । ਵੇਖਣਾ ਨਾਂ ਭੁੱਲਣਾ 22 ਅਕਤੂਬਰ, ਦਿਨ ਸ਼ੁੱਕਰਵਾਰ, ਰਾਤ 7:30 ਵਜੇ ਸਿਰਫ ਪੀਟੀਸੀ ਪੰਜਾਬੀ ‘ਤੇ । ਦੱਸ ਦਈਏ ਕਿ ਪੀਟੀਸੀ ਪੰਜਾਬੀ ‘ਤੇ ਹਰ ਵਾਰ ਤੁਹਾਨੂੰ ਨਵੀਂ ਫ਼ਿਲਮ ਦਿਖਾਈ ਜਾਂਦੀ ਹੈ ਅਤੇ ਇਹ ਫ਼ਿਲਮਾਂ ਲੋਕਾਂ ਨੂੰ ਬਹੁਤ ਪਸੰਦ ਵੀ ਆਉਂਦੀਆਂ ਹਨ ।