Advertisment

ਪੀਟੀਸੀ ਸ਼ੋਅਕੇਸ 'ਚ ਲੱਗੇਗੀ 'ਇੱਕ ਸੰਧੂ ਹੁੰਦਾ ਸੀ' ਦੇ ਯਾਰਾਂ ਦੀ ਮਹਿਫ਼ਿਲ

author-image
By Shaminder
New Update
ਪੀਟੀਸੀ ਸ਼ੋਅਕੇਸ 'ਚ ਲੱਗੇਗੀ 'ਇੱਕ ਸੰਧੂ ਹੁੰਦਾ ਸੀ' ਦੇ ਯਾਰਾਂ ਦੀ ਮਹਿਫ਼ਿਲ
Advertisment
ਪੀਟੀਸੀ ਸ਼ੋਅਕੇਸ 'ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਪੰਜਾਬੀ ਇੰਡਸਟਰੀ ਦੇ ਕੁਝ ਕਲਾਕਾਰਾਂ ਨਾਲ ਮਿਲਾਇਆ ਜਾਵੇਗਾ ।ਇਸ ਪ੍ਰੋਗਰਾਮ 'ਚ ਹਰ ਵਾਰ ਤੁਹਾਨੂੰ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨਾਲ ਮਿਲਾਇਆ ਜਾਂਦਾ ਹੈ ।ਇਸ ਵਾਰ ਯਾਨੀ ਕਿ 27 ਫਰਵਰੀ,ਦਿਨ ਵੀਰਵਾਰ ਰਾਤ ਨੂੰ 8:30 ਵਜੇ ਤੁਹਾਡੀ ਮੁਲਾਕਾਤ ਕਰਵਾਈ ਜਾਵੇਗੀ 'ਇੱਕ ਸੰਧੂ ਹੁੰਦਾ ਸੀ' ਦੀ ਸਟਾਰ ਕਾਸਟ ਦੇ ਨਾਲ । ਹੋਰ ਵੇਖੋ:ਗਿੱਪੀ ਗਰੇਵਾਲ ਦੀ ਫ਼ਿਲਮ ‘ਇੱਕ ਸੰਧੂ ਹੁੰਦਾ ਸੀ’ ਦਾ ਗੀਤ ‘ਚਰਚੇ’ ਕਰਵਾ ਰਿਹਾ ਚਰਚਾ https://www.instagram.com/p/B8ydyG1Iutk/ ਇਸ ਸ਼ੋਅ 'ਚ ਗਿੱਪੀ ਗਰੇਵਾਲ, ਰੌਸ਼ਨ ਪ੍ਰਿੰਸ ਅਤੇ ਬੱਬਲ ਰਾਏ ਫ਼ਿਲਮ ਨਾਲ ਜੁੜੀਆਂ ਗੱਲਾਂ ਸਾਂਝੀਆਂ ਕਰਨਗੇ ਅਤੇ ਇਸ ਦੇ ਨਾਲ ਹੀ ਇਹ ਕਲਾਕਾਰ ਆਪਣੀਆਂ ਨਿੱਜੀ ਗੱਲਾਂ ਵੀ ਦੱਸਣਗੇ ।ਦੱਸ ਦਈਏ ਕਿ ਗਿੱਪੀ ਗਰੇਵਾਲ ਦੀ ਫ਼ਿਲਮ 'ਇੱਕ ਸੰਧੂ ਹੁੰਦਾ ਸੀ' ਜਲਦ ਹੀ ਰਿਲੀਜ਼ ਹੋਣ ਵਾਲੀ ਹੈ । Gippy In PTC Showcase Gippy In PTC Showcase ਜਿਸ ਦੀ ਪ੍ਰਮੋਸ਼ਨ 'ਚ ਗਿੱਪੀ ਗਰੇਵਾਲ ਲੱਗੇ ਹੋਏ ਹਨ ।ਇਹ ਫ਼ਿਲਮ 28 ਫਰਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ।ਇਸ ਫ਼ਿਲਮ 'ਚ ਗਿੱਪੀ ਗਰੇਵਾਲ ਦੇ ਨਾਲ ਨੇਹਾ ਸ਼ਰਮਾ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ।ਇਸ ਦੇ ਨਾਲ ਹੀ ਰੌਸ਼ਨ ਪ੍ਰਿੰਸ, ਬੱਬਲ ਰਾਏ ਸਣੇ ਹੋਰ ਵੀ ਕਲਾਕਾਰ ਆਪਣੀ ਅਦਾਕਾਰੀ ਦੇ ਜਲਵੇ ਵਿਖਾਉਣਗੇ ।
Advertisment

Stay updated with the latest news headlines.

Follow us:
Advertisment
Advertisment
Latest Stories
Advertisment