ਸੂਫ਼ੀਆਨਾ ਰੰਗ 'ਚ ਰੰਗੇਗਾ ਪੀਟੀਸੀ ਪੰਜਾਬੀ ਦਾ ਪ੍ਰੋਗਰਾਮ ਸ਼ੋਅ ਕੇਸ 

Written by  Shaminder   |  February 25th 2019 03:34 PM  |  Updated: February 25th 2019 03:34 PM

ਸੂਫ਼ੀਆਨਾ ਰੰਗ 'ਚ ਰੰਗੇਗਾ ਪੀਟੀਸੀ ਪੰਜਾਬੀ ਦਾ ਪ੍ਰੋਗਰਾਮ ਸ਼ੋਅ ਕੇਸ 

ਪੀਟੀਸੀ ਪੰਜਾਬੀ ਦੇ ਪ੍ਰੋਗਰਾਰਮ ਪੀਟੀਸੀ ਸ਼ੋਅ ਕੇਸ 'ਚ ਇਸ ਵਾਰ ਵੇਖੋ ਰੱਬੀ ਸ਼ੇਰਗਿੱਲ ਦੇ ਨਾਲ ਖ਼ਾਸ ਮੁਲਾਕਾਤ। ਇਸ ਸ਼ੋਅ 'ਚ ਰੱਬੀ ਸ਼ੇਰਗਿੱਲ ਦੇ ਨਾਲ ਜਾਣਾਂਗੇ ਉਨ੍ਹਾਂ ਦੇ ਗਾਇਕੀ ਦੇ ਸਫ਼ਰ ਬਾਰੇ ਅਤੇ ਇਸ ਦੇ ਨਾਲ ਹੀ ਪੰਜਾਬ ਦੀ ਕਿਰਸਾਨੀ 'ਤੇ ਹਾਲ 'ਚ ਹੀ ਆਏ ਗੀਤ ਬਾਰੇ । ਜਿਸ 'ਚ ਉਨ੍ਹਾਂ ਨੇ ਪੰਜਾਬ ਦੀ ਕਿਰਸਾਨੀ ਦੀ ਦਿਨ-ਬ-ਦਿਨ ਬਦਤਰ ਹੋ ਰਹੀ ਹਾਲਤ ਬਾਰੇ ਵਿਖਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਕਿਸ ਤਰ੍ਹਾਂ ਕਰਜ਼ ਦੀ ਮਾਰ ਹੇਠ ਆ ਕੇ ਕਿਸਾਨ ਖ਼ੁਦਕੁਸ਼ੀਆਂ ਦੇ ਰਾਹ ਤੇ ਤੁਰ ਪਏ ਨੇ ।

ਹੋਰ ਵੇਖੋ: ਧਰਮਿੰਦਰ ਨੂੰ ਪਸੰਦ ਹਨ ਮੇਥੀ ਦੇ ਪਰੌਂਠੇ, ਇਸੇ ਲਈ ਉਗਾਈ ਸੀ ਫਾਰਮ ਹਾਉਸ ‘ਤੇ ਮੇਥੀ, ਦੇਖੋ ਵੀਡਿਓ

https://www.youtube.com/watch?v=NsKpIeDCbpY

ਪਰ ਪਿੱਛੇ ਵਿਲਕਦੇ ਰਹਿ ਜਾਂਦੇ ਨੇ ਉਨ੍ਹਾਂ ਦੇ ਪਰਿਵਾਰ । ਰੱਬੀ ਸ਼ੇਰਗਿੱਲ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਆਪਣੇ ਸੂਫ਼ੀਆਨਾ ਅੰਦਾਜ਼ 'ਚ ਗੀਤ ਗਾ ਕੇ ਸਰੋਤਿਆਂ ਦਾ ਦਿਲ ਜਿੱਤਿਆ ਹੈ ।

ਹੋਰ ਵੇਖੋ:ਗੁਰਪਾਲ ਸੁਰਾਪੁਰੀ ਗਾਉਣ ਤੋਂ ਪਹਿਲਾਂ ਕਰਦੇ ਸਨ ਇਹ ਕੰਮ, ਜਨਮ ਦਿਨ ਤੇ ਜਾਣੋਂ ਪੂਰੀ ਕਹਾਣੀ

PTC Showcase Rabbi Shergill PTC Showcase Rabbi Shergill

ਰੱਬੀ ਸ਼ੇਰਗਿੱਲ ਦੀ ਗਾਇਕੀ ਅਤੇ ਉਨ੍ਹਾਂ ਦੀ ਜ਼ਿੰਦਗੀ ਬਾਰੇ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾ ਭੁੱਲਣਾ ਪੀਟੀਸੀ ਪੰਜਾਬੀ ਦਾ ਸ਼ੋਅ ਪੀਟੀਸੀ ਸ਼ੋਅ ਕੇਸ, ਦਿਨ ਮੰਗਲਵਾਰ 26ਫਰਵਰੀ ਰਾਤ 9:30 ਵਜੇ ।ਪੀਟੀਸੀ ਪੰਜਾਬੀ ਦੇ ਇਸ ਸ਼ੋਅ 'ਚ ਅਸੀਂ ਤੁਹਾਨੂੰ ਮਿਲਵਾਉਂਦੇ ਹਾਂ ਖ਼ਾਸ ਹਸਤੀਆਂ ਦੇ ਨਾਲ । ਇਸ ਸ਼ੋਅ ਦੌਰਾਨ ਉਨ੍ਹਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੇ ਸੰਗੀਤਕ ਸਫ਼ਰ ਬਾਰੇ ਗੱਲਾਂ ਕੀਤੀਆਂ ਜਾਂਦੀਆਂ ਨੇ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network