ਪੀਟੀਸੀ ਸ਼ੋਅਕੇਸ 'ਚ ਮਿਲੋ 'ਇੱਕ ਸੰਧੂ ਹੁੰਦਾ ਸੀ' ਫ਼ਿਲਮ ਦੀ ਸਟਾਰ ਕਾਸਟ ਨੂੰ

Written by  Shaminder   |  February 27th 2020 04:27 PM  |  Updated: February 27th 2020 04:30 PM

ਪੀਟੀਸੀ ਸ਼ੋਅਕੇਸ 'ਚ ਮਿਲੋ 'ਇੱਕ ਸੰਧੂ ਹੁੰਦਾ ਸੀ' ਫ਼ਿਲਮ ਦੀ ਸਟਾਰ ਕਾਸਟ ਨੂੰ

ਪੀਟੀਸੀ ਸ਼ੋਅਕੇਸ 'ਚ ਇਸ ਵਾਰ ਮਿਲੋ 'ਇੱਕ ਸੰਧੂ ਹੁੰਦਾ ਸੀ' ਦੀ ਸਟਾਰ ਕਾਸਟ ਨੂੰ।ਇਹ ਫ਼ਿਲਮ ਕੱਲ੍ਹ ਯਾਨੀ ਕਿ 28 ਫਰਵਰੀ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ । ਇਸ ਫ਼ਿਲਮ ਦੀ ਸਟਾਰ ਕਾਸਟ ਫ਼ਿਲਮ ਨਾਲ ਜੁੜੀਆਂ ਕੁਝ ਗੱਲਾਂ ਸਾਂਝੀਆਂ ਕਰੇਗੀ ।ਇਸ ਦੇ ਨਾਲ ਹੀ ਇਹ ਸਟਾਰ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਦਿਲਚਸਪ ਗੱਲਾਂ ਵੀ ਇਸ ਸ਼ੋਅ ਦੌਰਾਨ ਸਾਂਝੀਆਂ ਕਰਨਗੇ । ਸੋ ਤੁਸੀਂ ਵੀ ਜਾਨਣਾ ਚਾਹੁੰਦੇ ਹੋ ਇਸ ਫ਼ਿਲਮ ਬਾਰੇ ਰੋਚਕ ਗੱਲਾਂ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਸ਼ੋਅਕੇਸ 28 ਫਰਵਰੀ, ਦਿਨ ਵੀਰਵਾਰ, ਰਾਤ 8:30 ਵਜੇ ।

ਹੋਰ ਵੇਖੋ:ਪੀਟੀਸੀ ਸ਼ੋਅਕੇਸ ‘ਚ ਲੱਗੇਗੀ ‘ਇੱਕ ਸੰਧੂ ਹੁੰਦਾ ਸੀ’ ਦੇ ਯਾਰਾਂ ਦੀ ਮਹਿਫ਼ਿਲ

https://www.instagram.com/p/B9D8Qenl9iE/

ਇਸ ਫਿਲਮ ਦੇ ਟੀਜ਼ਰ ‘ਚ ਦੋਸਤੀ-ਯਾਰੀ ਤੇ ਪਿਆਰ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਗਿੱਪੀ ਗਰੇਵਾਲ ਦੀ ਫਿਲਮ ‘ਇੱਕ ਸੰਧੂ ਹੁੰਦਾ ਸੀ’ ‘ਚ ਨੇਹਾ ਸ਼ਰਮਾ, ਰੌਸ਼ਨ ਪ੍ਰਿੰਸ ਸਮੇਤ ਕਈ ਕਲਾਕਾਰ ਨਜ਼ਰ ਆਉਣਗੇ। ਇਸ ਫਿਲਮ ਦੀ ਪੂਰੀ ਕਹਾਣੀ ਸੰਧੂ ਨਾਂ ਦੇ ਵਿਅਕਤੀ ਦੇ ਆਲੇ-ਦੁਆਲੇ ਘੁੰਮੇਗੀ।

https://www.instagram.com/p/B8ydyG1Iutk/

ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।ਦੱਸਣਯੋਗ ਹੈ ਕਿ ਫਿਲਮ ‘ਇਕ ਸੰਧੂ ਹੁੰਦਾ ਸੀ’ ਨੂੰ ਰਾਕੇਸ਼ ਮਹਿਤਾ ਡਾਇਰੈਕਟ ਕਰ ਰਹੇ ਹਨ। ਇਹ ਫਿਲਮ 28 ਫਰਵਰੀ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਕੀਤੀ ਜਾਵੇਗੀ। ਇਸ ਫਿਲਮ ‘ਚ ਗਿੱਪੀ ਗਰੇਵਾਲ ਨਾਲ ਨੇਹਾ ਸ਼ਰਮਾ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫਿਲਮ ‘ਚ ਰੌਸ਼ਨ ਪ੍ਰਿੰਸ, ਬੱਬਲ ਰਾਏ ਤੇ ਧੀਰਜ ਕੁਮਾਰ ਵੀ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network