ਪੀਟੀਸੀ ਪੰਜਾਬੀ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਮੇਰੀ ਭੈਣ ਦੇ ਜੇਠ ਦੇ ਮੁੰਡੇ ਦਾ ਵਿਆਹ’
ਪੀਟੀਸੀ ਬਾਕਸ ਆਫਿਸ ‘ਤੇ ਇੱਕ ਵਾਰ ਮੁੜ ਤੋਂ ਵੇਖੋ ਨਵੀਂ ਸ਼ੋਰਟ ਮੂਵੀ ‘ਮੇਰੀ ਭੈਣ ਦੇ ਜੇਠ ਦੇ ਮੁੰਡੇ ਦਾ ਵਿਆਹ’ ਜੀ ਹਾਂ ਇਸ ਫ਼ਿਲਮ ਦਾ ਪ੍ਰਸਾਰਣ ਦਿਨ ਸ਼ੁੱਕਰਵਾਰ, 18 ਦਸੰਬਰ ਨੂੰ ਸ਼ਾਮ 6:45 ‘ਤੇ ਕੀਤਾ ਜਾਵੇਗਾ । ਗੌਰਵ ਰਾਣਾ ਦੇ ਨਿਰਦੇਸ਼ਨ ਹੇਠ ਬਣੀ ਇਸ ਸ਼ੋਰਟ ਮੂਵੀ ‘ਚ ਹਾਸਿਆਂ ਦੇ ਠਹਾਕੇ ਵੀ ਲੱਗਣਗੇ ।
ਪੀਟੀਸੀ ਪੰਜਾਬੀ ਵੱਲੋਂ ਹਰ ਸ਼ੁੱਕਰਵਾਰ ਨੂੰ ਇੱਕ ਨਵੀਂ ਕਹਾਣੀ ਨੂੰ ਪੇਸ਼ ਕੀਤਾ ਜਾਂਦਾ ਹੈ ਅਤੇ ਇਨ੍ਹਾਂ ਸ਼ੋਰਟ ਮੂਵੀਜ਼ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ ।ਕਿਉਂਕਿ ਇਨ੍ਹਾਂ ਫ਼ਿਲਮਾਂ ਦੀਆਂ ਕਹਾਣੀਆਂ ਕਿਤੇ ਨਾਂ ਕਿਤੇ ਆਮ ਇਨਸਾਨ ਦੇ ਨਾਲ ਜੁੜੀਆਂ ਹੁੰਦੀਆਂ ਹਨ ।
ਹੋਰ ਪੜ੍ਹੋ : ਪੀਟੀਸੀ ਪੰਜਾਬੀ ‘ਤੇ ਇਸ ਵਾਰ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਦਰਅਸਲ’
ਤੁਸੀਂ ਵੀ ਇਸ ਫ਼ਿਲਮ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਗੌਰਵ ਰਾਣਾ ਵੱਲੋਂ ਪੀਟੀਸੀ ਬਾਕਸ ਆਫਿਸ ਲਈ ਕਈ ਫ਼ਿਲਮਾਂ ਬਣਾਈਆਂ ਗਈਆਂ ਹਨ । ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਹੈ ।