ਪੀਟੀਸੀ ਪੰਜਾਬੀ ‘ਤੇ ਵੇਖੋ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਸ਼ਰਤ’

written by Shaminder | February 03, 2021

ਪੀਟੀਸੀ ਬਾਕਸ ਆਫ਼ਿਸ ‘ਤੇ ਹਰ ਹਫ਼ਤੇ ਤੁਹਾਨੂੰ ਇੱਕ ਨਵੀਂ ਕਹਾਣੀ ਦੇ ਨਾਲ ਰੁਬਰੂ ਕਰਵਾਇਆ ਜਾਂਦਾ ਹੈ । ਇਹ ਸ਼ੋਰਟ ਮੁਵੀਜ਼ ਆਮ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਹੁੰਦੀਆਂ ਹਨ । ਜਿਸ ਕਰਕੇ ਇਨ੍ਹਾਂ ਫ਼ਿਲਮਾਂ ਨੂੰ ਦਰਸ਼ਕਾਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ।ਇਸ ਵਾਰ ਵੀ ਤੁਹਾਨੂੰ ਇੱਕ ਅਜਿਹੀ ਹੀ ਸ਼ੋਰਟ ਮੂਵੀ ਵਿਖਾਈ ਜਾਵੇਗੀ ‘ਸ਼ਰਤ’ । ਜਿਸ ਦੀ ਡਾਇਰੈਕਸ਼ਨ ਕੀਤੀ ਹੈ ਜਸਰਾਜ ਸਿੰਘ ਭੱਟੀ ਨੇ । ptc box office ‘ਸ਼ਰਤ’ ਇੱਕ ਫ਼ਿਲਮ ਹੈ ਜੋ ਇੱਕ ਸ਼ਖਸ ਦੇ ਆਲੇ ਦੁਆਲੇ ਘੁੰਮਦੀ ਹੈ ਜੋ ਦੋ ਕਰੋੜ ਰੁਪਏ ਪ੍ਰਾਪਤ ਕਰਨ ਦੀ ਸ਼ਰਤ ‘ਚ ਇੱਕ ਸਾਲ ਤੱਕ ਇੱਕ ਕਮਰੇ ‘ਚ ਰਹਿਣ ਲਈ ਸਹਿਮਤ ਹੋ ਜਾਂਦਾ ਹੈ । ਕੀ ਹਾਲ ਹੁੰਦਾ ਹੈ ਇਸ ਸ਼ਖਸ ਦਾ । ਹੋਰ ਪੜ੍ਹੋ : ਗਾਇਕ ਹਰਫ ਚੀਮਾ ਅਤੇ ਕੰਵਰ ਗਰੇਵਾਲ ਦਾ ਗੀਤ ‘ਬੱਲੇ ਸ਼ੇਰਾ’ ਰਿਲੀਜ਼
box-office ਉਹ ਦੋ ਕਰੋੜ ਦੇ ਲਾਲਚ ‘ਚ ਪੂਰਾ ਸਾਲ ਇੱਕ ਕਮਰੇ ‘ਚ ਰਹਿ ਪਾਉਂਦਾ ਹੈ ਜਾਂ ਨਹੀਂ ? ਇਨ੍ਹਾਂ ਸਾਰੇ ਸਵਾਲਾਂ ਦਾ ਜਵਾਬ ਤੁਹਾਨੂੰ ਮਿਲੇਗਾ ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ ‘ਸ਼ਰਤ’ ‘ਚ । ptc box office ਵੇਖਣਾ ਨਾਂ ਭੁੱਲਣਾ ਸਿਰਫ ਪੀਟੀਸੀ ਪੰਜਾਬੀ ‘ਤੇ । ਦਿਨ ਅਤੇ ਸਮਾਂ ਨੋਟ ਕਰ ਲਓ।  5 ਫਰਵਰੀ, ਦਿਨ ਸ਼ੁੱਕਰਵਾਰ ਸ਼ਾਮ ਨੂੰ 7 ਵਜੇ ।  

0 Comments
0

You may also like