28 ਫਰਵਰੀ ਨੂੰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਜੀ ਜਨਾਬ-2'

written by Shaminder | February 28, 2020

ਪੀਟੀਸੀ ਬਾਕਸ ਆਫ਼ਿਸ 'ਚ ਹਰ ਹਫ਼ਤੇ ਤੁਹਾਨੂੰ ਨਵੀਂ ਕਹਾਣੀ ਵਿਖਾਈ ਜਾਂਦੀ ਹੈ । ਇਸ ਵਾਰ ਵੀ 'ਜੀ ਜਨਾਬ' ਦੀ ਕਾਮਯਾਬੀ ਤੋਂ ਬਾਅਦ ਪੀਟੀਸੀ ਬਾਕਸ ਆਫ਼ਿਸ ਤੁਹਾਡੇ ਲਈ ਲੈ ਕੇ ਆਇਆ ਹੈ 'ਜੀ ਜਨਾਬ-2 ' । ।ਗੁਰਪ੍ਰੀਤ ਚਾਹਲ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਕੀਤੀ ਫ਼ਿਲਮ 'ਜੀ ਜਨਾਬ 2'। ਇਹ ਸ਼ਾਰਟ ਫ਼ਿਲਮ 28  ਫਰਵਰੀ, ਦਿਨ ਸ਼ੁੱਕਰਵਾਰ, ਸ਼ਾਮ 7:30 ਵਜੇ ਪ੍ਰਸਾਰਿਤ ਕੀਤੀ ਜਾਵੇਗੀ ।

ਹੋਰ ਵੇਖੋ:‘ਪੀਟੀਸੀ ਬਾਕਸ ਆਫ਼ਿਸ ਡਿਜੀਟਲ ਫ਼ਿਲਮ ਅਵਾਰਡ 2020’ ਸਮਾਰੋਹ ਦੌਰਾਨ ਪੰਜਾਬੀ ਇੰਡਸਟਰੀ ਦੇ ਹਰ ਸਿਤਾਰੇ ਨੇ ਲਵਾਈ ਹਾਜ਼ਰੀ

https://www.instagram.com/p/B9GWVHOlBk8/

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੀਟੀਸੀ ਬਾਕਸ ਆਫ਼ਿਸ ਦੀ ਇਸ ਫ਼ਿਲਮ 'ਜੀ ਜਨਾਬ' ਰਿਲੀਜ਼ ਕੀਤੀ ਗਈ ਸੀ ।ਇਸ ਫ਼ਿਲਮ 'ਚ ਵਿਖਾਇਆ ਗਿਆ ਹੈ ਕਿ ਕਿਵੇਂ ਪੁਲਿਸ ਵਾਲੇ ਵਾਰਦਾਤਾਂ ਨੂੰ ਬਹੁਤ ਲਾਈਟਲੀ ਲੈਂਦੇ ਹਨ । ਪਰ ਮੁਸਬੀਤ ਉਦੋਂ ਬਣਦੀ ਹੈ ਜਦੋਂ ਇੱਕ ਪੁਲਿਸ ਅਧਿਕਾਰੀ ਦੀ ਸਾਲੀ ਦੀ ਚੇਨ ਲੁਟੇਰੇ ਖੋਹ ਕੇ ਲੈ ਜਾਂਦੇ ਹਨ ।

https://www.instagram.com/p/B8ybl0wIu_B/

ਇਸ ਤੋਂ ਬਾਅਦ ਪੂਰੇ ਪੁਲਿਸ ਮਹਿਕਮੇ ਨੂੰ ਭਾਂਜੜਾ ਪੈ ਜਾਂਦੀਆਂ ਹਨ । ਇਸ ਤੋਂ ਬਾਅਦ ਕੀ-ਕੀ ਪਾਪੜ ਵੇਲਦੇ ਹਨ ਇਹ ਪੁਲਿਸ ਵਾਲੇ, ਵੇਖੋ ਪੀਟੀਸੀ ਪੰਜਾਬੀ ਦੀ ਇਸ ਫ਼ਿਲਮ 'ਜੀ ਜਨਾਬ 2' 'ਚ ।ਇਹ ਫ਼ਿਲਮਾਂ ਆਮ ਲੋਕਾਂ ਦੀ ਜ਼ਿੰਦਗੀ ਦੇ ਬਹੁਤ ਕਰੀਬ ਹੁੰਦੀਆਂ ਹਨ, ਇਸੇ ਕਰਕੇ ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

0 Comments
0

You may also like