ਇਸ ਵਾਰ ਪੀਟੀਸੀ ਸ਼ੋਅਕੇਸ ਹੋਵੇਗਾ ਬੇਹੱਦ ਖ਼ਾਸ ਦੀਪਿਕਾ ਪਾਦੂਕੋਣ ਨਾਲ ਸੋਨਮ ਬਾਜਵਾ ਕਰਨਗੇ ਗੱਲਬਾਤ

written by Shaminder | December 28, 2019

ਪੀਟੀਸੀ ਸ਼ੋਅਕੇਸ 'ਚ ਇਸ ਵਾਰ 'ਛਪਾਕ' ਗਰਲ ਨਾਲ ਅਸੀਂ ਤੁਹਾਡੀ ਮੁਲਾਕਾਤ ਕਰਵਾਉਣ ਜਾ ਰਹੇ ਹਾਂ । ਜੀ ਹਾਂ ਇਸ ਵਾਰ ਦੀ ਇਹ ਮੁਲਾਕਾਤ ਬੇਹੱਦ ਖ਼ਾਸ ਹੋਣ ਵਾਲੀ ਹੈ ।ਕਿਉਂਕਿ ਦੀਪਿਕਾ ਪਾਦੂਕੋਣ ਦੇ ਨਾਲ ਪਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਤੇ ਅੜਬ ਮੁਟਿਆਰ ਯਾਨੀ ਕਿ ਸੋਨਮ ਬਾਜਵਾ ਗੱਲਬਾਤ ਕਰਨਗੇ । ਇਸ ਪ੍ਰੋਗਰਾਮ 'ਚ ਦੀਪਿਕਾ ਪਾਦੂਕੋਣ ਆਪਣੀ ਫ਼ਿਲਮ 'ਛਪਾਕ' ਬਾਰੇ ਗੱਲਬਾਤ ਕਰਨਗੇ । ਹੋਰ ਵੇਖੋ:ਪੀਟੀਸੀ ਸ਼ੋਅਕੇਸ ‘ਚ ਇਸ ਵਾਰ ਦੇ ਐਪੀਸੋਡ ‘ਚ ਮਿਲੋ ਹਾਰਡੀ ਸੰਧੂ ਨੂੰ https://www.facebook.com/ptcpunjabi/videos/765009060679297/ ਇਸ ਤੋਂ ਇਲਾਵਾ ਉਹ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੀਆਂ ਗੱਲਾਂ ਵੀ ਸਾਂਝੀਆਂ ਕਰਨਗੇ । ਤੁਸੀਂ ਵੀ ਇਸ ਪ੍ਰੋਗਰਾਮ ਦਾ ਅਨੰਦ ਮਾਣਨਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ 2 ਜਨਵਰੀ,ਦਿਨ ਮੰਗਲਵਾਰ,ਰਾਤ 8:30 ਵਜੇ ।

deepika 4 deepika 4
ਇਸ ਤੋਂ ਇਲਾਵਾ ਇਸ ਸ਼ੋਅ ਦਾ ਮੁੜ ਤੋਂ ਪ੍ਰਸਾਰਣ ਕੀਤਾ ਜਾਵੇਗਾ 3 ਜਨਵਰੀ,ਦਿਨ ਸ਼ੁੱਕਰਵਾਰ ਰਾਤ ਨੂੰ 8 ਵਜੇ । ਦੱਸ ਦਈਏ ਕਿ ਦੀਪਿਕਾ ਪਾਦੂਕੋਣ ਜਲਦ ਹੀ ਫ਼ਿਲਮ 'ਛਪਾਕ' 'ਚ ਨਜ਼ਰ ਆਉਣ ਵਾਲੇ ਹਨ ਇਹ ਫ਼ਿਲਮ ਐਸਿਡ ਅਟੈਕ ਪੀੜਤਾ ਲਕਸ਼ਮੀ ਦੇ ਜੀਵਨ 'ਤੇ ਅਧਾਰਿਤ ਹੈ ।

0 Comments
0

You may also like